ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਵਫ਼ਦ ਦੀਪਿਕਾ ਡੁਮੇਰਲਾ ਨੂੰ ਮਿਲਿਆ

20525290_1931919780415522_2664193798181407845_n(ਬਰੈਂਪਟਨ / ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਇਸ ਸਬੰਧ ਵਿੱਚ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਡੁਮੇਰਲਾ ਦੇ ਵਿਸ਼ੇਸ਼ ਸੱਦੇ ਤੇ ਐਸੋਸੀਏਸ਼ਨ ਦਾ ਵਫਦ ਉਹਨਾਂ ਨੂੰ ਮਿਲਿਆ। ਇਸ ਵਫਦ ਨੂੰ ਮਿਲ ਕੇ ਦੀਪਿਕਾ ਡੁਮਰੇਲਾ ਨੇ ਜਾਣਕਾਰੀ ਦਿੱਤੀ ਕਿ ਅਸਥੀਆਂ ਤਾਰਨ ਵਾਲੀ ਥਾਂ ਤੇ ਐਸੋਸੀਏਸ਼ਨ ਦੀ ਸ਼ੈੱਡ, ਪੌੜੀਆਂ ਅਤੇ ਪਾਰਕਿੰਗ ਬਣਾਉਣ ਦੀ ਮੰਗ ਤੇ ਉਨਾਂਾ ਦੇ ਦਫਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੀਪਿਕਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿਉਂਕਿ ਪਾਰਕਾਂ ਅਤੇ ਕਰੀਕ ਐਨਵਾਇਰਮੈਂਟ ਮਨਿਸਟਰ ਦੇ ਅਧੀਨ ਹਨ ਇਸ ਲਈ ਇਸ ਮਸਲੇ ਸਬੰਧੀ ਐਨਵਾਇਨਮੈਂਟ ਮਨਿਸਟਰ ਨਾਲ ਅਗਸਤ ਮਹੀਨੇ ਵਿੱਚ ਮੀਟਿੰਗ ਤਹਿ ਹੋਈ ਹੈ ਜਿਸ ਵਿੱਚ ਐਸੋਸ਼ੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਇਸ ਤੋਂ ਬਿਨਾਂ ਐਸੋਸੀਏਸ਼ਨ ਦੇ ਵਾਲੰਟੀਅਰਾਂ ਵਲੋਂ ਜੰਗੀਰ ਸਿੰਘ ਸੈਂਭੀ ਦੀ ਅਗਵਾਈ ਵਿੱਚ ਬਲਵਿੰਦਰ ਬਰਾੜ ਅਤੇ ਪ੍ਰੋ: ਨਿਰਮਲ ਸਿੰਘ ਧਾਰਨੀ ਆਦਿ ਨੇ ਸਸਤੀਆਂ ਫਿਊਨਰਲ ਸੇਵਾਵਾਂ ਲਈ ਜਾਣਕਾਰੀ ਦੇਣ ਅਤੇ ਮੁਫਤ ਰਜਿਸਟਰੇਸ਼ਨ ਲਈ ਸੀਨੀਅਰਜ਼ ਦੇ ਪਰੋਗਰਾਮਾਂ ਵਾਲੀ ਥਾਂ ਤੇ ਸਟਾਲ ਲਾਉਣੇ ਸ਼ੁਰੂ ਕੀਤੇ ਹਨ। ਪਿਛਲੇ ਹਫਤੇ ਸੈਂਡਲਵੁੱਡ ਹਾਈਟਸ ਅਤੇ ਟਰਿੱਪਲ ਕਰਾਊਨ ਕਲੱਬਾਂ ਦੇ ਪਰੋਗਰਾਮਾਂ ਵਿੱਚ ਇਸ ਪਰੋਗਰਾਮ ਤਹਿਤ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਅਨੇਕ ਵਿਅਕਤੀਆਂ ਨੇ ਮੌਕੇ ਤੇ ਰਜਿਸਟਰੇਸ਼ਨ ਕਰਵਾਈ।
ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ 11 ਅਗਸਤ ਦਿਨ ਸ਼ੁੱਕਰਵਾਰ ਸਵੇਰੇ 10:00 ਵਜੇ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਹੋਵੇਗੀ। ਸਮੂਹ ਜਨਰਲ ਬਾਡੀ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126 ਨਾਲ ਸੰਪਰਕ ਕੀਤਾ ਜਾ ਸਕਦਾ ਹੈ।