ਐਲੀ ਨੇ ਬਦਲਿਆ ਉਪਨਾਮ

elly evram
ਐਲੀ ਨੂੰ ਫਿਲਮਾਂ ਵਿੱਚ ਭਾਵੇਂ ਬਹੁਤੀ ਵੱਡੀ ਬ੍ਰੇਕ ਨਹੀਂ ਮਿਲ ਸਕੀ, ਫਿਰ ਵੀ ਉਸ ਨੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣੇ ਜਿਹੇ ਫਿਲਮ ‘ਨਾਮ ਸ਼ਬਾਨਾ’ ਵਿੱਚ ਇੱਕ ਛੋਟੀ ਭੂਮਿਕਾ ਵਿੱਚ ਦਿਖਾਈ ਦਿੱਤੀ ਐਲੀ ਅਵਰਾਮ ਨੂੰ ਲੋਕਾਂ ਨੂੰ ਆਪਣੇ ਨਾਂਅ ਦੇ ਸਹੀ ਸਪੈਲਿੰਗ ਦੱਸਣੇ ਪੈਂਦੇ ਹਨ ਕਿਉਂਕਿ ਲੋਕ ਅਕਸਰ ਉਸ ਦੇ ਨਾਂਅ ਨੂੰ ਲਿਖਣ ਵਿੱਚ ਗਲਤੀ ਕਰ ਜਾਂਦੇ ਹਨ।
ਇਸ ਸਮੱਸਿਆ ਦਾ ਹੱਲ ਕੱਢਣ ਲਈ ਹੁਣੇ ਜਿਹੇ ਐਲੀ ਨੇ ਆਪਣੇ ਨਾਂਅ ਦੇ ਅੱਖਰਾਂ ਵਿੱਚ ਇੱਕ ਵਾਧੂ ‘ਆਰ’ ਲਿਖਣਾ ਸ਼ੁਰੂ ਕੀਤਾ ਹੈ। ਕਈ ਲੋਕ ਆਪਣੇ ਨਾਂਅ ਨਾਲ ਵਾਧੂ ਅੱਖਰ ਜੋੜ ਲੈਂਦੇ ਹਨ, ਜਿਸ ਦੀ ਵਜ੍ਹਾ ਜੋਤਿਸ਼ ਅਨੁਸਾਰ ਆਪਣਾ ਨਾਂਅ ਸਹੀ ਕਰਨਾ ਹੁੰਦਾ ਹੈ, ਪਰ ਐਲੀ ਦੇ ਏਦਾਂ ਕਰਨ ਨਾਲ ਜੋਤਿਸ਼ ਦਾ ਕੋਈ ਸੰਬੰਧ ਨਹੀਂ ਹੈ। ਉਹ ਦੱਸਦੀ ਹੈ, ‘ਸਾਕਾਰਾਤਮਕ ਤਰੰਗਾਂ ਅਤੇ ਊਰਜਾ ਉੱਤੇ ਮੈਨੂੰ ਵਿਸ਼ਵਾਸ ਹੈ, ਪਰ ਆਪਣੇ ਨਾਂਅ ਦੇ ਅੱਖਰਾਂ ਨੂੰ ਸੁੰਦਰ ਬਣਾਉਣ ਤੇ ਉਸ ਨੂੰ ਗਲਤ ਢੰਗ ਨਾਲ ਲਿਖੇ ਜਾਣ ਤੋਂ ਬਚਣ ਲਈ ਮੈਂ ਏਦਾਂ ਕਰ ਲਿਆ ਹੈ। ਮੇਰਾ ਅਸਲੀ ਨਾਂ ‘ਐਲਿਜਾਬੇਤ ਐਵਰਾਮਿਦੋਊ’ ਹੈ, ਜਿਸ ਨੂੰ ਸਵੀਡਨ ਵਿੱਚ ਮੇਰੇ ਦੇਸ਼ ਦੇ ਲੋਕ ਵੀ ਅਕਸਰ ਸਹੀ-ਸਹੀ ਨਹੀਂ ਬੋਲ ਸਕਦੇ। ਅਜਿਹੇ ਵਿੱਚ ਨਾਂਅ ਬਦਲਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ।
ਹੁਣ ਇਥੋਂ ਦੇ ਲੋਕ ਮੇਰੇ ਉਪ ਨਾਮ ‘ਅਵਰਾਮ’ ਦੇ ਸਪੈਲਿੰਗ ਲਿਖਣ ਦੀ ਗਲਤੀ ਕਰ ਜਾਂਦੇ ਹਨ। ਅਜਿਹੇ ‘ਚ ਗਲਤੀ ਦੀ ਸੰਭਾਵਨਾ ਘੱਟ ਕਰਨ ਲਈ ਇਸ ਵਿੱਚ ਮੈਂ ਇੱਕ ਵਾਧੂ ‘ਆਰ’ ਜੋੜ ਲਿਆ ਹੈ। ਹੁਣ ਮੇਰਾ ਨਾਂਅ ਓਲਲ ਿੳਵਰ੍ਰਅਮ ਹੋ ਗਿਆ ਹੈ। ਜ਼ਿੰਦਗੀ ਭਰ ਮੈਂ ਲੋਕਾਂ ਨੂੰ ਆਪਣੇ ਉਪ ਨਾਮ ਦੇ ਸਹੀ ਸਪੈਲਿੰਗ ਸਮਝਾਉਂਦੀ ਰਹੀ ਹਾਂ, ਸ਼ਾਇਦ ਹੁਣ ਮੇਰੀ ਮੁਸ਼ਕਲ ਆਸਾਨ ਹੋ ਜਾਵੇ।