ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਹੋਸਟ ਕੀਤਾ

h27 ਸਤੰਬਰ ਨੂੰ ਬਰੈਂਪਟਨ-ਸਪਰਿੰਗਡੇਲ ਐਮ ਪੀ ਪੀ ਹਰਿੰਦਰ ਮੱਲ੍ਹੀ ਨੇਂ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਉਂਡੇਸ਼ਨ ਬਰੈਂਪਟਨ ਦੇ ਮੈਂਬਰਾਂ ਨੂੰ ਕੁਈਨਜ਼ ਪਾਰਕ ਟੋਰੰਟੋ ਵਿੱਚ ਹੋਸਟ ਕੀਤਾ। ਕਲੱਬ ਮੈਂਬਰਾਂ ਨੇਂ ਹਾਊਸ ਵਿੱਚ ਸਵਾਲ/ਜਵਾਬ ਸੈਸ਼ਨ ਦਾ ਆਨੰਦ ਮਾਣਿਆਂ ਅਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਲ/ਜਵਾਬ ਸੈਸ਼ਨ ਤੋਂ ਬਾਅਦ ਕਲੱਬ ਮੈਂਬਰਾਂ ਨੇ ਕੁਈਨਜ਼ ਪਾਰਕ ਦਾ ਟੂਰ ਲਗਾਇਆ ਜਿੱਥੇ ਬਰੈਂਪਟਨ-ਸਪਰਿੰਗਡੇਲ ਐਮ ਪੀ ਹਰਿੰਦਰ ਮੱਲ੍ਹੀ, ਮਿਸੀਸਾਗਾ-ਐਰਨਡੇਲ ਐਮ ਪੀ ਪੀ ਹਰਿਂਦਰ ਤੱਖਰ, ਬਰੈਂਪਟਨ ਵੈਸਟ ਐਮ ਪੀ ਪੀ ਵਿੱਕ ਢਿੱਲੋਂ ਨੇਂ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੁਆਰਾ ਕੁਈਨਜ਼ ਪਾਰਕ ਦੇ ਵਿਸਿਟ ਨੂੰ ਮਾਣਦਿਆਂ ਫੋਟੋ ਸੈਸ਼ਨ ਦੌਰਾਨ ਫੋਟੋਆਂ ਖਿਚਵਾਈਆਂ।ਅੰਤ ਵਿੱਚ ਐਮ ਪੀ ਪੀ ਹਰਿੰਦਰ ਮੱਲ੍ਹੀ ਨੇਂ ਕਲੱਬ ਦੇ ਅਹਿਮ ਅਧਿਕਾਰੀਆਂ ਪ੍ਰਧਾਨ ਸੁਰਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਅਮਰਜੀਤ ਸਿੰਘ, ਸੈਕਟਰੀ ਦਵਿੰਦਰ ਸਿੰਘ ਚੌਹਾਨ, ਦਵਿੰਦਰ ਸਿੰਘ ਛੌਕਰ ਅਤੇ ਗੁਰਦੇਵ ਸਿੰਘ ਬੁੱਟਰ ਦਾ ਕੁਈਨਜ਼ ਪਾਰਕ ਆਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਕੁਈਨਜ਼ ਪਾਰਕ ਵਿੱਚ ਉਹਨਾਂ ਦਾ ਸਵਾਗਤ ਕਰਦੀ ਹੋਈ ਖੁਸ਼ੀ ਮਹਿਸੂਸ ਕਰਦੀਂ ਹਾਂ ਕਿ ਉਹ ਸੀਨੀਅਰਜ਼ ਦੀ ਮੱਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਇਹੋ ਜਿਹੇ ਮੌਕੇ ਪ੍ਰਦਾਨ ਕਰਦੇ ਹਨ।