ਐਨ ਡੀ ਪੀ ਲੀਡਰਸਿ਼ੱਪ ਉਮੀਦਵਾਰ ਜਗਮੀਤ ਸਿੰਘ ਦੀ ਵੀਡੀਓ ਹੋਈ ਵਾਇਰਲ….ਦੇਖੋ ਵੀਡੀਓ…!!

ਬਰੈਂਪਟਨ ਪੋਸਟ ਬਿਉਰੋ: ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਵਿੱਚ ਸਿੱਖ ਉਮੀਦਵਾਰ ਜਗਮੀਤ ਸਿੰਘ ਦੀ ਬਰੈਂਪਟਨ ਵਿੱਚ ਕੱਲ ਹੋਈ ਇੱਕ ਰੈਲੀ ਵਿੱਚ ਗੁੱਣੇ ਵਿੱਚ ਭਰੀ ਪੀਤੀ ਔਰਤ ਨੇ ਗਬਬੜ ਕਰਨ ਦੀ ਕੋਸਿ਼ਸ਼ ਕੀਤੀ। ਜਿਸ ਪਰੇਮ ਅਤੇ ਸਹਿਜਤਾ ਨਾਲ ਜਗਮੀਤ ਸਿੰਘ ਨੇ ਸਥਿਤੀ ਨੂੰ ਸੰਭਾਲਿਆ, ਉਸ ਬਦੌਲਤ ਜਗਮੀਤ ਸਿੰਘ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਔਰਤ ਨੇ ਸਟੇਜ ਉੱਤੇ ਚੜ ਕੇ ਬਿਲਕੁਲ ਜਗਮੀਤ ਸਿੰਘ ਨੇ ਸਾਹਮਣੇ ਖੜਾ ਹੋ ਕੇ ਆਖਣਾ ਸ਼ੁਰੂ ਕਰ ਦਿੱਤਾ ਕਿ ਹੁਣ ਤੁਸੀਂ ‘ਸ਼ਰੀਆ ਕਨੂੰਨ’ ਕਦੋਂ ਲਾਗੂ ਕਰੋਗੇ। ਉਹ ਔਰਤ ਸ਼ਾਇਦ ਇਹ ਵੀ ਭੁੱਲ ਗਈ ਕਿ ਜਗਮੀਤ ਸਿੰਘ ਇੱਕ ਸਿੱਖ ਹੈ ਜਦੋਂ ਕਿ ਸ਼ਰੀਆ ਇਸਲਾਮਿਕ ਕਨੂੰਨ ਹੈ।

ਇਸ ਅਣਪਛਾਤੀ ਔਰਤ ਵੱਲੋਂ ਸ਼ੋਰ ਸ਼ਰਾਬਾ ਕਰਨ ਦੇ ਬਾਵਜੂਦ ਜਗਮੀਤ ਸਿੰਘ ਨੇ ਧੀਰਜ ਨਹੀਂ ਖੋਹਿਆ ਅਤੇ ਆਖਿਆ ਕਿ ਅਸੀਂ ਨਫ਼ਰਤ ਦੇ ਸਾਹਮਣੇ ਗੋਡੇ ਟੇਕਣ ਵਾਲੇ ਨਹੀਂ ਹਾਂ। ਅਸੀਂ ਇੱਕ ਚੰਗੀ ਈਵੈਂਟ ਨੂੰ ਨਫ਼ਰਤ ਦੇ ਹੱਥੋਂ ਖਰਾਬ ਨਹੀਂ ਹੋਣ ਦਿਆਂਗੇ।

ਹਾਲਾਂਕਿ ਕੁੱਝ ਲੋਕਾਂ ਨੇ ਇਸ ਔਰਤ ਨੂੰ ਸਟੇਜ ਤੋਂ ਹਟਾਉਣ ਦੀ ਕੋਸਿ਼ਸ਼ ਕਰਨੀ ਚਾਹੀ ਲੇਕਿਨ ਜਗਮੀਤ ਸਿੰਘ ਨੇ ਆਪਣੇ ਸਮਰੱਥਕਾਂ ਨੂੰ ਇਹ ਆਖ ਕੇ ਰੋਕ ਦਿੱਤਾ ਕਿ ਆਓ ਆਪਾਂ ਲੋਕਾਂ ਨੂੰ ਦੱਸੀਏ ਕਿ ਪਰੇਮ ਨਾਲ ਵਰਤਾਅ ਕਿਵੇਂ ਕਰੀਦਾ ਹੈ। ਜਗਮੀਤ ਸਿੰਘ ਨੇ ਔਰਤ ਨੂੰ ਕਿਹਾ, “ਅਸੀਂ ਤੇਰਾ ਸੁਆਗਤ ਕਰਦੇ ਹਾਂ ਅਤੇ ਤੈਨੂੰ ਪਰੇਮ ਕਰਦੇ ਹਾਂ”।

ਜਗਮੀਤ ਸਿੰਘ ਦੀ ਇਹ ਵੀਡੀਓ ਕੱਲ ਤੋਂ ਹੀ ਕੈਨੇਡਾ ਸਮੇਤ ਚਾਰੇ ਪਾਸੇ ਫੈਲ ਚੁੱਕੀ ਹੈ।