‘ਐਨ ਆਰ ਆਈਜ਼’NRIs) ਨੂੰ ਭਾਰਤ ਵਿੱਚ ਇਨਕਮ ਟੈਕਸ ਭਰਨ ਲਈ ਆਧਾਰ ਕਾਰਡ ਦੀ ਲੋੜ ਨਹੀਂ

Adhaar cardਟੋਰਾਂਟੋ ਪੋਸਟ ਬਿਉਰੋ: ਕਾਨਸੁਲੇਟ ਜਰਨਲ ਦਫ਼ਤਰ ਵੱਲੋਂ ਜਾਰੀ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਐਨ ਆਰ ਆਈਆਂ ਨੂੰ ਭਾਰਤ ਵਿੱਚ ਆਮਦਨ ਕਰ ਭਰਨ ਵੇਲੇ ਆਧਾਰ ਕਾਰਡ ਵਿਖਾਉਣ ਦੀ ਲੋੜ ਨਹੀਂ ਹੈ। ਕਾਨਸੁਲੇਟ ਡੀ ਪੀ ਸਿੰਘ ਵੱਲੋਂ ਜਾਰੀ ਰੀਲੀਜ਼ ਮੁਤਾਬਕ ਇਨਕਮ ਟੈਕਸ ਐਕਟ ਦੇ ਸੈਕਸ਼ਨ 139 AA ਤਹਿਤ 1 ਜੁਲਾਈ 2017 ਤੋਂ ਪਰਮਾਨੈਂਟ ਅਕਾਊਂਟ ਨੰਬਰ (PAN)  ਬਣਾਉਣ ਲਈ ਵੀ ਆਧਾਰ ਕਾਰਡ ਦੀ ਲੋੜ ਨਹੀਂ ਹੋਵੇਗੀ। ਆਧਾਰ ਕਾਰਡ ਐਕਟ 2016 ਮੁਤਾਬਕ ਸਿਰਫ਼ ਉਹਨਾਂ ਲੋਕਾਂ ਨੂੰ ਹੀ ਆਮਦਨ ਕਰ ਭਰਨ ਵੇਲੇ ਅਤੇ ਪਰਮਾਨੈਂਟ ਅਕਾਊਂਟ ਨੰਬਰ ਲਈ ਅਰਜ਼ੀ ਦੇਣ ਵੇਲੇ ਆਧਾਰ ਕਾਰਡ ਵਿਖਾਉਣਾ ਲਾਜ਼ਮੀ ਹੈ ਜੋ ਭਾਰਤ ਦੇ ਵਸਨੀਕ ਹਨ। ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਵੱਸਦੇ ਹਨ, ਉਹਨਾਂ ਉੱਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਆਧਾਰ ਕਾਰਡ ਐਕਟ ਮੁਤਾਬਕ ਜੋ ਵਿਅਕਤੀ ਪਿਛਲੇ 12 ਮਹੀਨੇ ਵਿੱਚ 182 ਦਿਨ ਤੋਂ ਵੱਧ ਸਮਾਂ ਭਾਰਤ ਵਿੱਚ ਵੱਸਦਾ ਹੈ, ਉਸਨੂੰ ਹੀ ਭਾਰਤ ਦਾ ਵਸਨੀਕ ਮੰਨਿਆ ਜਾਂਦਾ ਹੈ।