ਐਨਡੀਪੀ ਲੀਡਰਸਿ਼ਪ ਵੋਟ ਤੋਂ ਪਹਿਲਾਂ ਹੀ ਜਗਮੀਤ ਦਾ ਕੱਦ ਹੋ ਰਿਹਾ ਹੈ ਹੋਰ ਉੱਚਾ

Jagmeet Singhਓਟਵਾ, 12 ਸਤੰਬਰ (ਪੋਸਟ ਬਿਊਰੋ) : ਜਗਮੀਤ ਸਿੰਘ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਅੱਜ ਜਗਮੀਤ ਸਿੰਘ ਨੂੰ ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਟੌਮ ਮਲਕੇਅਰ ਦੀ ਥਾਂ ਲੈਣ ਲਈ ਸੱਭ ਤੋਂ ਵੱਧ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ।
ਜਗਮੀਤ ਕਾਨੂੰਨ ਦਾ ਵਿਦਿਆਰਥੀ ਸੀ ਜਦੋਂ ਇੱਕ ਵਾਰੀ ਉਸ ਨੇ ਵੇਖਿਆ ਕਿ ਦੋ ਪੁਲਿਸ ਅਧਿਕਾਰੀ ਆਪਣੇ ਸਾਈਕਲਾਂ ਉੱਤੇ ਕਾਸਾ ਲੋਮਾ, ਜੋ ਕਿ ਟੋਰਾਂਟੋ ਵਿੱਚ ਬੰਗਲੇ ਤੋਂ ਬਦਲ ਕੇ ਹੁਣ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ, ਦੀ ਚੜ੍ਹਾਈ ਚੜ੍ਹ ਕੇ ਤੇਜ਼ੀ ਨਾਲ ਉੱਪਰ ਆ ਰਹੇ ਹਨ। ਉਹ ਇਹ ਚੜ੍ਹਾਈ ਪੂਰੀ ਚੜ੍ਹ ਸਕਣਗੇ ਜਾਂ ਨਹੀਂ ਅਜਿਹਾ ਵੇਖਣ ਲਈ ਜਗਮੀਤ ਸਿੰਘ ਉੱਥੇ ਹੀ ਖੜ੍ਹਾ ਰਿਹਾ। ਪੁਲਿਸ ਅਧਿਕਾਰੀਆਂ ਨੇ ਉੱਪਰ ਪਹੁੰਚ ਕੇ ਨੌਜਵਾਨ, ਕਣਕਵਿੰਨ੍ਹੇ ਤੇ ਪਗੜੀ ਧਾਰੀ ਲੜਕੇ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ ਟਿਕਟਿਕੀ ਲਾ ਕੇ ਕਿਉਂ ਵੇਖ ਰਿਹਾ ਸੀ? ਫਿਰ ਉਨ੍ਹਾਂ ਉਸ ਤੋਂ ਉਸ ਦੀ ਪਛਾਣ ਵਿਖਾਉਣ ਲਈ ਆਖਿਆ।
ਅਜਿਹੀ ਘਟਨਾ ਜਗਮੀਤ ਨਾਲ ਪਹਿਲੀ ਵਾਰੀ ਨਹੀਂ ਵਾਪਰੀ। ਪੁਲਿਸ ਨੇ ਉਸ ਨੂੰ ਪਹਿਲੀ ਵਾਰੀ ਨਹੀਂ ਸੀ ਰੋਕਿਆ। ਪਰ ਇਹ ਉਹ ਸਮਾਂ ਸੀ ਜਦੋਂ ਆਪਣੀ ਲੀਗਲ ਸਟੱਡੀਜ਼ ਦੀ ਪੜ੍ਹਾਈ ਪੂਰੀ ਕਰ ਚੁੱਕੇ ਜਗਮੀਤ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਨਾਂਹ ਕਹਿਣ ਦੇ ਅਧਿਕਾਰ ਤੋਂ ਜਾਣੂ ਕਰਵਾਇਆ। ਉਹ ਉੱਥੋਂ ਚਲਾ ਗਿਆ। ਪਰ ਇਹ ਗੱਲ ਪੁਲਿਸ ਅਧਿਕਾਰੀਆਂ ਦੇ ਗਲੇ ਨਹੀਂ ਉਤਰੀ। ਜਦੋਂ ਜਗਮੀਤ ਮੁੜ ਆਪਣੀ ਕਾਰ ਕੋਲ ਪਰਤਿਆ ਤਾਂ ਪੁਲਿਸ ਨੇ ਉਸ ਨੂੰ ਮੁੜ ਰੋਕ ਲਿਆ। ਉਸ ਨੂੰ ਆਖਿਆ ਗਿਆ ਕਿ ਹਾਈਵੇਅ ਟਰੈਫਿਕ ਐਕਟ ਤਹਿਤ ਉਸ ਨੂੰ ਆਪਣੀ ਆਈਡੀ ਮੁਹੱਈਆ ਕਰਵਾਉਣੀ ਹੋਵੇਗੀ।
ਜੁਲਾਈ ਵਿੱਚ ਟਵਿੱਟਰ ਰਾਹੀਂ ਜਗਮੀਤ ਨੇ ਦੱਸਿਆ ਕਿ ਇਹ ਗੱਲ ਉਸ ਦੇ ਦਿਲ ਨੂੰ ਲੱਗ ਗਈ। ਉਸ ਸਮੇਂ ਉਸ ਨੇ ਨਸਲੀ ਪ੍ਰੋਫਾਈਲਿੰਗ ਉੱਤੇ ਫੈਡਰਲ ਪਾਬੰਦੀ ਲਈ ਲੀਡਰਸਿ਼ਪ ਕੈਂਪੇਨ ਪਲੈਨ ਦਾ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਭਾਵੇਂ ਉਹ ਅਕਾਦਮਿਕ ਤੇ ਪ੍ਰੋਫੈਸ਼ਨਲ ਸਫਲਤਾ ਹਾਸਲ ਕਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਨਾਲ ਕੁੱਝ ਗੜਬੜ ਹੈ।
ਹੁਣ ਜਗਮੀਤ ਸਿੰਘ 38 ਸਾਲਾਂ ਦੇ ਹੋ ਚੁੱਕੇ ਹਨ। ਨਸਲਵਾਦ ਦੇ ਖਿਲਾਫ ਅਵਾਜ਼ ਉਠਾਉਣ ਵਾਲੇ ਵਜੋਂ ਜਗਮੀਤ ਦੀ ਵੱਖਰੀ ਪਛਾਣ ਵੀ ਬਣ ਚੁੱਕੀ ਹੈ ਫਿਰ ਭਾਵੇਂ ਉਹ ਔਰਤਾਂ ਦਾ ਕੋਈ ਮੁੱਦਾ ਹੋਵੇ ਜਾਂ ਮੁਸਲਮਾਨਾਂ ਤੇ ਸ਼ਰੀਆ ਕਾਨੂੰਨ ਦੀ ਕੋਈ ਗੱਲ ਹੋਵੇ ਜਗਮੀਤ ਸਾਰੇ ਸਵਾਲਾਂ ਦੇ ਜਵਾਬ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਦਿੰਦੇ ਹਨ। ਇਹ ਉਨ੍ਹਾਂ ਬਰੈਂਪਟਨ, ਓਨਟਾਰੀਓ ਵਿੱਚ ਪਿੱਛੇ ਜਿਹੇ ਰੱਖੀ ਮੀਟ ਐਂਡ ਗ੍ਰੀਟ ਕੈਂਪੇਨ ਵਿੱਚ ਸਿੱਧ ਵੀ ਕਰ ਵਿਖਾਇਆ।
ਇੱਕ ਵਾਰੀ ਫਿਰ ਜਗਮੀਤ ਸਿੰਘ, ਜੋ ਕਿ ਸਿੱਖ ਹੈ, ਦੀ ਪ੍ਰਤੀਕਿਰਿਆ ਤੋਂ ਉਸ ਦੀ ਨਾਖੁਸ਼ੀ ਲੁਕੀ ਤਾਂ ਨਹੀਂ ਰਹਿ ਸਕੀ ਪਰ ਇਸ ਨਾਲ ਉਸ ਬਾਰੇ ਕਾਫੀ ਕੁੱਝ ਸਾਫ ਵੀ ਹੋ ਗਿਆ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਨੂੰ ਦੁਨੀਆਂ ਭਰ ਦੇ ਲੋਕਾਂ ਨੇ ਵੇਖਿਆ ਹੈ ਤੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੇ ਬ੍ਰਾਮੇਲੀਆ-ਗੋਰ-ਮਾਲਟਨ ਹਲਕੇ ਤੋਂ ਓਨਟਾਰੀਓ ਐਨਡੀਪੀ ਐਮਪੀਪੀ ਨੂੰ ਇਹੋ ਜਿਹੀਆਂ ਗੱਲਾਂ ਕਰਦਿਆਂ ਨਹੀਂ ਸੁਣਿਆ ਸੀ।
ਹੁਣ ਸੁੰਮਾ ਸਟਰੈਟੇਜੀਜ਼ ਦੇ ਵਾਈਸ ਪ੍ਰਧਾਨ ਤੇ ਐਨਡੀਪੀ ਦੇ ਸਾਬਕਾ ਸਟਾਫਰ ਰੌਬਿਨ ਮੈਕਲੈਕਲਨ ਨੇ ਆਖਿਆ ਕਿ ਇਹ ਉਹ ਸਮਾਂ ਸੀ ਜਦੋਂ ਤੁਸੀਂ ਇੱਕ ਸੱਚੇ ਆਗੂ ਦੇ ਗੁਣ ਤੇ ਵਿਸ਼ੇਸ਼ਤਾਈਆਂ ਵੇਖ ਸਕਦੇ ਹੋਂ। ਪੁਲਿਸ ਦੀ ਵਿਵਾਦਗ੍ਰਸਤ ਕਾਰਡ ਪ੍ਰੈਕਟਿਸਿੰਗ ਹੋਵੇ ਖਿਲਾਫ ਜਗਮੀਤ ਸਿੰਘ ਹਮੇਸਾਂ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਵੱਲੋਂ ਪਾਈ ਗਈ ਫੈਸਨੇਬਲ ਪੁਸਾਰ ਕਾਰਨ ਉਨ੍ਹਾਂ ਦੀ ਜੀਕਿਊ ਮੈਗਜ਼ੀਨ ਵੱਲੋਂ ਇੰਟਰਵਿਊ ਵੀ ਲਈ ਗਈ।
ਜਗਮੀਤ ਦਾ ਜਨਮ ਟੋਰਾਂਟੋ ਦੇ ਸਕਾਰਬੌਰੋ ਏਰੀਆ ਵਿੱਚ ਡਾ.ਜਗਤਾਰਨ ਸਿੰਘ ਧਾਲੀਵਾਲ, ਜੋ ਕਿ ਮਨੋਵਿਗਿਆਨੀ ਹਨ, ਤੇ ਹਰਮੀਤ ਕੌਰ ਧਾਲੀਵਾਲ, ਜੋ ਕਿ ਅਧਿਆਪਕਾ ਹਨ, ਦੇ ਘਰ ਹੋਇਆ। ਉਹ ਕਾਫੀ ਸਮਾਂ ਪਹਿਲਾਂ ਪੰਜਾਬ ਤੋਂ ਇੱਥ ਆਣ ਵੱਸੇ ਸੀ। ਬਾਅਦ ਵਿੱਚ ਇਹ ਪਰਿਵਾਰ ਵਿੰਡਸਰ, ਓਨਟਾਰੀਓ ਵਿੱਚ ਸੈਟਲ ਹੋ ਗਿਆ। ਸਕੂਲ ਵਿੱਚ ਪੜ੍ਹਦੇ ਸਮੇਂ ਵੀ ਜਗਮੀਤ ਸਿੰਘ ਨਾਲ ਧੱਕੇਸ਼ਾਹੀ ਹੁੰਦੀ ਰਹੀ। ਉਸ ਨੂੰ ਬੁਲੀ ਕੀਤਾ ਜਾਂਦਾ ਸੀ। ਉਸ ਨੇ ਮਾਰਸ਼ਲ ਆਰਟਸ ਵੀ ਸਿੱਖੀ। ਘਰ ਵਿੱਚ ਵੀ ਉਸ ਨੂੰ ਆਪਣੇ ਦੋਸਤਾਂ ਨਾਲ ਖੇਡਣਾ, ਸਾਈਕਲ ਚਲਾਉਣਾ ਚੰਗਾ ਲੱਗਦਾ ਸੀ। ਪਰ ਉਸ ਦੇ ਨਾਂ, ਚਮੜੀ ਦੇ ਰੰਗ ਤੇ ਲੰਮੇਂ ਵਾਲਾਂ ਕਰਕੇ ਉਸ ਨੂੰ ਹਮੇਸ਼ਾਂ ਕੁੱਝ ਨਾ ਕੁੱਝ ਵੱਖਰਾ ਵੇਖਣ ਸੁਣਨ ਨੂੰ ਮਿਲ ਜਾਂਦਾ। ਜਗਮੀਤ ਨੇ ਫਰੈਂਚ ਵੀ ਸਿੱਖੀ। ਹੁਣ ਅੰਗਰੇਜ਼ੀ, ਪੰਜਾਬੀ ਦੇ ਨਾਲ ਨਾਲ ਫਰੈਂਚ ਵੀ ਉਹ ਚੰਗੀ ਤਰ੍ਹਾਂ ਬੋਲਦਾ ਹੈ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜਗਮੀਤ ਯੂਨੀਵਰਸਿਟੀ ਐਕਟੀਵਿਸਟ ਬਣੇ ਤੇ ਫਿਰ ਕ੍ਰਿਮੀਨਲ ਡਿਫੈਂਸ ਲਾਇਰ। ਫਿਰ 2011 ਦੀਆਂ ਓਨਟਾਰੀਓ ਚੋਣਾਂ ਵਿੱਚ ਜਗਮੀਤ ਨੂੰ ਐਮਪੀਪੀ ਚੁਣ ਲਿਆ ਗਿਆ।