ਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾ

ਬਰੈਂਪਟਨ, 31 ਮਈ (ਪੋਸਟ ਬਿਊਰੋ) : ਓਨਟਾਰੀਓ ਦੇ ਲਿਬਰਲਾਂ ਵੱਲੋਂ 26 ਮਈ ਨੂੰ ਆਪਣਾ ਮੁਕੰਮਲ ਇਲੈਕਸ਼ਨ ਪਲੇਟਫਾਰਮ ਜਾਰੀ ਕੀਤਾ ਗਿਆ। ਇਸ ਵਿੱਚ ਮੁੜ ਚੁਣੇ ਜਾਣ ਉੱਤੇ ਲਿਬਰਲ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ ਗਈ। ਬਰੈਂਪਟਨ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਆਖਿਆ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਇਹ ਮਹਿਸੂਸ ਕੀਤਾ ਹੈ ਕਿ ਇਸ ਵਾਰੀ ਕੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ। ਇਹ ਸੱਭ ਵੇਖਦਿਆਂ ਹੋਇਆਂ ਜਿਨ੍ਹਾਂ ਪਿਛਲੇ ਹਫਤੇ ਐਡਵਾਂਸ ਪੋਲ ਵਿੱਚ ਹਿੱਸਾ ਲਿਆ ਉਹ ਉਨ੍ਹਾਂ ਦੇ ਵੀ ਸ਼ੁਕਰਗੁਜ਼ਾਰ ਹਨ। ਠੇਠੀ ਨੇ ਅੱਗੇ ਆਖਿਆ ਕਿ ਸਾਨੂੰ ਇੱਕ ਵਾਰੀ ਹੋਰ ਮੌਕਾ ਮਿਲਣ ਉੱਤੇ ਅਸੀਂ ਬਰੈਂਪਟਨ ਦੇ ਪਰਿਵਾਰਾਂ ਲਈ ਬਿਹਤਰੀਨ ਤੇ ਵਧੇਰੇ ਕਿਫਾਇਤੀ ਪ੍ਰੋਵਿੰਸ ਦਾ ਨਿਰਮਾਣ ਜਾਰੀ ਰੱਖਾਂਗੇ। 2014 ਵਿੱਚ ਓਨਟਾਰੀਓ ਦੇ ਲਿਬਰਲਾਂ ਨੂੰ ਓਨਟਾਰੀਓ ਦੇ ਨਿਰਮਾਣ ਲਈ ਜਿਤਾਇਆ ਗਿਆ ਸੀ। ਉਸ ਤੋਂ ਚਾਰ ਸਾਲ ਬਾਅਦ ਲਾਮਿਸਾਲ ਆਰਥਿਕ ਵਿਕਾਸ ਅਸੀਂ ਹਾਸਲ ਕਰ ਚੁੱਕੇ ਹਾਂ। ਇਸ ਵਾਰੀ ਲਿਬਰਲ ਸਰਕਾਰ ਵੱਲੋਂ ਵਧੇਰੇ ਕਿਫਾਇਤੀ ਹਾਊਸਿੰਗ ਮਾਰਕਿਟ ਦੇ ਨਿਰਮਾਣ ਦੇ ਨਾਲ ਨਾਲ ਕਿਰਾਏਦਾਰਾਂ ਦੀ ਹਿਫਾਜ਼ਤ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ, ਵਧੇਰੇ ਕਾਮਿਆਂ ਨੂੰ ਰਿਟਾਇਰਮੈਂਟ ਸਕਿਊਰਿਟੀ ਹਾਸਲ ਕਰਨ ਵਿੱਚ ਮਦਦ ਕਰਨ, ਆਟੋ ਇੰਸ਼ੋਰੈਂਸ ਵਿੱਚ ਭੂਗੋਲਿਕ ਪੱਖਪਾਤ ਖਤਮ ਕਰਕੇ ਜਿ਼ੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਦਾ ਵੀ ਸਰਕਾਰ ਵੱਲੋਂ ਵਾਅਦਾ ਕੀਤਾ ਜਾ ਰਿਹਾ ਹੈ। ਠੇਠੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਉਹ ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ। ਜੋ ਕਿ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ ਮੁਫਤ ਚਾਈਲਡਕੇਅਰ, ਮੁਫਤ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮੁਹੱਈਆ ਕਰਵਾਕੇ, ਮੁਫਤ ਟਿਊਸ਼ਨ, ਹੁਰੌਨਟੋਰੀਓ ਐਲਆਰਟੀ ਤੇ ਬਰੈਂਪਟਨ ਵਿੱਚ ਨਵੀਂ ਯੂਨੀਵਰਸਿਟੀ ਕਾਇਮ ਕਰਕੇ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ ਸਕਾਰਾਤਮਕ ਤਬਦੀਲੀ ਲਿਆ ਰਹੀ ਹੈ।ਉਨ੍ਹਾਂ ਆਖਿਆ ਕਿ ਸਮੂਹ ਬਰੈਂਪਟਨ ਵਾਸੀਆਂ ਦੇ ਐਡਵਾਂਸ ਪੋਲ ਵਿੱਚ ਦਿੱਤੇ ਸਮਰਥਨ ਤੋਂ ਬਿਨਾਂ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ ਸੰਭਵ ਨਹੀਂ ਸੀ ਹੋ ਸਕਦਾ। ਓਨਟਾਰੀਓ ਦੀ ਲਿਬਰਲ ਸਰਕਾਰ ਵੱਲੋਂ ਨਵਾਂ ਬਿੱਲ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਓਨਟਾਰੀਓ ਸਿਰ ਚੜ੍ਹੇ ਕਰਜੇ਼ ਨੂੰ ਘੱਟ ਕੀਤਾ ਜਾ ਸਕੇਗਾ।