ਐਕਸਪੈਰੀਮੈਂਟ ਪਸੰਦ ਹਨ : ਇਲੀਆਨਾ ਡਿਕਰੂਜ

d cruz
ਸਾਲ 2006 ਵਿੱਚ ਤੇਲਗੂ ਰੋਮਾਂਟਿਕ-ਡਰਾਮਾ ਫਿਲਮ ‘ਦੇਵਦਾਸੂ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਖੂਬਸੂਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ ਇਲੀਆਨਾ ਡਿਕਰੂਜ ਨੇ ਉਸ ਤੋਂ ਬਾਅਦ ਸਾਊਥ ‘ਚ ਕਈ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ‘ਜਲਸਾ’, ‘ਪੋਕਿਰੀ’ ਅਤੇ ‘ਕਿੱਕ’ ਸ਼ਾਮਲ ਹਨ। ਉਥੇ ਸਫਲਤਾ ਹਾਸਲ ਕਰਨ ਪਿੱਛੋਂ ਉਸ ਨੇ ਬਾਲੀਵੁੱਡ ਵਿੱਚ ਫਿਲਮ ‘ਬਰਫੀ’ ਨਾਲ ਡੈਬਿਊ ਕੀਤਾ। ਪਹਿਲੀ ਹਿੰਦੀ ਫਿਲਮ ਵਿੱਚ ਕਮਾਲ ਦੀ ਅਦਾਕਾਰੀ ਕਾਰਨ ਉਸ ਕੋਲ ਫਿਲਮੀ ਆਫਰਜ਼ ਦਾ ਹੜ੍ਹ ਜਿਹਾ ਆ ਗਿਆ, ਪਰ ਉਸ ਨੇ ਕਾਹਲੀ ਨਹੀਂ ਦਿਖਾਈ, ਸਗੋਂ ਗਿਣੀਆਂ-ਚੁਣੀਆਂ ਫਿਲਮਾਂ ਹੀ ਸਾਈਨ ਕੀਤੀਆਂ। ਇਹੀ ਕਾਰਨ ਹੈ ਕਿ ਉਸ ਦੇ ਖਾਤੇ ਵਿੱਚ ‘ਫਟਾ ਪੋਸਟਰ ਨਿਕਲਾ ਹੀਰੋ’, ‘ਹੈਪੀ ਐਂਡਿੰਗ’ ਅਤੇ ‘ਰੁਸਤਮ’ ਵਰਗੀਆਂ ਕੁਝ ਕੁ ਫਿਲਮਾਂ ਹੀ ਹਨ। ਫਿਲਹਾਲ ਇਲੀਆਨਾ ਕੋਲ ‘ਬਾਦਸ਼ਾਹੋ’, ‘ਮੁਬਾਰਕਾਂ’ ਅਤੇ ‘ਆਂਖੇ-2’ ਵਰਗੀਆਂ ਫਿਲਮਾਂ ਹਨ, ਜਿਨ੍ਹਾਂ ਬਾਰੇ ਉਹ ਕਾਫੀ ਉਤਸ਼ਾਹਤ ਹੈ। ਫਿਲਮ ‘ਬਾਦਸ਼ਾਹੋ’ ਵਿੱਚ ਉਹ ਅਜੈ ਦੇਵਗਨ ਤੇ ਇਮਰਾਨ ਹਾਸ਼ਮੀ ਨਾਲ ਨਜ਼ਰ ਆਵੇਗੀ, ਉਥੇ ਫਿਲਮ ‘ਮੁਬਾਰਕਾਂ’ ਵਿੱਚ ਉਸ ਨਾਲ ਅਨਿਲ ਕਪੂਰ, ਅਰਜੁਨ ਕਪੂਰ ਅਤੇ ਅਥੀਆ ਸ਼ੈਟੀ ਨਜ਼ਰ ਆਉਣਗੇ। ਇਨ੍ਹਾਂ ਸਾਰੀਆਂ ਫਿਲਮਾਂ ਨੂੰ ਲੈ ਕੇ ਉਹ ਕਾਫੀ ਉਤਸ਼ਾਹਤ ਹੈ। ਪੇਸ਼ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ਤੁਸੀਂ ਸਾਊਥ ਦੀ ਇੰਡਸਟਰੀ ਵਿੱਚ ਪੈਰ ਟਿਕਾ ਚੁੱਕੇ ਸੀ, ਫਿਰ ਬਿਨਾਂ ਕਿਸੇ ਗੌਡਫਾਦਰ ਦੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਦਾ ਜੋਖਿਮ ਕਿਵੇਂ ਲਿਆ?
– ਇਸ ਦਾ ਜਵਾਬ ਇਹ ਹੈ ਕਿ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਬਿਨਾਂ ਗੌਡਫਾਦਰ ਦੇ ਕਿਤੇ ਵੀ ਕੰਮ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਿਆਂ ਕਿ ‘ਬਰਫੀḔ ਵਿੱਚ ਕੰਮ ਲਈ ਵੀ ਮੈਨੂੰ ਕੋਈ ਖਾਸ ਕੋਸ਼ਿਸ਼ ਕਰਨ ਜਾਂ ਕਿਸੇ ਤੋਂ ਪੈਰਵੀ ਕਰਵਾਉਣ ਦੀ ਲੋੜ ਨਹੀਂ ਪਈ। ਮੇਰਾ ਮੰਨਣਾ ਹੈ ਕਿ ਜੇ ਕਿਸੇ ਕਲਾਕਾਰ ਵਿੱਚ ਹੁਨਰ ਹੈ ਤਾਂ ਉਸ ਨੂੰ ਪਿਛਲੀ ਫਿਲਮ ਵਿੱਚ ਕੰਮ ਕਨਰ ਦੇ ਆਧਾਰ ‘ਤੇ ਨਵੀਂ ਫਿਲਮ ਆਸਾਨੀ ਨਾਲ ਮਿਲ ਜਾਵੇਗੀ।
* ਸਾਊਥ ਅਤੇ ਮੁੰਬਈ ਦੀਆਂ ਫਿਲਮਾਂ ‘ਚ ਤਾਂ ਕਾਫੀ ਫਰਕ ਹੈ?
– ਹਾਂ, ਮੈਂ ਇਹ ਮੰਨਦੀ ਹਾਂ ਕਿ ਸਾਊਥ ਅਤੇ ਮੁੰਬਈ ਦੋਵਾਂ ਇੰਡਸਟਰੀਜ਼ ਵਿੱਚ ਕੰਮ ਕਰਨ ਦੇ ਤੌਰ ਤਰੀਕੇ ਕਾਫੀ ਵੱਖਰੇ ਹਨ। ਇਸ ਗੱਲ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਬਾਲੀਵੁੱਡ ਫਿਲਮਾਂ ਦੀ ਤੁਲਨਾ ਵਿੱਚ ਸਾਊਥ ਦੀਆਂ ਫਿਲਮਾਂ ਵਧੇਰੇ ਕਲਰਫੁਲ ਹੁੰਦੀਆਂ ਹਨ। ਉਥੋਂ ਦੀਆਂ ਜ਼ਿਆਦਾ ਫਿਲਮਾਂ ਵਿੱਚ ‘ਲਾਰਜਨ ਦੈੱਨ ਲਾਈਫ’ ਜ਼ਿਆਦਾ ਹੈ। ਇਸ ਤੋਂ ਇਲਾਵਾ ਮੁੰਬਈ ਵਿੱਚ ਹੁਣ ਅਜਿਹੀਆਂ ਹਕੀਕੀ ਫਿਲਮਾਂ ਬਣਨ ਲੱਗੀਆਂ ਹਨ, ਜਿਨ੍ਹਾਂ ਵਿੱਚ ਬੜੇ ਐਕਸਪੈਰੀਮੈਂਟ ਹੋ ਰਹੇ ਹਨ। ਬਾਲੀਵੁੱਡ ਪ੍ਰਤੀ ਆਕਰਸ਼ਿਤ ਹੋਣ ਦਾ ਮੇਰਾ ਵੱਡਾ ਕਾਰਨ ਇਹੀ ਐਕਸਪੈਰੀਮੈਂਟਸ ਹਨ।
* ਤੁਹਾਡਾ ਐਕਟਿੰਗ ਪੈਟਰਨ ਕੀ ਹੈ, ਭਾਵ ਤੁਸੀਂ ਕਿਹੋ ਜਿਹੇ ਕਿਰਦਾਰ ਨਿਭਾਉਣ ‘ਚ ਸਹਿਜ ਮਹਿਸੂਸ ਕਰਦੇ ਹੋ?
– ਮੈਂ ਕਦੇ ਵੀ ਆਪਣੇ ਰੋਲ ਦੀ ਕੋਈ ਤਿਆਰੀ ਨਹੀਂ ਕੀਤੀ। ਜਿਵੇਂ ਨਿਰਦੇਸ਼ਕ ਆਦੇਸ਼ ਦਿੰਦਾ ਹੈ, ਉਸੇ ਦਾ ਪਾਲਣ ਕਰਦੀ ਹਾਂ। ਇੱਕ ਵਾਰ ਕਹਾਣੀ ਪੜ੍ਹਨ ਪਿੱਛੋਂ ਮੈਂ ਕਿਰਦਾਰ ਨੂੰ ਬਾਖੂਬੀ ਸਮਝ ਲੈਂਦੀ ਹਾਂ, ਜਿਸ ਨਾਲ ਮੈਨੂੰ ਪਰਦੇ ‘ਤੇ ਕਿਰਦਾਰ ਜਿਊਣ ਵਿੱਚ ਮੁਸ਼ਕਲ ਨਹੀਂ ਹੁੰਦੀ। ਜੇ ਕਿਤੇ ਕੋਈ ਪ੍ਰੇਸ਼ਾਨੀ ਮਹਿਸੂਸ ਕਰਦੀ ਹਾਂ ਤਾਂ ਫਿਰ ਨਿਰਦੇਸ਼ਕ ਤੋਂ ਮਦਦ ਲੈਂਦੀ ਹਾਂ।
* ‘ਬਰਫੀ’ ਵਰਗੀ ਹਿੱਟ ਫਿਲਮ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕਰਨ ਦੇ ਬਾਵਜੂਦ ਤੁਹਾਡੇ ਖਾਤੇ Ḕਚ ਬਹੁਤੀਆਂ ਫਿਲਮਾਂ ਨਹੀਂ ਹਨ। ਕਿਉਂ?
– ਕਿਉਂਕਿ ਮੈਂ ਕਿਰਦਾਰਾਂ ਨੂੰ ਸੋਚ ਸਮਝ ਕੇ ਫਿਲਮਾਂ ਚੁਣਦੀ ਹਾਂ। ਇੰਨਾ ਹੀ ਨਹੀਂ, ਕਦੇ ਫਿਲਮਾਂ ਵਿੱਚ ਰੋਲ ਦੀ ਭੀਖ ਨਹੀਂ ਮੰਗਦੀ, ਕਿਸੇ ਨਿਰਮਾਤਾ-ਨਿਰਦੇਸ਼ਕ ਦੇ ਚੱਕਰ ਨਹੀਂ ਕੱਟਦੀ। ਇਸ ਦੇ ਬਾਵਜੂਦ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਬਾਲੀਵੁੱਡ Ḕਚ ਹਾਂ। ਇਥੇ ਮਹੱਤਵ ਮੌਕਿਆਂ ਦਾ ਹੈ। ਜੇ ਤੁਹਾਨੂੰ ਮੌਕੇ ਮਿਲਦੇ ਹਨ ਤਾਂ ਇਹ ਤੁਹਾਡੇ Ḕਤੇ ਨਿਰਭਰ ਹੈ ਕਿ ਤੁਸੀਂ ਉਸ ਦੀ ਵਰਤੋਂ ਕਿਵੇਂ ਕਰਦੇ ਹੋ? ਜੇ ਤੁਸੀਂ ਸਹੀ ਹੋ ਤਾਂ ਟਿਕੋਗੇ, ਨਹੀਂ ਤਾਂ ਕਰੀਅਰ ਖਤਮ।
* ਹੁਣ ਤੱਕ ਜਿੰਨੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵਧੇਰੇ ਹੁਨਰਮੰਦ ਕੌਣ ਲੱਗਾ?
– ਮੈਂ ‘ਰੁਸਤਮḔ ਵਿੱਚ ਆਪਣੇ ਹੀਰੋ ਅਕਸ਼ੈ ਕੁਮਾਰ ਦੀ ਬਹੁਪੱਖੀ ਪ੍ਰਤਿਭਾ ਦੀ ਕਦਰਦਾਨ ਹਾਂ। ਉਸ ਨਾਲ ਕੰਮ ਕਰਨ ਦਾ ਅਨੁਭਵ ਵਿਲੱਖਣ ਰਿਹਾ। ਮੈਂ ਖਾਸ ਤੌਰ Ḕਤੇ ਉਸ ਦੀਆਂ ਕਾਮੇਡੀ ਫਿਲਮਾਂ ਦੇਖੀਆਂ ਹਨ ਅਤੇ ਉਨ੍ਹਾਂ ਫਿਲਮਾਂ ਵਿੱਚ ਉਹ ਮੈਨੂੰ ਬਹੁਤ ਵਧੀਆ ਲੱਗੇ। ਮੇਰਾ ਮੰਨਣਾ ਹੈ ਕਿ ਅਕਸ਼ੈ ਦੀ ਪ੍ਰਤਿਭਾ ਦੀ ਸਹੀ ਵਰਤੋਂ ਹਾਲੇ ਤੱਕ ਨਹੀਂ ਕੀਤੀ ਗਈ। ਲੋਕ ਉਸ ਦੀ ਕਾਮੇਡੀ ਅਤੇ ਐਕਸ਼ਨ ਬਾਰੇ ਗੱਲਾਂ ਕਰਦੇ ਹਨ, ਪਰ ਉਹ ਸੰਪੂਰਨ ਰੂਪ ਵਿੱਚ ਪ੍ਰਤਿਭਾਸ਼ਾਲੀ ਹੈ।
* ਤੁਸੀਂ ਸੋਸ਼ਲ ਮੀਡੀਆ Ḕਤੇ ਵੀ ਸਰਗਰਮ ਰਹਿੰਦੇ ਹੋ। ਇਸ ਨੂੰ ਕਿਸ ਰੂਪ Ḕਚ ਦੇਖਦੇ ਹੋ?
– ਆਪਣੀ ਗੱਲ ਕਹਿਣ ਲਈ ਸੋਸ਼ਲ ਮੀਡੀਆ ਸਭ ਤੋਂ ਬਿਹਤਰੀਨ ਪਲੇਟਫਾਰਮ ਹੈ, ਪਰ ਕਈ ਵਾਰ ਇਸ ਕਾਰਨ ਰਾਈ ਦਾ ਪਹਾੜ ਵੀ ਬਣ ਜਾਂਦਾ ਹੈ। ਜਦੋਂ ਲੋਕ ਤੁਹਾਡੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਦੇ ਅਤੇ ਪ੍ਰਤੀਕਿਰਿਆ ਵਜੋਂ ਪੁੱਠੀਆਂ-ਸਿੱਧੀਆਂ ਟਿੱਪਣੀਆਂ ਕਰਦੇ ਹਨ। ਹਾਲਾਂਕਿ ਮੈਂ ਹਮੇਸ਼ਾ ਤੋਂ ਬੇਬਾਕ ਬੋਲਣ ਵਾਲੀ ਰਹੀ ਹਾਂ। ਸੋਸ਼ਲ ਮੀਡੀਆ ਜੀਵਨ ਦਾ ਹਿੱਸਾ ਹੈ।