ਐਕਸ਼ਨ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੈ ਅਥੀਆ ਸ਼ੈੱਟੀ

athiyashetty759
ਅਥੀਆ ਸ਼ੈਟੀ ਇਨ੍ਹੀਂ ਦਿਨੀਂ ਰੋਮਾਂਟਿਕ ਕਾਮੇਡੀ ਫਿਲਮ ‘ਮੁਬਾਰਕਾਂ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਫਿਲਮ ਵਿੱਚ ਉਹ ਅਨਿਲ ਕਪੂਰ ਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣ ਵਾਲੀ ਹੈ। ਹਾਲੀਆ ਗੱਲਬਾਤ ਵਿੱਚ ਅਥੀਆ ਨੇ ਕਿਹਾ ਹੈ ਕਿ ਉਸ ਨੂੰ ਮੌਕਾ ਮਿਲੇ ਤਾਂ ਉਹ ਐਕਸ਼ਨ ਫਿਲਮ ਜ਼ਰੂਰ ਕਰਨਾ ਚਾਹੇਗੀ।
ਦਰਅਸਲ ਹਾਲ ਹੀ ਵਿੱਚ ਅਥੀਆ ਨੇ ਇੱਕ ਟੀ ਵੀ ਸੀ ਲਈ ਬਾਈਕਰ ਗਰਲ ਲੁਕ ਅਪਣਾਇਆ ਸੀ, ਜਿਸ ਨੂੰ ਉਸ ਨੇ ਬੇਹੱਦ ਇੰਜੁਆਏ ਕੀਤਾ। ਇਸੇ ਦੇ ਬਾਅਦ ਉਸ ਨੇ ਇਹ ਇੱਛਾ ਜ਼ਾਹਰ ਕੀਤੀ ਹੈ।