ਐਕਟਿਵ ਹੋਈ ਕੈਟ


ਕੈਟਰੀਨਾ ਕੈਫ ਦੋ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਅੱਜਕੱਲ੍ਹ ਉਹ ‘ਠੱਗਸ ਆਫ ਹਿੰਦੋਸਤਾਨ’ ਤੋਂ ਇਲਾਵਾ ਸ਼ਾਹਰੁਖ ਖਾਨ ਦੇ ਨਾਲ ਫਿਲਮ ‘ਜ਼ੀਰੋ’ ਦੀ ਸ਼ੂਟਿੰਗ ਕਰ ਰਹੀ ਹੈ। ‘ਠੱਗਸ ਆਫ ਹਿੰਦੋਸਤਾਨ’ ਨਵੰਬਰ ਵਿੱਚ, ਜਦ ਕਿ ‘ਜ਼ੀਰੋ’ ਦਸੰਬਰ ਵਿੱਚ ਰਿਲੀਜ਼ ਹੋ ਸਕਦੀ ਹੈ। ਰਣਬੀਰ ਕਪੂਰ ਦੇ ਨਾਲ ਬ੍ਰੇਕਅਪ ਅਤੇ ਫਿਰ ਇੱਕ ਤੋਂ ਬਾਅਦ ਇੱਕ ਫਿਲਮਾਂ ਦੀ ਅਸਫਲਤਾ ਨੇ ਕੈਟਰੀਨਾ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ, ਪਰ ਸਲਮਾਨ ਖਾਨ ਨਾਲ ਫਿਲਮ ‘ਟਾਈਗਰ ਜ਼ਿੰਦਾ ਹੈ’ ਦੀ ਸਫਲਤਾ ਨੇ ਉਸ ਦੀ ਚਿੰਤਾ ਨੂੰ ਕੁਝ ਹੱਦ ਤੱਕ ਦੂਰ ਕਰ ਦਿੱਤਾ। ਹੁਣ ਉਹ ਆਪਣੇ ਕਰੀਅਰ ਬਾਰੇ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੰੁਦੀ। ਉਹ ਆਪਣੀਆਂ ਫਿਲਮਾਂ ‘ਤੇ ਮਿਹਨਤ ਕਰਨ ਬਾਰੇ ਖੁੂਬ ਐਕਟਿਵ ਹੈ। ਆਪਣੀ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਅਤੇ ਇਸ ਲਈ ਉਹ ਇਨ੍ਹਾਂ ਫਿਲਮਾਂ ਦੀ ਤਿਆਰੀ ‘ਤੇ ਖੂਬ ਪਸੀਨਾ ਵਹਾ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਅਧੀਨ ਫਿਲਮ ‘ਠੱਗਸ ਆਫ ਹਿੰਦੋਸ਼ਤਾਨ’ ਲਈ ਉਹ ਕਾਫੀ ਮਿਹਨਤ ਕਰਦੀ ਨਜ਼ਰ ਆ ਰਹੀ ਹੈ, ਜਿਸ ਦੀ ਖਬਰ ਵੀ ਹੁਣੇ ਜਿਹੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਉਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਦੀ ਫਿਟਨੈਸ ਕਮਾਲ ਦੀ ਨਜ਼ਰ ਆ ਰਹੀ ਸੀ। ਉਹ ਪਹਿਲਾਂ ਤੋਂ ਵੱਧ ਸ਼ੇਪ ‘ਚ ਦਿਸ ਰਹੀ ਸੀ। ਇਹ ਵੀਡੀਓ ਫਿਲਮ ਦੇ ਇੱਕ ਗੀਤ ਦੀ ਤਿਆਰੀ ਦਾ ਸੀ। ਉਂਝ ਵੀ ਉਹ ਬਿਹਤਰੀਨ ਡਾਂਸਰ ਵਜੋਂ ਬਾਲੀਵੁੱਡ ਵਿੱਚ ਪਛਾਣੀ ਜਾਂਦੀ ਹੈ।