ਐਂਟੀ ਬਾਇਟਿਕ ਦਵਾਈਆਂ ਨਾਲ ਕੈਂਸਰ ਹੋਣ ਦਾ ਖਤਰਾ

antibiotic medicines
ਨਿਊਯਾਰਕ, 8 ਅਪ੍ਰੈਲ (ਪੋਸਟ ਬਿਊਰੋ)- ਕੁਝ ਲੋਕ ਮਾਮੂਲੀ ਤਕਲੀਫ ‘ਚ ਭਾਰੀ-ਭਰਕਮ ਐਂਟੀ ਬਾਇਟਿਕ ਦਵਾਈਆਂ ਵਰਤ ਲੈਂਦੇ ਹਨ। ਇਕ ਤਾਜ਼ਾ ਖੋਜ ਮੁਤਾਬਕ ਲੰਬੇ ਸਮੇਂ ਤੱਕ ਐਂਟੀ ਬਾਇਟਿਕ ਦਵਾਈਆਂ ਦੀ ਵਰਤੋਂ ਅੰਤੜੀਆਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸ਼ੁਰੂਆਤੀ ਜੀਵਨ ਜਾਂ ਯੁਵਾ ਅਵਸਥਾ ਵਿੱਚ ਐਂਟੀ ਬਾਇਟਿਕ ਦਵਾਈਆਂ ਦੀ ਵੱਧ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ।
ਇਸ ਖੋਜ ਨਾਲ ਉਹ ਧਾਰਨਾ ਪੱਕੀ ਹੁੰਦੀ ਹੈ ਕਿ ਅੰਤੜੀਆਂ ਵਿੱਚ ਮੌਜੂਦ ਮਾਈਕ੍ਰੋਬਿਓਮ ਬੈਕਟੀਰੀਆ ਕੈਂਸਰ ਦੇ ਵਿਕਾਸ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਐਂਟੀ ਬਾਇਟਿਕ ਦਵਾਈਆਂ ਨਾਲ ਅੰਤੜੀਆਂ ‘ਚ ਮੌਜੂਦ ਚੰਗੇ ਬੈਕਟੀਰੀਆ ਦੀ ਪ੍ਰਕ੍ਰਿਤੀ ਵਿੱਚ ਬਦਲਾਅ ਹੁੰਦਾ ਹੈ ਅਤੇ ਇਨਫੈਕਸ਼ਨ ਨਾਲ ਲੜਨ ਦੀ ਉਨ੍ਹਾਂ ਦੀ ਸਮਰੱਥਾ ਘੱਟ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹੋਏ ਖੋਜ ਵਿੱਚ ਪਤਾ ਲੱਗਾ ਸੀ ਕਿ ਅੰਤੜੀਆਂ ਦੇ ਕੈਂਸਰ ਦੇ ਮਰੀਜ਼ਾਂ ਵਿੱਚ ਕੁਝ ਬੈਕਟੀਰੀਆ ਦੀ ਮਾਤਰਾ ਘੱਟ ਸੀ ਅਤੇ ਕੁਝ ਹੋਰਾਂ ਦੀ ਵਧੀ ਹੋਈ ਸੀ। ਅਮਰੀਕਾ ਵਿੱਚ ਹੋਈ ਖੋਜ ਵਿੱਚ 30 ਤੋਂ 55 ਸਾਲ ਦੀ ਉਮਰ ਦੀਆਂ 1.20 ਲੱਖ ਨਰਸਾਂ ਦੇ ਸਿਹਤ ਨਤੀਜੇ ਦਾ ਅਧਿਆਨ ਕਰਕੇ ਖੋਜ ਕਰਤਾਵਾਂ ਨੇ ਉਨ੍ਹਾਂ ਦੀ ਕੋਲੋਨੀਸਕੋਪੀ ਨਤੀਜੇ ਅਤੇ ਐਂਟੀ ਬਾਇਟਿਕ ਦੀ ਵਰਤੋਂ ਨਾਲ ਤੁਲਨਾ ਕੀਤੀ। ਉਨ੍ਹਾਂ ਨੇ ਦੇਖਿਆ ਕਿ ਇਸ ਸਮੂਹ ਵਿੱਚ 1195 ਕੈਂਸਰ ਕਾਰਕ ਲਛਣ ਪਾਏ ਗਏ।