ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਦਾ 150ਵਾਂ ਦਿਵਸ

IMG-20170803-WA0005ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਵਲੋਂ ਬੀਤੇ ਦਿਨੀਂ ਕੈਨੇਡਾ ਦੇ 150ਵੇਂ ਦਿਵਸ ਉਤੇ ਜਸ਼ਨ ਮਨਾਉਦਿਆਂ ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ, ਈਟੋਬੀਕੋ ਤੋਂ ਸਕੂਲ ਟਰੱਸਟੀ ਅਵਤਾਰ ਸਿੰਘ ਮਿਨਹਾਸ ਅਤੇ ਈਟੋਬੀਕੋ ਤੋਂ ਪੀਸੀ ਪਾਰਟੀ ਵਲੋਂ ਨਾਮੀਨੇਸ਼ਨ ਲੜਨ ਦੀ ਇਛੁਕ ਬੀਬੀ ਸਰਬਜੀਤ ਕੌਰ ਦਾ ਉਚੇਚੇ ਤੌਰ `ਤੇ ਸਨਮਾਨ ਕੀਤਾ ਗਿਆ। ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਦੇ ਸ: ਸੁਲੱਖਣ ਸਿੰਘ ਅਟਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਕਲੱਬ ਦੇ ਬਾਰੇ `ਚ ਜਾਣ-ਪਹਿਚਾਣ ਕਰਵਾਈ। ਸਿੱਖ ਮੋਟਰਸਾਈਕਲ ਕਲੱਬ ਤੋ ਸ: ਇੰਦਰਜੀਤ ਸਿੰਘ ਜਗਰਾਉਂ ਨੇ ਵੀ ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਨੂੰ ਮੁਬਾਰਕਵਾਦ ਦਿੱਤੀ ਤੇ ਉਨ੍ਹਾਂ ਸਰਬਜੀਤ ਕੌਰ ਦੀ ਹਿਮਾਇਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਕਲੱਬ ਦੇ ਨੁਮਾਇੰਦਿਆਂ ਨੇ ਕੈਨੇਡਾ ਦੇ 150ਵੇ ਦਿਵਸ ਮੌਕੇ ਕੈਨੇਡਾ ਦੇ ਇਤਿਹਾਸ ਦੀਆਂ ਜਿਥੇ ਗੱਲਾਂਬਾਤਾਂ ਕੀਤੀਆਂ ਉਥੇ ਪੰਜਾਬੀਆਂ ਵਲੋਂ ਮਾਰੀਆਂ ਮੱਲਾਂ ਉਤੇ ਵੀ ਚਾਨਣ ਪਾਇਆ।