ਉੱਪ ਰਾਸ਼ਟਰਪਤੀ ਮੁਤਾਬਕ ਮੁਸਲਮਾਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ

hamid ansari
ਨਵੀਂ ਦਿੱਲੀ, 10 ਅਗਸਤ (ਪੋਸਟ ਬਿਊਰੋ)- ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਮੁਸਲਮਾਨਾਂ ਲਈ ਚਿੰਤਾ ਜ਼ਾਹਰ ਕੀਤੀ ਹੈ। ਰਾਜ ਸਭਾ ਟੀ ਵੀ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਮੁਸਲਮਾਨ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਬੰਗਲੌਰ ਵਿੱਚ ਨੈਸ਼ਨਲ ਲਾਅ ਸਕੂਲ ਆਫ ਇੰਡੀਅਨ ਯੂਨੀਵਰਸਿਟੀ ਦੇ ਸਾਲਾਨਾ ਸਮਾਰੋਹ ਵਿੱਚ ਦਿੱਤੇ ਆਪਣੇ ਭਾਸ਼ਣ ਨੂੰ ਉਨ੍ਹਾਂ ਨੇ ਫਿਰ ਦੁਹਰਾਇਆ। ਉਸ ਮੌਕੇ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਨਾਗਰਿਕਾਂ ਵਿੱਚ ਅਤੇ ਖਾਸ ਕਰ ਕੇ ਦਲਿਤ, ਮੁਸਲਿਮ ਅਤੇ ਈਸਾਈ ਫਿਰਕੇ ਵਿੱਚ ਅਸੁਰੱਖਿਆ ਵਧੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸੱਭਿਆਚਾਰਕ ਰਾਸ਼ਟਰਵਾਦ ਅਸਲ ਵਿੱਚ ਕੋਈ ਰਾਸ਼ਟਰਵਾਦ ਦਾ ਲਿਬਰਲ ਰੂਪ ਨਹੀਂ ਹੈ। ਇਸ ਪ੍ਰਕਾਰ ਦਾ ਰਾਸ਼ਟਰਵਾਦ ਦੇਸ਼ ਵਿੱਚ ਅਸਹਿਣਸ਼ੀਲਤਾ ਅਤੇ ਦੇਸ਼ਭਗਤੀ ਦੇ ਨਾਂਅ ‘ਤੇ ਘੁਮੰਡ ਫੈਲਾਉਂਦਾ ਹੈ। ਹਾਮਿਦ ਅੰਸਾਰੀ ਦਾ ਇਹ ਬਿਆਨ ਐਨ ਡੀ ਏ ਉਮੀਦਵਾਰ ਅਤੇ ਵੈਂਕੇਈਆ ਨਾਇਡੂ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਦੇ ਇੱਕ ਦਿਨ ਬਾਅਦ ਆਇਆ ਸੀ। ਆਪਣੇ ਇੰਟਰਵਿਊ ਵਿੱਚ ਹਣ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਵਿੱਚ ਸੇਸ਼ ਪ੍ਰੇਮ ਚਾਹੀਦਾ ਹੈ। ਉਨ੍ਹਾਂ ਨੇ ਸੈਕੂਲਰ ਕਦਰਾਂ ਕੀਮਤਾਂ ਦੀ ਵੀ ਨਿਸ਼ਾਨਦੇਹੀ ਕੀਤੀ। ਹਾਮਿਦ ਅੰਸਾਰੀ ਦੇਸ਼ ਦੇ 12ਵੇਂ ਉਪ ਰਾਸ਼ਟਰਪਤੀ ਵਜੋਂ 11 ਅਗਸਤ 2007 ਤੋਂ ਇਸ ਅਹੁਦੇ ‘ਤੇ ਹਨ। ਉਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਗਿਆ ਹੈ। ਉਨ੍ਹਾਂ ਪਿਛਲੇ ਦਸ ਸਾਲਾਂ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਣਬ ਮੁਖਰਜੀ ਦੇ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੇ ਸੰਬੰਧਾਂ ‘ਤੇ ਖੁੱਲ੍ਹ ਕੇ ਗੱਲ ਕੀਤੀ।