ਇੱਕ ਵਾਰ ਫਿਰ ਵੱਡੇ ਭਰਾ ਦਾ ਕਿਰਦਾਰ ਨਿਭਾਉਣਗੇ ਸ਼ਾਹਰੁਖ ਖਾਨ

sharu khan
ਇੰਡਸਟਰੀ ਵਿੱਚ ਚਰਚਾ ਹੈ ਕਿ ਕਰਣ ਜੌਹਰ ਇੱਕ ਫਿਲਮ ਵਿੱਚ ਰਣਬੀਰ ਕਪੂਰ ਅਤੇ ਸ਼ਾਹਰੁਖ ਖਾਨ ਨੂੰ ਇਕੱਠੇ ਲੈਣ ਦੀ ਸੋਚ ਰਹੇ ਹਨ, ਦੋਵੇਂ ਭਰਾ ਦਾ ਕਿਰਦਾਰ ਨਿਭਾਉਣਗੇ।
ਸ਼ਾਹਰੁਖ ਖਾਨ ਅਤੇ ਰਣਬੀਰ ਕਪੂਰ ‘ਐ ਦਿਲ ਹੈ ਮੁਸ਼ਕਿਲ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਕਰਣ ਜੌਹਰ ਦੀ ਇਸ ਫਿਲਮ ਵਿੱਚ ਰਣਬੀਰ ਕਪੂਰ ਸ਼ਾਹਰੁਖ ਖਾਨ ਦੇ ਛੋਟੇ ਭਰਾ ਦੇ ਰੋਲ ਵਿੱਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਫਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਇਨ੍ਹਾਂ ਦੋਵਾਂ ਅਭਿਨੇਤਰੀਆਂ ਵੀ ਫਿਲਮ ਵਿੱਚ ਹੋਣਗੀਆਂ।
ਹਾਲਾਂਕਿ ਕਰਣ ਵੱਲੋਂ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਰਣਬੀਰ ਅਤੇ ਦੀਪਿਕਾ ਦੇ ਬ੍ਰੇਕਅਪ ਦੇ ਬਾਅਦ ਵੀ ਇਨ੍ਹਾਂ ਦੀ ਕੈਮਿਸਟਰੀ ਕਾਫੀ ਵਧੀਆ ਹੈ। ਸ਼ਾਹਰੁਖ ਨੇ ਇਸ ਤੋਂ ਪਹਿਲਾਂ ‘ਕਭੀ ਖੁਸ਼ੀ ਕਭੀ ਗਮ’ ਵਿੱਚ ਰਿਤਿਕ ਰੋਸ਼ਨ ਦੇ ਵੱਡੇ ਭਰਾ ਦਾ ਰੋਲ ਨਿਭਾਇਆ ਸੀ। ਉਹ ਸਾਲ 2015 ਵਿੱਚ ਆਈ ‘ਦਿਲਵਾਲੇ’ ਵਿੱਚ ਵਰੁਣ ਧਵਨ ਦੇ ਵੱਡੇ ਭਰਾ ਬਣੇ ਸਨ। ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਰਹਿਨੁਮਾ’ ਵਿੱਚ ਬਿਜ਼ੀ ਹਨ ਅਤੇ ਰਣਬੀਰ ਸੰਜੇ ਦੱਤ ਦੀ ਬਾਇਓਪਿਕ ਨੂੰ ਲੈ ਕੇ ਸੁਰਖੀਆਂ ਵਿੱਚ ਹਨ।