ਇੱਕ ਵਾਰ ਫਿਰ ਮਾਂ ਦੇ ਕਿਰਦਾਰ ਵਿੱਚ ਸ੍ਰੀਦੇਵੀ

sridevi
ਸ੍ਰੀਦੇਵੀ ‘ਇੰਗਲਿਸ਼-ਵਿੰਗਲਿਸ਼’ ਦੇ ਬਾਅਦ ਹੁਣ ‘ਮਾਮ’ ਵਿੱਚ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਫਸਟ ਲੁਕ ਸ੍ਰੀਦੇਵੀ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ, ਉਹ ਕਾਫੀ ਗੰਭੀਰ ਮੁਦਰਾ ਵਿੱਚ ਨਜ਼ਰ ਆ ਰਹੀ ਹੈ। ਉਸ ਦੀ ਤਸਵੀਰ ਦੇ ਨਾਲ-ਨਾਲ ਅਲੱਗ ਭਾਸ਼ਾਵਾਂ ਵਿੱਚ ‘ਮਾਂ’ ਲਿਖਿਆ ਹੋਇਆ ਹੈ। ਸ੍ਰੀਦੇਵੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ”ਜਦ ਇੱਕ ਔਰਤ ਨੂੰ ਚੁਣੌਤੀ ਦਿੱਤੀ ਜਾਂਦੀ ਹੈ।”
ਦੱਸਣਾ ਬਣਦਾ ਹੈ ਕਿ ਇਸ ਫਿਲਮ ਵਿੱਚ ਨਾਲ ਨਵਾਜੂਦੀਨ ਸਿੱਦੀਕੀ ਅਤੇ ਅਕਸ਼ੈ ਖੰਨਾ ਮਹੱਤਵ ਪੂਰਨ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੇ ਇਲਾਵਾ ਦੋ ਪਾਕਿਸਤਾਨੀ ਕਲਾਕਾਰਾਂ ਦੇ ਵੀ ਇਸ ਫਿਲਮ ਵਿੱਚ ਹੋਣ ਦੀ ਚਰਚਾ ਹੈ। ਫਿਲਮ ਦੀ ਕਹਾਣੀ ਮਾਂ-ਧੀ ਦੇ ਰਿਸ਼ਤੇ ;ਤੇ ਆਧਾਰਤ ਹੈ।
ਅਭਿਨੇਤਾ ਸਲਮਾਨ ਖਾਨ ਨੇ ਸ੍ਰੀਦੇਵੀ ਦਾ ਤਰੀਫ ਕਰਦੇ ਹੋਏ ਕਿਹਾ, ”ਆਮਿਰ ਖਾਨ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਮੈਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਆਮਿਰ ਨੇ 50 ਫਿਲਮਾਂ ਕੀਤੀਆਂ ਹੋਣਗੀਆਂ, ਕਿਉਂਕਿ ਉਹ ਸਾਲ ਵਿੱਚ ਇੱਕੋ ਫਿਲਮ ਕਰਦੇ ਹਨ। ਸ਼ਾਹਰੁਖ ਨੇ 100 ਫਿਲਮਾਂ ਕੀਤੀਆਂ ਹੋਣਗੀਆਂ। ਕੁੱਲ ਮਿਲਾ ਕੇ ਅਸੀਂ 250 ਤੋਂ 275 ਫਿਲਮਾਂ ਕੀਤੀਆਂ ਹੋਣਗੀਆਂ, ਪਰ ਇੱਕ ਲੀਜੈਂਡ ਹੈ, ਜੋ ਨਾ ਸਿਰਫ ਟੈਲੇਂਟਿਡ ਬਲਕਿ ਡੈਡੀਕੇਟਿਡ ਵੀ ਹਨ। ਬਤੌਰ ਚਾਈਲਡ ਆਰਟਿਸਟ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਉਸ ਐਕਟਰੈਸ ਨੇ ਲਗਭਗ 300 ਫਿਲਮਾਂ ਕੀਤੀਆਂ ਹਨ। ਸਾਡੇ ਕੰਮ ਦੀ ਤੁਲਨਾ ਉਸ ਦੇ ਕੰਮ ਦੇ ਨਾਲ ਨਹੀਂ ਕੀਤੀ ਜਾ ਸਕਦੀ। ਉਹ ਵਾਕਈ ਕੋਈ ਹੋਰ ਨਹੀਂ ਇਕਲੌਤੀ ਸ੍ਰੀਦੇਵੀ ਹਨ।”