ਇੱਕ ਕਿਰਦਾਰ ਵਿੱਚ ਦੋ ਰੂਪ ਦਿਖਾਏਗੀ ਰਿਸ਼ਿਤਾ


ਸ਼ਾਹਰੁਖ ਖਾਨ ਦੀ ਫਿਲਮ ‘ਅਸ਼ੋਕ’ ਨਾਲ ਬਾਲੀਵੁੱਡ ‘ਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਰਿਸ਼ਿਤਾ ਭੱਟ ਲੰਬੇ ਗੈਪ ਤੋਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਕਮਬੈਕ ਕਰ ਰਹੀ ਹੈ। ਜਲਦ ਰਿਲੀਜ਼ ਹੋਣ ਜਾ ਰਹੀ ਇੱਕ ਉਦਾਸ ਮਨ ਵਾਲੀ ਔਰਤ ਟੁੱਟੇ ਦਿਲ ਵਾਲੇ ਇਨਸਾਨ ਵਿਚਾਲੇ ਦੀ ਰੀਅਲ ਲਾਈਫ ਸਟੋਰੀ ‘ਤੇ ਬੇਸਡ ਸਾਈਕੋਲਾਜੀਕਲ ਥ੍ਰਿਲਰ ਫਿਲਮ ‘ਇਸ਼ਕਤੇਰਾ’ ਵਿੱਚ ਰਿਸ਼ਿਤਾ ਬੇਹੱਦ ਚੁਣੌਤੀ ਪੂਰਨ ਕਿਰਦਾਰ ਵਿੱਚ ਦਿਸੇਗੀ।
ਬਾਲੀਵੁੱਡ ਦੇ ਚਰਚਿਤ ਨਿਰਦੇਸ਼ਕ ਸੰਜੇ ਜੋਜੋ ਡਿਸੂਜ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਅਤੇ ਇਸ ਵਿੱਚ ਆਪਣੇ ਕਿਰਦਾਰ ਬਾਰੇ ਰਿਸ਼ਿਤਾ ਨੇ ਦੱਸਿਆ, ‘ਇਹ ਫਿਲਮ ਸਪਲਿਟ ਪ੍ਰਸਨੈਲਿਟੀ ਦੀ ਕਹਾਣੀ ਹੈ, ਜਿਸ ‘ਚ ਮੈਂ ਕਲਪਨਾ ਤੇ ਲੈਲਾ ਨਾਂਅ ਦੀਆਂ ਦੋ ਕੁੜੀਆਂ ਦਾ ਕਰੈਕਟਰ ਪਲੇਅ ਕੀਤਾ ਹੈ। ਸਪਲਿਟ ਪ੍ਰਸਨੈਲਿਟੀ ਦੀ ਕਹਾਣੀ ‘ਤੇ ਆਧਾਰਤ ਇਹ ਕਿਰਦਾਰ ਮੇਰੇ ਲਈ ਬੇਹੱਦ ਚੈਲੇਂਜਿਗ ਸੀ। ਇਸ ਵਿੱਚ ਇੱਕ ਰਾਜ਼ ਹੈ, ਜੋ ਫਿਲਮ ਦੇ ਆਖਰ ਤੱਕ ਕਾਇਮ ਰਹਿੰਦਾ ਹੈ।’
ਰਿਸ਼ਿਤਾ ਨੇ ਕਿਹਾ, ‘‘ਇਸ਼ੂ ਬੇਸਡ ਇਹ ਫਿਲਮ ਆਮ ਜ਼ਿੰਦਗੀ ਵਿੱਚ ਡਿਸਆਰਡਰ ਦੀ ਕਹਾਣੀ ਬਿਆਨ ਕਰਦੀ ਹੈ। ਅਜਿਹੇ ਰੋਲ ਨੂੰ ਕਰਨਾ ਬੇਹੱਦ ਮੁਸ਼ਕਲ ਕੰਮ ਸੀ। ਕਈ ਵਾਰ ਮੈਨੂੰ ਇੱਕ ਕਿਰਦਾਰ ਤੋਂ ਦੂਜੇ ਕਿਰਦਾਰ ਵਿੱਚ ਸ਼ਿਫਟ ਕਰਨ ਲਈ ਕੁਝ ਮੁਸ਼ਕਲਾਂ ਆਈਆਂ ਸਨ। ਮੈਨੂੰ ਥੋੜ੍ਹਾ ਸਾਹ ਲੈਣਾ ਪੈਂਦਾ ਹੈ। ਮੈਂ ਸਾਈਕੋਲਾਜੀ ਪੜ੍ਹੀ ਹੈ, ਇਸ ਲਈ ਇਸ ਕਿਰਦਾਰ ਨੂੰ ਸਮਝ ਸਕੀ। ਫਿਲਮ ਦੀ ਲੇਖਿਕਾ ਦੀਕਸ਼ਾ ਸਿੰਘ ਨੇ ਇੱਕ ਰੀਅਲ ਲਾਈਫ ਤੋਂ ਪ੍ਰੇਰਿਤ ਹੋ ਕੇ ਇਹ ਕਹਾਣੀ ਲਿਖੀ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਲਈ ਇਹ ਫਿਲਮ ਅਨੋਖਾ ਤੋਹਫਾ ਹੋਵੇਗੀ।” ਫਿਲਮ ‘ਚ ਉਸ ਦੇ ਆਪੋਜ਼ਿਟ ਫਿਲਮ ‘ਅਕਸਰ 2’ ਨਾਲ ਚਰਚਾ ਵਿੱਚ ਆਇਆ ਅਭਿਨੇਤਾ ਮੋਹਿਤ ਮਦਾਨ ਹੈ। ਉਸ ਦੇ ਅਨੁਸਾਰ ‘ਇਹ ਕੰਟੈਂਟ ਬੇਸਡ ਫਿਲਮ ਹੈ ਤੇ ਸਾਡੀ ਫਿਲਮ ਇੰਡਸਟਰੀ ਵਿੱਚ ਇਸ ਵਿਸ਼ੇ ਨੂੰ ਹੁਣ ਤੱਕ ਜ਼ਿਆਦਾ ਹਾਈਲਾਈਟ ਨਹੀਂ ਕੀਤਾ ਗਿਆ ਹੈ।’