ਇੱਕ ਕਮਰੇ ਵਿੱਚ ਇਕੱਲੀ ਬੱਚੀ ਦੇ ਬੰਦ ਹੋਣ ਦੀ ਕਹਾਣੀ ਹੈ ‘ਪੀਹੂ’


‘ਮਿਸ ਟਨਕਪੁਰ ਹਾਜ਼ਰ ਹੋ’ ਵਰਗੀ ਕਾਮੇਡੀ ਫਿਲਮ ਦੇਣ ਵਾਲੇ ਵਿਨੋਦ ਕਾਪੜੀ ਦੀ ਅਗਲੀ ਫਿਲਮ ‘ਪੀਹੂ’ ਹੈ। ਇਹ ਦੋ ਸਾਲ ਦੀ ਬੱਚੀ ਪੀਹੂ ਦੇ ਇੱਕ ਕਮਰੇ ਵਿੱਚ ਇਕੱਲੇ ਬੰਦ ਹੋ ਜਾਣ ਦੀ ਕਹਾਣੀ ਹੈ। ਪੂਰੀ ਫਿਲਮ ਨੱਬੇ ਮਿੰਟ ਦੀ ਹੈ। ਫਿਲਮ ਵਿੱਚ ਇੱਕੋ ਬਾਲ ਕਲਾਕਾਰ ਹੈ, ਜੋ ਪੀਹੂ ਪਲੇਅ ਕਰਦੀ ਹੈ। ਉਸ ਦਾ ਅਸਲ ਨਾਂ ਮਾਇਰਾ ਵਿਸ਼ਵਕਰਮਾ ਹੈ।
ਵਿਨੋਦ ਕਾਪੜੀ ਨੇ ਦੱਸਿਆ ਹੈ, ਫਿਲਮ ਦੀ ਸ਼ੂਟਿੰਗ ਦੌਰਾਨ ਮਾਇਆਰ ਦੋ ਸਾਲ ਦੀ ਸੀ ਤੇ ਅੱਜਕੱਲ੍ਹ ਉਹ ਪੰਜ ਸਾਲ ਦੀ ਹੋ ਚੁੱਕੀ ਹੈ। ਫਿਲਮ ਲਈ ਪ੍ਰੋਡਿਊਸਰ ਅਤੇ ਪ੍ਰੇਜੈਂਟਰ ਮਿਲਣ ਵਿੱਚ ਸਾਨੂੰ ਕਾਫੀ ਵਕਤ ਲੱਗ ਗਿਆ। ਇਸ ਵੇਲੇ ਇਹ ਫਿਲਮ ਸਿਧਾਰਥ ਰਾਏ ਕਪੂਰ ਅਤੇ ਰੌਨੀ ਸਕਰੂਵਾਲਾ ਦੇ ਹੱਥਾਂ ਵਿੱਚ ਹੈ। ਉਨ੍ਹਾਂ ਦੇ ਚਲਦੇ ਤਿੰਨ ਅਗਸਤ ਨੂੰ ‘ਪੀਹੂ’ ਦੀ ਕਹਾਣੀ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ। ਇਨ੍ਹਾਂ ਦੋਵਾਂ ਦੇ ਬੋਰਡ ‘ਤੇ ਆਉਣ ਤੋਂ ਪਹਿਲਾਂ ਇਹ ਕਈ ਨਾਮੀ ਗਿਰਾਮੀ ਫਿਲਮ ਫੈਸਟੀਵਲਸ ਵਿੱਚ ਘੁੰਮ ਰਹੀ ਸੀ। ਉਸ ਨੂੰ ਮੋਰਾਕੋ ਫਿਲਮ ਫੈਸਟੀਵਲ ਦਾ ਐਵਾਰਡ ਮਿਲ ਚੁੱਕਾ ਹੈ। ਸਿਧਾਰਥ ਦੇ ਨਾਲ ਮੈਂ ਇੱਕ ਹੋਰ ਫਿਲਮ ਕਰ ਰਿਹਾ ਹਾਂ, ਜਿਸ ਬਾਰੇ ਵਿੱਚ ਬਹੁਤ ਜਲਦ ਅਨਾਊਂਸਮੈਂਟ ਹੋਣ ਵਾਲੀ ਹੈ, ਫਿਲਹਾਲ ਗੱਲਬਾਤ ਚੱਲ ਰਹੀ ਹੈ।