ਇੰਸ਼ੋਰੈਂਸ ਫਰਾਡ ਸਕੀਮ ਕਾਰਨ ਹੁਣ ਤੱਕ ਟੀਟੀਸੀ ਨੇ 73 ਮੁਲਾਜ਼ਮ ਕੱਢੇ

ttc.jpg.size.custom.crop.1086x723ਟੋਰਾਂਟੋ, 17 ਫਰਵਰੀ (ਪੋਸਟ ਬਿਊਰੋ) : ਤਥਾਕਥਿਤ ਇੰਸੋ਼ਰੈਂਸ ਫਰਾਡ ਸਕੀਮ ਸਬੰਧੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਹੁਣ ਤੱਕ ਟੀਟੀਸੀ ਦੇ 73 ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਟੀਟੀਸੀ ਵੱਲੋਂ ਦਿੱਤੀ ਗਈ।
ਟੀਟੀਸੀ ਦੇ ਇਹ ਜਾਂਚ 2015 ਵਿੱਚ ਸ਼ੁਰੂ ਹੋਈ ਸੀ। ਟੀਟੀਸੀ ਦੇ ਬੇਨਕਾਬ ਕਰਨ ਵਾਲੇ ਪ੍ਰੋਗਰਾਮ ਰਾਹੀਂ ਇਹ ਇੰਸ਼ੋਰੈਂਸ ਫਰਾਡ ਸਾਹਮਣੇ ਆਇਆ ਸੀ। ਪਿਛਲੇ ਸਾਲ ਸ਼ਹਿਰ ਦੇ ਆਡੀਟਰ ਜਨਰਲ ਨੇ ਦੱਸਿਆ ਸੀ ਕਿ ਇਸ ਘਪਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਹੁਣ ਤੱਕ 600 ਕਰਮਚਾਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਸਾਰੇ ਦੋਸ਼ ਹੈਲਦੀ ਫਿੱਟ ਨਾਂ ਦੇ ਸਟੋਰ ਉੱਤੇ ਹੀ ਕੇਂਦਰਿਤ ਹੋਏ। ਪੁਲਿਸ ਨੇ ਸਟੋਰ ਦੇ ਮਾਲਕ ਤੇ ਦੋ ਕਰਮਚਾਰੀਆਂ ਨੂੰ ਜੁਲਾਈ 2015 ਵਿੱਚ ਚਾਰਜ ਕੀਤਾ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੇ ਝੂਠੇ ਬੈਨੇਫਿਟਜ਼ ਕਲੇਮ ਕਰਕੇ ਮੈਨੂਲਾਈਫ ਫਾਇਨਾਂਸ਼ੀਅਲ ਤੋਂ 4 ਮਿਲੀਅਨ ਡਾਲਰ ਹੋਰ ਹਾਸਲ ਕੀਤੇ।
ਵੀਰਵਾਰ ਨੂੰ ਇੱਕ ਬਿਆਨ ਵਿੱਚ ਟੀਟੀਸੀ ਨੇ ਆਖਿਆ ਕਿ ਹੈਲਦੀ ਫਿੱਟ ਤੇ ਕਰਮਚਾਰੀਆਂ ਨੇ ਪਹਿਲਾਂ ਜਾਅਲੀ ਜਾਂ ਘਪਲੇਬਾਜ਼ੀ ਨਾਲ ਕਲੇਮ ਕਰਕੇ ਤਤਕਾਲੀ ਟੀਟੀਸੀ ਇੰਸੋ਼ਰੈਂਸਕਰਤਾ ਤੋਂ ਪੈਸੇ ਵਸੂਲੇ। ਅਜੇ ਤੱਕ ਪੁਲਿਸ ਨੇ ਕਿਸੇ ਵੀ ਟੀਟੀਸੀ ਕਰਮਚਾਰੀ ਨੂੰ ਚਾਰਜ ਨਹੀਂ ਕੀਤਾ ਹੈ। ਹਾਲਾਂਕਿ ਪੁਲਿਸ ਅਜੇ ਵੀ ਇਸ ਸਕੀਮ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਟੀਟੀਸੀ ਜਾਂਚਕਾਰਾਂ ਵੱਲੋਂ ਵੀ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ।
2016 ਵਿੱਚ ਹੀ ਟੀਟੀਸੀ ਨੂੰ ਇੱਕ ਸਾਲ ਪਹਿਲਾਂ ਦੇ ਮੁਕਾਬਲੇ 5 ਮਿਲੀਅਨ ਡਾਲਰ ਦਾ ਘੱਟ ਮੁਨਾਫਾ ਹੋਇਆ। ਟੀਟੀਸੀ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਭਾਵੇਂ ਸਾਡੇ ਨਾਲ ਗਲਤ ਹੋਇਆ ਪਰ ਸਾਨੂੰ ਸਫਲਤਾ ਦੇ ਰਾਹ ਉੱਤੇ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਿਆ। ਇਸੇ ਦੌਰਾਨ ਟੀਟੀਸੀ ਵਰਕਰਜ਼ ਯੂਨੀਅਨ ਦੇ ਆਰਜ਼ੀ ਹੈੱਡ ਮੈਨੀ ਸਫੋਰਜ਼ਾ ਨੇ ਆਖਿਆ ਕਿ ਉਨ੍ਹਾਂ ਕੋਲ ਇਸ ਬਾਰੇ ਐਨੀ ਜਾਣਕਾਰੀ ਨਹੀਂ ਹੈ ਕਿ ਉਹ ਕੋਈ ਟਿੱਪਣੀ ਕਰ ਸਕਣ।