ਇੰਡੀਅਨ ਓਵਰਸੀਜ ਕਾਂਗਰਸ ਨੇ ਕੈਪਟਨ ਸਰਕਾਰ ਦਾ ਕੀਤਾ ਸਵਾਗਤ

Rana Randhawa Photoਟਰਾਂਟੋ (ਕੰਵਲਜੀਤ ਸਿੰਘ ਕੰਵਲ) ਇੰਡੀਅਨ ਓਵਰਸੀਜ ਼ਕਾਂਗਰਸ ਟਰਾਂਟੋ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਬਣਨ ਪਿਛੋਂ ਟਰਾਂਟੋ ਚ ਪਹਿਲੀ ਮੀਟਿੰਗ ਰਾਣਾ ਪਰਤਾਪ ਸਿੰਘ ਰੰਧਾਵਾ ਦੀ ਪਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਵਾਸੀਆਂ ਦਾ ਕਾਂਗਰਸ ਨੂੰ ਦਿੱਤੇ ਵੱਡੇ ਸਮਰਥਨ ਲਈ ਧੰਨਵਾਦ ਕੀਤਾ ਉੱਥੇ ਓਵਰਸੀਜ਼ ਵੱਸਦੇ ਪੰਜਾਬੀਆਂ ਦੀ ਨਾਮ ਨਿਹਾਦ ਰਹਿਨੁਮਾਈ ਦਾ ਦਾਅਵਾ ਕਰਨ ਵਾਲੇ “ਆਪ” ਐਨ ਆਰ ਆਈਜ ਼ਆਗੂਆਂ ਦੀ ਹਵਾ ਵੀ ਕੱਢਣ ਲਈ ਵੀ ਸ਼ਲਾਘਾ ਕੀਤੀ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਏ ਗਏ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਸਲੇ ਜਿਹਨਾਂ ਚ ਵੀ ਆਈ ਪੀ ਕਲਚਰ ਜਿਹਨਾਂ `ਚ ਲਾਲ ਬੱਤੀ ਨੂੰ ਪੰਜਾਬ `ਚੋਂ ਹਰ ਪੱਧਰ ਤੋਂ ਖਤਮ ਕਰਨਾਂ,ਜੀ ਟੀ ਰੋਡ ਤੋਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨਾਂ,ਜਿਲਿਆਂ `ਚੋਂ ਡੀ ਟੀ ਓ ਦਫਤਰਾਂ ਦਾ ਬੰਦ ਕਰਨਾਂ, ਨੀਂਹ ਪੱਥਰਾਂ ਤੇ ਰੋਕ ਲਾਉਣੀ ਅਤੇ ਹਲਕਾ ਇੰਚਾਰਜ ਕਲਚਰ ਨੂੰ ਮੁਕੰਮਲ ਖਤਮ ਕਰਨ ਵਰਗੇ ਲਏ ਗਏ ਫੇਸਲਿਆਂ ਨੂੰ ਪੰਜਾਬ ਦੇ ਲੋਕਾਂ ਲਈ ਭਵਿੱਖ `ਚ ਲਾਹੇਵੰਦ ਗਰਦਾਨਿਆਂ ਗਿਆ। ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਟਰੈਫਿਕ ਪੁਲਿਸ ਚ ਚਲਦੇ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਨੂੰ ਸ਼ਲਾਘਾਯੋਗ ਕਦਮ ਦਸਿਆ। ਮੀਟਿੰਗ ਚ ਪੰਜਾਬ ਸਰਕਾਰ ਦਾ ਇੰਡੀਅਨ ਓਵਰਸੀਜ ਼ਕਾਂਗਰਸ ਵੱਲੋਂ ਹਰ ਪੱਧਰ ਤੇ ਸਾਥ ਦੇਣ ਦਾ ਅਹਿਦ ਵੀ ਲਿਆ ਗਿਆ। ਰਾਣਾ ਪਰਤਾਪ ਸਿੰਘ ਰੰਧਾਂਵਾ ਵੱਲੋਂ ਜੀ ਟੀ ਏ ਵਿਚ ਲੇਕਾਂ ਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਜੋ ਪੰਜਾਬ ਚੋਣਾਂ ਮੌਕੇ ਆਪਣੇ ਕੰਮਾਂ ਕਾਰਾਂ `ਚੋਂ ਸਮਾਂ ਕੱਢਕੇ ਕਾਂਗਰਸ ਦੇ ਹੱਕ `ਚ ਟਰਾਂਟੋ ਤੋਂ ਫੋਨ ਮੁਹਿੰਮ ਚਲਾਉਣ ਅਤੇ ਟਰਾਂਟੋ ਤੋਂ ਵੱਡੀ ਗਿਣਤੀ `ਚ ਪੰਜਾਬ ਦੇ ਹਰ ਹਲਕੇ `ਚ ਰਾਤ ਦਿਨ ਸਖਤ ਮਿਹਨਤ ਕਰਕੇ ਮੁੜਨ ਵਾਲੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਆਸ ਪਰਗਟਾਈ ਗਈ ਕਿ ਪੰਜਾਬ ਸਰਕਾਰ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਫੇਲੇ ਵੱਡੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਕਿਸਾਨਾਂ ਦੀਆਂ ਮੰਗਾਂ, ਨੌਜੁਆਂਨਾਂ ਦੇ ਰੁਜ਼ਗਾਰ ਦੇ ਵਸੀਲਿਆਂ ਵੱਲ ਆਪਣਾ ਵਿਸ਼ੇਸ ਼ਧਿਆਨ ਦੇਵੇਗੀ।