ਇੰਝ ਰਹਿਣ ਵਾਲ ਮੁਲਾਇਮ

soft hair
ਵਾਲ ਤੁਹਾਡੀ ਖੂਬਸੂਰਤੀ ਵਿੱਚ ਚਾਰ ਚੰਨ ਲਾਉਂਦੇ ਹਨ, ਜੇ ਇਹ ਚੰਗੇ ਨਾ ਹੋਣ ਤਾਂ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ, ਤੁਹਾਡੀ ਖੂਬਸੂਰਤੀ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਇਥੇ ਕਾਰਨ ਹੈ ਕਿ ਜਿੰਨੀ ਦੇਖਭਾਲ ਅਸੀਂ ਚਮੜੀ ਦੀ ਕਰਦੇ ਹਾਂ, ਉਸ ਤੋਂ ਕਿਤੇ ਵੱਧ ਦੇਖਭਾਲ ਆਪਣੇ ਵਾਲਾਂ ਦੀ ਕੀਤੀ ਜਾਣੀ ਚਾਹੀਦਾ ਹੈ। ਬਾਜ਼ਾਰ ਵਿੱਚ ਕਈ ਅਜਿਹੇ ਉਤਪਾਦ ਮੌਜੂਦ ਹਨ, ਜੋ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਖੂਬਸੂਰਤ ਬਣਾਉਣ ਦਾ ਦਾਅਵਾ ਕਰਦੇ ਹਨ, ਪਰ ਇਸ ਮਾਮਲੇ ਵਿੱਚ ਘਰੇਲੂ ਨੁਸਖੇ ਉਨ੍ਹਾਂ ਤੋਂ ਵੱਧ ਅਸਰਦਾਰ ਹੁੰਦੇ ਹਨ। ਇਨ੍ਹਾਂ ਨੂੰ ਅਪਣਾਉਣ ਨਾਲ ਤੁਹਾਡੇ ਵਾਲ ਨਾ ਸਿਰਫ ਕੁਦਰਤੀ ਤੌਰ Ḕਤੇ ਸੋਹਣੇ ਲੱਗਣਗੇ, ਸਗੋਂ ਉਨ੍ਹਾਂ ਵਿੱਚ ਜ਼ਰੂਰੀ ਚਮਕ ਅਤੇ ਨਰਮੀ ਵੀ ਆਏਗੀ। ਇਹੀ ਨਹੀਂ ਇਹ ਤੁਹਾਡੇ ਵਾਲਾਂ ਵਿੱਚ ਨਮੀ ਬਣਾਏ ਰੱਖਣ ਵਿੱਚ ਮਦਦਗਾਰ ਸਿੱਧ ਹੋਣਗੇ।
ਗਰਮ ਤੇਲ ਦਾ ਟ੍ਰੀਟਮੈਂਟ
ਵਾਲਾਂ ਵਿੱਚ ਤੇਲ ਲਾਉਣਾ ਬਹੁਤ ਜ਼ਰੂਰੀ ਹੈ, ਇਸ ਦੇ ਲਈ ਤੁਸੀਂ ਕੋਈ ਵੀ ਤੇਲ ਜਿਵੇਂ ਬਾਦਾਮ, ਜੈਤੂਨ ਜਾਂ ਨਾਰੀਅਲ ਦਾ ਤੇਲ ਲਾ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਬਾਦਾਮ, ਜੈਤੂਨ ਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਚਾਰ-ਪੰਜ ਮਿੰਟ ਲਈ ਗਰਮ ਕਰ ਲਓ। ਜ਼ਿਆਦਾ ਗਰਮ ਤੇਲ ਤੁਹਾਡੇ ਵਾਲਾਂ ਅਤੇ ਸਿਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਿਰ ਵਿੱਚ ਹਲਕੇ ਕੋਸੇ ਤੇਲ ਨੂੰ ਆਪਣੀਆਂ ਉਂਗਲੀਆਂ ਦੀ ਮਦਦ ਨਾਲ ਪੰਜ-10 ਮਿੰਟ ਤੱਕ ਮਾਲਿਸ਼ ਕਰੋ। ਇਸ ਤੋਂ ਬਾਅਦ ਵਾਲਾਂ ‘ਤੇ ਇੱਕ ਗਰਮ ਤੌਲੀਆ ਲਪੇਟੋ, ਇੱਕ ਜਾਂ ਦੋ ਘੰਟੇ ਲਈ ਛੱਡ ਦਿਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਧੋ ਲਓ।
ਕੇਲਾ ਅਤੇ ਐਵੋਕਾਡੋ ਦਾ ਟ੍ਰੀਟਮੈਂਟ
ਇੱਕ ਪੱਕਿਆ ਕੇਲਾ ਤੇ ਦੋ ਪੱਕੇ ਐਵੋਕਾਡੋ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕੇ ਮਿਕਸ ਕਰ ਲਓ। ਹੁਣ ਇਸ ਮਿਸ਼ਰਣ ਨੂੰ ਆਪਣੇ ਵਾਲਾਂ Ḕਤੇ ਲਾ ਲਓ। 20-30 ਮਿੰਟ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਸਾਦੇ ਪਾਣੀ ਅਤੇ ਹਲਕੇ ਸ਼ੈਂਪੂ ਨਾਲ ਧੋ ਲਓ। ਇਹ ਟ੍ਰੀਟਮੈਂਟ ਤੁਹਾਡੇ ਵਾਲਾਂ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦਗਾਰ ਹੋਵੇਗਾ।
ਚੌਲਾਂ ਦੇ ਦੁੱਧ ਨਾਲ ਟ੍ਰੀਟਮੈਂਟ
ਚੌਲਾਂ ਨੂੰ ਪਾਣੀ ਨਾਲ ਪੀਸ ਕੇ ਚੌਲਾਂ ਦਾ ਦੁੱਧ ਤਿਆਰ ਕੀਤਾ ਜਾਂਦਾ ਹੈ। ਇੱਕ ਕੱਪ ਚੌਲਾਂ ਦੇ ਦੁੱਧ ਵਿੱਚ ਤਿੰਨ ਵੱਡੇ ਚਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ, ਟਿਪਸ ਅਤੇ ਲਟਾਂ Ḕਤੇ ਚੰਗੀ ਤਰ੍ਹਾਂ ਲਾਓ। ਪੰਜ ਤੋਂ 20 ਮਿੰਟ ਤੱਕ ਛੱਡਣ ਤੋਂ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲਾਂ ਵਿੱਚੋਂ ਚੰਗੀ ਖੁਸ਼ਬੂ ਆਏਗੀ ਤੇ ਤੁਹਾਡੇ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਣਗੇ।
ਕੇਲੇ ਅਤੇ ਜੈਤੂਨ ਦੇ ਤੇਲ ਦੀ ਵਰਤੋਂ
ਕੇਲੇ ਦੀ ਪਿਊਰੀ ਅਤੇ ਜੈਤੂਨ ਦੇ ਤੇਲ ਨੂੰ ਆਪਸ ਵਿੱਚ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਦੀ ਵਰਤੋਂ ਸਿਰ ਦੀ ਚਮੜੀ ਅਤੇ ਵਾਲਾਂ Ḕਤੇ ਕਰੋ। ਅੱਧਾ ਘੰਟਾ ਛੱਡਣ ਤੋਂ ਬਾਅਦ ਇਸ ਨੂੰ ਕਿਸੇ ਚੰਗੇ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਸਿਹਤਮੰਦ ਅਤੇ ਨਰਮ ਹੋ ਜਾਣਗੇ।
ਨਾਰੀਅਲ ਤੇਲ
ਨਾਰੀਅਲ ਤੇਲ ਵਾਲਾਂ ਲਈ ਹਮੇਸ਼ਾ ਤੋਂ ਵਧੀਆ ਹੈ। ਵਾਲਾਂ ਵਿੱਚ ਨਾਰੀਅਲ ਤੇਲ ਲਾ ਕੇ ਸਾਰੀ ਰਾਤ ਲਈ ਛੱਡ ਦਿਓ। ਇਸ ਨਾਲ ਤੁਹਾਡੇ ਵਾਲ ਸੰਘਣੇ ਤੇ ਬਾਊਂਸੀ ਹੋਣਗੇ, ਨਾਲ ਹੀ ਇਹ ਤੁਹਾਡੇ ਵਾਲਾਂ ਦੀ ਨਮੀ ਨੂੰ ਵਧਾਉਂਦਾ ਹੈ।
ਵਾਲਾਂ ਦਾ ਝੜਨਾ ਰੋਕੋ
ਸਰਦੀਆਂ ਵਿੱਚ ਖੁਸ਼ਕੀ ਕਾਰਨ ਸਿਕਰੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਇਸ ਦੇ ਇਲਾਜ ਲਈ ਆਲੂ, ਚਾਹ ਅਤੇ ਨਿੰਬੂ ਦੇ ਰਸ ਦਾ ਪੇਸਟ ਬਣਾ ਕੇ ਵਾਲਾਂ Ḕਤੇ ਲਾਓ। ਕੁਝ ਦੇਰ ਛੱਡਣ ਤੋਂ ਬਾਅਦ ਸ਼ੈਂਪੂ ਕਰ ਲਓ। ਬਲੋਅ ਡ੍ਰਾਈ ਕਰਨ ਤੋਂ ਬਾਅਦ ਆਪਣੇ ਵਾਲਾਂ ਦੀ ਖੂਬਸੂਰਤੀ ਦੇਖੋ।
ਸੰਘਣੇ ਵਾਲਾਂ ਲਈ ਘੀਆ
ਘੀਆ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਹੇਅਰ ਪੈਕ ਤਿਆਰ ਕਰ ਲਓ। ਇਸ ਨੂੰ ਸਿਰ ਦੀ ਚਮੜੀ ਅਤੇ ਵਾਲਾਂ ‘ਤੇ ਇਸਤੇਮਾਲ ਕਰੋ, 15 ਮਿੰਟ ਤੱਕ ਛੱਡਣ ਤੋਂ ਬਾਅਦ ਵਾਲ ਨਰਮ ਤੇ ਮੁਲਾਇਮ ਹੋ ਜਾਣਗੇ।