ਇੰਗਲੈਂਡ ਦੀ ਹਾਈ ਕੋਰਟ ਨੇ ਗੁਰਦੁਆਰਾ ਕਮੇਟੀ ਨੂੰ ਪ੍ਰਬੰਧ ਤੋਂ ਪਾਸੇ ਹਟਾਇਆ


ਲੰਡਨ, 21 ਅਪ੍ਰੈਲ (ਪੋਸਟ ਬਿਊਰੋ)- ਇੰਗਲੈਂਡ ਦੇ ਵੁਲਵਰਹੈਂਪਟਨ ਦੇ ਸਭ ਤੋਂ ਵੱਡੇ ਗੁਰੂ ਨਾਨਕ ਗੁਰਦੁਆਰੇ ਬਾਰੇ ਹਾਈ ਕੋਰਟ ਨੇ ਇਕ ਇਤਿਹਾਸਕ ਫੈਸਲਾ ਦੇਂਦੇ ਹੋਏ ਇਸ ਗੁਰਦੁਆਰੇ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰੇ ਦੇ ਸਾਰੇ ਪ੍ਰਬੰਧਾਂ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਜੱਜਾਂ ਨੇ ਕਿਹਾ ਕਿ ਬਲੈਕਨਹਾਲ, ਸੇਡਗਲੀ ਸਟਰੀਟ ਵਿੱਚ ਗੁਰੂ ਨਾਨਕ ਗੁਰਦੁਆਰਾ ਵਿੱਚ ਪੰਜ ਸਿੰਘਾਂ ਨੂੰ ਸਹੀ ਢੰਗ ਨਾਲ ਚੁਣਿਆ ਨਹੀਂ ਗਿਆ। ਵਰਨਣ ਯੋਗ ਹੈ ਕਿ ਇਸ ਕਮੇਟੀ ਨੇ ਮਈ 2015 ਵਿੱਚ ਗੁਰਦੁਆਰੇ ਦਾ ਪ੍ਰਬੰਧ ਸਾਂਭਿਆ ਸੀ। ਇਸ ਕਮੇਟੀ ਵਿੱਚ ਸਾਬਕਾ ਪ੍ਰਧਾਨ ਤਰਸੇਮ ਸਿੰਘ ਅਤੇ ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਬੋਪਾਰਾਏ ਦੇ ਨਾਂ ਵੀ ਸਨ। ਜੱਜ ਨੇ ਉਨ੍ਹਾਂ ਨੂੰ ਦੋ ਲੱਖ ਦੇ ਅੰਤਿ੍ਰਮ ਖਰਚਿਆਂ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਜਿਸ ਦੀ ਸੁਣਵਾਈ ਮੁਕੰਮਲ ਹੋਣ ਦੇ ਬਾਵਜੂਦ ਬਾਕੀ ਰਕਮ ਇਕ ਮਿਲੀਅਨ ਪੌਂਡ ਤੱਕ ਜਾ ਸਕਦੀ ਹੈ। ਅਦਾਲਤ ਵੱਲੋਂ ਖਰਚਿਆਂ ਦੇ ਹੁਕਮ ਦੀ ਅਪੀਲ ਕਰਨ ਲਈ ਕਮੇਟੀ ਦੀ ਇਕ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਇਸ ਕੇਸ ਨੂੰ ਬ੍ਰਿਟੇਨ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਸ ਮੰਨਿਆ ਜਾ ਰਿਹਾ ਹੈ। ਵਰਨਣ ਯੋਗ ਹੈ ਕਿ ਇਹ ਗੁਰਦੁਆਰਾ 2015 ਵਿੱਚ ਸੰਘਰਸ਼ ਦਾ ਕੇਂਦਰ ਬਣਿਆ ਸੀ ਤੇ ਇਸ ਦੇ ਟਰੱਸਟੀ ਸ਼ਿਕਾਇਤਾਂ ਕਰ ਰਹੇ ਸਨ। ਚੈਰਿਟੀ ਕਮਿਸ਼ਨ ਵੱਲੋਂ ਇਨ੍ਹਾਂ ਚਿੰਤਾਵਾਂ ਵਿਚਲਾ ਅਦਾਲਤਾਂ ਦੇ ਸਾਹਮਣੇ ਆ ਗਿਆ। ਇਸ ਬਾਰੇ ਟਰੱਸਟੀਜ਼ ਦਾਅਵਾ ਕਰਦੇ ਹਨ ਕਿ ਅਕਤੂਬਰ 2015 ਵਿੱਚ ਜਮ੍ਹਾਂ ਕਰਾਏ ਗੁਰਦੁਆਰੇ ਦੇ ਖਾਤਿਆਂ ਵਿੱਚ ਲੱਖਾਂ ਪੌਂਡ ਦਾਨ ਗਾਇਬ ਹੈ। ਕਮੇਟੀ ਨੇ ਦਲੀਲ ਦਿੱਤੀ ਕਿ ਇਸ ਨੂੰ ‘ਕਿਰਿਆਸ਼ੀਲ ਮੁਸ਼ਕਲਾਂ’ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜ਼ੋਰ ਦਿੱਤਾ ਗਿਆ ਕਿ ਸਾਰੀ ਆਮਦਨ ਅਤੇ ਖਰਚਿਆਂ ਦਾ ਲੇਖਾ ਜੋਖਾ ਕੀਤਾ ਗਿਆ ਹੈ।