ਇਹ ਹੋ ਸਕਦਾ ਹੈ ਕਿ ਰੂਸ ਤੇ ਟਰੰਪ ਵਿਚਾਲੇ ਸਮਝੌਤਾ ਹੋਇਆ ਹੋਵੇ : ਕੌਮੇ

ਵਾਸਿੰਗਟਨ, 16 ਅਪਰੈਲ (ਪੋਸਟ ਬਿਊਰੋ) : ਸਾਬਕਾ ਐਫਬੀਆਈ ਡਾਇਰੈਕਟਰ ਜੇਮਜ ਕੌਮੇ ਦਾ ਕਹਿਣਾ ਹੈ ਕਿ ਬਹੁਤ ਹੱਦ ਤੱਕ ਇਹ ਸੰਭਾਵਨਾ ਹੈ ਕਿ ਰੂਸ ਨੇ ਅਮਰੀਕੀ ਰਾਸਟਰਪਤੀ ਡੌਨਲਡ ਟਰੰਪ ਨਾਲ ਸਮਝੌਤਾ ਕਰ ਲਿਆ ਹੋਵੇ।
ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਆਏ ਕੌਮੇ ਦੇ ਇਸ ਬਿਆਨ ਨਾਲ ਰਾਸਟਰਪਤੀ ਨਾਲ ਉਨ੍ਹਾਂ ਦੀ ਸਬਦੀ ਜੰਗ ਤੇਜ ਹੋਣ ਦਾ ਵੀ ਮੁੱਢ ਬੱਝ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦੇ ਰਿਸਤੇ ਵਿੱਚ ਹੋਰ ਦੂਰੀ ਵੀ ਆ ਸਕਦੀ ਹੈ। ਇੰਟਰਵਿਊ ਨਸਰ ਹੋਣ ਤੋਂ ਕਈ ਘੰਟੇ ਪਹਿਲਾਂ ਰਾਸਟਰਪਤੀ ਟਰੰਪ ਨੇ ਟਵਿੱਟਰ ਉੱਤੇ ਆਪਣੀ ਭੜਾਸ ਕੱਢਦਿਆਂ ਆਖਿਆ ਕਿ ਕੌਮੇ ਨੂੰ ਤਾਂ ਜੇਲ੍ਹ ਵਿੱਚ ਡੱਕ ਦੇਣਾ ਚਾਹੀਦਾ ਹੈ ਤੇ ਟਰੰਪ ਨੇ ਉਸ ਨੂੰ ਹੁਣ ਤੱਕ ਦੇ ਇਤਿਹਾਸ ਦਾ ਸੱਭ ਤੋਂ ਘਟੀਆ ਐਫਬੀਆਈ ਡਾਇਰੈਕਟਰ ਕਰਾਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਪਿਛਲੇ ਸਾਲ ਕੌਮੇ ਨੂੰ ਕੱਢ ਚੁੱਕੇ ਹਨ।
ਕੌਮੇ ਵੱਲੋਂ ਟੀਵੀ ਉੱਤੇ ਦਿੱਤੀ ਇੰਟਰਵਿਊ ਵਿੱਚ, ਜੋ ਕਿ ਉਸ ਦੀ ਆਉਣ ਵਾਲੀ ਕਿਤਾਬ ਦੇ ਸਿਲਸਿਲੇ ਵਿੱਚ ਵੀ ਰੱਖੀ ਗਈ ਸੀ, ਦੱਸਿਆ ਕਿ ਉਸ ਨੂੰ ਕੱਢਣ ਪਿੱਛੇ ਕਿਹੋ ਜਿਹੇ ਹਾਲਾਤ ਨੇ ਕੰਮ ਕੀਤਾ ਤੇ ਰੂਸ ਦੀ ਚੋਣਾਂ ਵਿੱਚ ਦਖਲਅੰਦਾਜੀ ਤੇ ਹਿਲੇਰੀ ਕਲਿੰਟਨ ਦੀਆਂ ਈਮੇਲਜ ਸਬੰਧੀ ਜਾਂਚ ਨੇ ਵੀ ਆਪਣੀ ਭੂਮਿਕਾ ਨਿਭਾਈ। ਕੌਮੇ ਨੇ ਕਈ ਤਰ੍ਹਾਂ ਦੇ ਵੇਰਵੇ ਤਫਸੀਲ ਨਾਲ ਸਮਝਾਏ। ਇਸ ਵਿੱਚ ਉਨ੍ਹਾਂ ਸਾਬਕਾ ਵਾੲ੍ਹੀਟ ਹਾਊਸ ਨੈਸਨਲ ਸਕਿਊਰਿਟੀ ਐਡਵਾਈਜਰ ਮਿਸੇਲ ਫਲਿੰਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇਹ ਸਾਰੀਆਂ ਗੱਲਾਂ ਸਪੈਸਲ ਕਾਉਂਸਲ ਰੌਬਰਟ ਮੁਲਰ ਦੀ ਜਾਂਚ ਦਾ ਖਾਸ ਹਿੱਸਾ ਸਨ ਤੇ ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਪ੍ਰੌਸਿਕਿਊਟਰਜ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ ਜਿਹੜੇ ਇਹ ਜਾਂਚ ਕਰ ਰਹੇ ਹਨ ਕਿ ਰਾਸਟਰਪਤੀ ਦੀਆਂ ਗਤੀਵਿਧੀਆਂ ਨਿਆਂ ਦੇ ਰਾਹ ਵਿੱਚ ਅੜਿੱਕਾ ਡਾਹ ਰਹੇ ਹਨ।
ਜਿਕਰਯੋਗ ਹੈ ਕਿ ਐਫਬੀਆਈ ਦੇ ਡਾਇਰੈਕਟਰ, ਜਿਹੜੇ ਪਿਛਲੇ ਸਾਲ ਮਈ ਵਿੱਚ ਕੱਢੇ ਜਾਣ ਤੋਂ ਪਹਿਲਾਂ ਰੂਸ ਤੇ ਟਰੰਪ ਦੀ ਚੋਣ ਮੁਹਿੰਮ ਦਰਮਿਆਨ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੇ ਸਨ, ਨੇ ਇਹ ਮੰਨਿਆ ਕਿ ਇਹ ਸਵੀਕਾਰ ਕਰਨਾ ਹੀ ਕਿੰਨਾ ਹੈਰਤਅੰਗੇਜ ਲੱਗਦਾ ਹੈ ਕਿ ਰੂਸ ਨੇ ਅਮਰੀਕੀ ਰਾਸਟਰਪਤੀ ਸਬੰਧੀ ਜਾਣਕਾਰੀ ਨੂੰ ਨੁਕਸਾਨ ਪਹੁੰਚਾਇਆ ਹੋ ਸਕਦਾ ਹੈ।