ਇਸ ਸਾਲ ਸਾਹਿਤ ਲਈ ਨਹੀਂ ਦਿੱਤਾ ਜਾਵੇਗਾ ਨੋਬਲ ਪ੍ਰਾਈਜ਼

ਕੋਪਨਹੈਗਨ, 4 ਮਈ (ਪੋਸਟ ਬਿਊਰੋ) : ਸਵੀਡਿਸ਼ ਅਕੈਡਮੀ ਦਾ ਕਹਿਣਾ ਹੈ ਕਿ ਇਸ ਸਾਲ ਸਾਹਿਤ ਲਈ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾਵੇਗਾ। ਇਹ ਫੈਸਲਾ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਲੱਗੇ ਦੋਸ਼ਾਂ ਤੇ ਕੁੱਝ ਹੋਰਨਾਂ ਕਾਰਨਾਂ ਕਰਕੇ ਲਿਆ ਗਿਆ ਹੈ।
ਅਕੈਡਮੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਤੁਹਮਤਾਂ ਕਾਰਨ ਸੰਸਥਾ ਦੀ ਸਾਖ ਨੂੰ ਵੱਟਾ ਲੱਗਿਆ ਹੈ। ਸੁ਼ੱਕਰਵਾਰ ਨੂੰ ਅਕੈਡਮੀ ਨੇ ਆਖਿਆ ਕਿ 2018 ਦਾ ਪ੍ਰਾਈਜ਼ 2019 ਵਿੱਚ ਦਿੱਤਾ ਜਾਵੇਗਾ। ਇਸ ਸਬੰਧੀ ਫੈਸਲਾ ਸਟੌਕਹੋਮ ਵਿੱਚ ਹੋਈ ਹਫਤਾਵਾਰੀ ਮੀਟਿੰਗ ਵਿੱਚ ਲਿਆ ਗਿਆ। ਆਖਿਆ ਗਿਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੇ ਵਿੱਤੀ ਜੁਰਮ ਵਰਗੇ ਘਪਲਿਆਂ ਕਾਰਨ ਅਕੈਡਮੀ ਕਿਸੇ ਜੇਤੂ ਨੂੰ ਚੁਣਨ ਦੀ ਹਾਲਤ ਵਿੱਚ ਨਹੀਂ ਹੈ।
ਇੱਕ ਬਿਆਨ ਵਿੱਚ ਅਕੈਡਮੀ ਨੇ ਆਖਿਆ ਕਿ ਅਕੈਡਮੀ ਦੀ ਸਾਖ ਗੰਧਲੀ ਹੋਣ ਕਾਰਨ ਹੀ ਇਹ ਫੈਸਲਾ ਲੈਣਾ ਪਿਆ ਹੈ। ਇਸ ਨਾਲ ਜਨਤਾ ਦਾ ਭਰੋਸਾ ਵੀ ਇੱਕ ਵਾਰੀ ਤਾਂ ਅਕੈਡਮੀ ਤੋਂ ਉੱਠ ਗਿਆ ਹੈ।