ਇਵਾਨ ਡਿਊਕ ਨੇ ਕੋਲੰਬੀਆ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ


ਬੋਗਾਟਾ, 18 ਜੂਨ (ਪੋਸਟ ਬਿਊਰੋ)- ਕੰਜ਼ਰਵੇਟਿਵ ਪਾਰਟੀ ਦੇ ਇਵਾਨ ਡਿਊਕ ਨੇ ਇਕ ਮੁਹਿੰਮ ਦੇ ਬਾਅਦ ਸੋਮਵਾਰ ਨੂੰ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ। ਉਨ੍ਹਾਂ ਦੀ ਇਹ ਮੁਹਿੰਮ ਫਾਰਸ ਬਾਗੀਆਂ ਦੇ ਨਾਲ ਸਾਲ 2016 ਦੇ ਇਤਿਹਾਸਿਕ ਸ਼ਾਂਤੀ ਸਮਝੌਤੇ ਉੱਤੇ ਜਨਮਤ ਵਿਚ ਤਬਦੀਲ ਹੋ ਗਈ ਸੀ। ਇਵਾਨ ਡਿਊਕ ਨੇ ਇਸ ਸਮਝੌਤੇ ਵਿੱਚ ਸੁਧਾਰ ਕਰਨ ਦਾ ਵਾਅਦਾ ਕੀਤਾ ਹੋਇਆ ਸੀ।
ਚੋਣ ਅਥਾਰਿਟੀ ਦੇ ਅੰਕੜਿਆਂ ਮੁਤਾਬਕ ਇੱਥੇ ਕੁੱਲ 97 ਫੀਸਦੀ ਵੋਟਿੰਗ ਹੋਈ, ਜਿਸ ਵਿਚ 41 ਸਾਲਾ ਡਿਊਕ ਨੂੰ 54 ਫੀਸਦੀ ਵੋਟ ਮਿਲੇ। ਉਨ੍ਹਾਂ ਦੇ ਵਿਰੋਧੀ ਗੁਸਤਾਵੋ ਪੇਟ੍ਰੋ ਨੂੰ 41.7 ਫੀਸਦੀ ਵੋਟ ਹਾਸਲ ਹੋਏ। ਅਗਸਤ ਵਿਚ ਆਪਣਾ ਕਾਰਜ ਕਾਲ ਖਤਮ ਕਰਨ ਜਾ ਰਹੇ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਨੇ ਵੋਟ ਪਾਉਣ ਮਗਰੋਂ ਕਿਹਾ, ‘ਇਹ ਸਭ ਤੋਂ ਮਹੱਤਵ ਪੂਰਨ ਚੋਣ ਹੈ।’ ਸੈਂਟੋਸ ਨੇ ਰੈਵੋਲਿਊਸ਼ਨਰੀ ਆਰਮਡ ਫੋਰਸ ਆਫ ਕੋਲੰਬੀਆ (ਫਾਰਸ) ਦੇ ਨਾਲ ਲੜਾਈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ ਸੀ। ਚਾਰ ਕਰੋੜ 90 ਲੱਖ ਦੀ ਆਬਾਦੀ ਵਾਲੇ ਦੇਸ਼ ਵਿਚ ਬਹੁਤ ਹੀ ਬਦਨਾਮੀ ਦੇ ਕਾਰਨ ਉਨ੍ਹਾਂ ਨੂੰ ਕਾਰਜਕਾਲ ਛੱਡਣਾ ਪਿਆ ਹੈ। ਉਨ੍ਹਾਂ ਨੇ ਕਿਹਾ, ‘ਸ਼ਾਂਤੀ ਦੇ ਇਕ ਦੇਸ਼ ਦਾ ਨਿਰਮਾਣ ਅਤੇ ਲੋਕਤੰਤਰ ਦੇ ਇਕ ਦੇਸ਼ ਦਾ ਕੰਮ ਜਾਰੀ ਰਹੇ। ਇਕ ਦੇਸ਼ ਜੋ ਸਾਨੂੰ ਸਾਰਿਆਂ ਨੂੰ ਪਿਆਰਾ ਹੈ ਅਤੇ ਉਸ ਲਈ ਅਸੀਂ ਸਾਰੇ ਯੋਗਦਾਨ ਕਰਦੇ ਹਾਂ।’ ਦੁਨੀਆ ਵਿਚ ਸਭ ਤੋਂ ਵੱਧ ਕੋਕੀਨ ਉਤਪਾਦਨ ਕਰਨ ਵਾਲੇ ਲੈਟਿਨ ਅਮਰੀਕੀ ਦੇਸ਼ ਵਿਚ ਇਕ ਸਮੇਂ ਫਾਰਸ ਦੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਲਾਭਕਾਰੀ ਨਾਰਕੋ ਤਸਕਰੀ ਦੇ ਮਾਰਗਾਂ ਉੱਤੇ ਕੰਟਰੋਲ ਦੀ ਦੌੜ ਬਾਰੇ ਹਥਿਆਰਬੰਦ ਗਰੁੱਪਾਂ ਨਾਲ ਸੰਘਰਸ਼ ਲਗਾਤਾਰ ਜਾਰੀ ਹੈ। ਡਿਊਕ ਦੀ ਜਿੱਤ ਦਾ ਮਤਲਬ ਹੈ ਕਿ ਅਗਸਤ ਵਿਚ ਸਹੁੰ ਚੁੱਕਣ ਪਿੱਛੋਂ ਉਹ ਸਾਲ 1872 ਦੇ ਬਾਅਦ ਤੋਂ ਕੋਲੰਬੀਆ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਹੋਣਗੇ। ਉਹ ਬੀਤੇ ਮਹੀਨੇ ਆਸਾਨੀ ਨਾਲ ਪਹਿਲਾ ਪੜਾਅ ਜਿੱਤੇ ਗਏ ਸਨ।