ਇਮਤਿਆਜ਼ ਦੀ ਫਿਲਮ ਵਿੱਚ ਸਿੱਖ ਦਾ ਰੋਲ ਕਰਨਗੇ ਸ਼ਾਹਰੁਖ ਖਾਨ

shahrukh khan
ਯੂਰਪ ਦਾ ਟੂਰ ਕਰਨ ਪਿੱਛੋਂ ਸ਼ਾਹਰੁਖ ਖਾਨ ਇਮਤਿਆਜ਼ ਅਲੀ ਦੀ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਗਏ ਹਨ। ਹੁਣ ਪੰਜਾਬ ਵਿੱਚ ਹਨ ਤੇ ਉਥੋਂ ਦੇ ਸਭਿਆਚਾਰ ਅਤੇ ਰਹਿਣ ਸਹਿਣ ਦੀ ਝਲਕ ਵੀ ਨਜ਼ਰ ਆਉਣਾ ਸੁਭਾਵਿਕ ਹੈ। ਸੋਸ਼ਲ ਮੀਡੀਆ ਵਿੱਚ ਇਸ ਸ਼ੂਟ ਦੀਆਂ ਜੋ ਤਸਵੀਰਾਂ ਘੁੰਮ ਰਹੀਆਂ ਹਨ, ਉਹ ਕਾਫੀ ਦਿਲਚਸਪ ਹਨ। ਸ਼ਾਹਰੁਖ ਇਨ੍ਹਾਂ ਤਸਵੀਰਾਂ ਵਿੱਚ ਸਿੱਖ ਪਹਿਰਾਵੇ ਵਿੱਚ ਦਿਸ ਰਹੇ ਹਨ। ਹਰੇ ਰੰਗ ਦੀ ਪੱਗ ਤੇ ਕੇਸਰੀ ਕੁੜ੍ਹਤੇ ਪਜਾਮੇ ਵਿੱਚ ਕਿੰਗ ਖਾਨ ਫੱਬਦੇ ਹਨ, ਗੁਲਾਬੀ ਰੰਗ ਦੇ ਸਲਵਾਰ ਕਮੀਜ਼ ਵਿੱਚ ਅਨੁਸ਼ਕਾ ਬਿਲਕੁਲ ਪੰਜਾਬੀ ਕੁੜੀ ਲੱਗਦੀ ਹੈ।
ਤਸਵੀਰਾਂ ਗੀਤ ਦੀ ਸ਼ੂਟਿੰਗ ਦੀਆਂ ਹਨ। ਪੰਜਾਬ ਦੀ ਮਸਤ-ਮਿਜ਼ਾਜ ਦੀ ਝਲਕ ਤਸਵੀਰਾਂ ਵਿੱਚ ਸਾਫ ਵੇਖੀ ਜਾ ਸਕਦੀ ਹੈ। ਇਮਤਿਆਜ਼ ਅਲੀ ਦੀ ਇਸ ਫਿਲਮ ਦੀ ਸ਼ੂਟਿੰਗ ਜ਼ਿਆਦਾਤਰ ਯੂਰਪ ਵਿੱਚ ਹੋਈ ਹੈ। ਦਿਲਚਸਪ ਗੱਲ ਹੈ ਕਿ ਫਿਲਮ ਦਾ ਟਾਈਟਲ ਅਜੇ ਤੱਕ ਫਾਈਨਲ ਨਹੀਂ ਕੀਤਾ। ਇਸ ਦੀ ਸ਼ੂਟਿੰਗ ਦੌਰਾਨ ਇਸ ਨੂੰ ‘ਦਿ ਰਿੰਗ ਨਾਮ’ ਦਿੱਤਾ ਗਿਆ ਹੈ। ਮੁੜ ਖਬਰ ਆਈ ਕਿ ਫਿਲਮ ਨੂੰ ‘ਰਹਿਨੁਮਾ’ ਟਾਈਟਲ ਦਿੱਤਾ ਗਿਆ ਹੈ। ਅਜੇ ਤੱਕ ਤੈਅ ਕੁਝ ਨਹੀਂ ਹੈ।