ਇਨਕਮ ਟੈਕਸ ਵਿਭਾਗ ਨੇ ਟੈਕਸ ਵਸੂਲਣ ਲਈ ਕੇਯਰਨ ਦੇ ਸ਼ੇਅਰ ਵੇਚੇ


ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਨੇ 10,247 ਕਰੋੜ ਰੁਪਏ ਦੇ ਟੈਕਸ ਦੀ ਵਸੂਲੀ ਲਈ ਵੇਦਾਂਤਾ ਵਿੱਚ ਕੇਯਰਨ ਐਨਰਜੀ ਪੀ ਐਲ ਸੀ ਦੀ ਉਸ ਦੇ ਕੋਲ ਮੌਜੂਦ ਕੁਝ ਹਿੱਸੇਦਾਰੀ ਵੇਚ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੂੰ ਵੇਦਾਂਤਾ ਵਿੱਚ ਕੇਯਰਨ ਐਨਰਜੀ ਦੀ ਇਸ ਵਿੱਚ ਬਚਦੀ ਹਿੱਸੇਦਾਰੀ ਦੀ ਵਿਕਰੀ ਤੋਂ 21.6 ਕਰੋੜ ਡਾਲਰ ਮਿਲੇ ਹਨ। ਦੂਸਰੇ ਪਾਸੇ ਅੰਤਰਰਾਸ਼ਟਰੀ ਤਾਲਮੇਲ ਅਦਾਲਤ ਇਸ ਕੇਸ ਵਿੱਚ ਬ੍ਰਿਟਿਸ਼ ਕੰਪਨੀ ਕੇਯਰਨ ਦੀ ਪਟੀਸ਼ਨ ‘ਤੇ ਅੰਤਿਮ ਸੁਣਵਾਈ ਸ਼ੁਰੂ ਕਰਨ ਵਾਲੀ ਹੈ। ਕੰਪਨੀ ਨੇ ਪਿਛਲੀ ਤਰੀਕ ਤੋਂ ਲਗਾਏ ਗਏ ਟੈਕਸ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੋਈ ਹੈ। ਇਨਕਮ ਟੈਕਸ ਵਿਭਾਗ ਦੀ ਟੈਕਸ ਵਸੂਲੀ ਦੀ ਪ੍ਰਕਿਰਿਆ ਅਜਿਹੇ ਸਮੇਂ ਜਾਰੀ ਹੈ, ਜਦ ਤਾਲਮੇਲ ਦੀ ਪ੍ਰਕਿਰਿਆ ਚੱਲ ਰਹੀ ਹੈ। ਵਿਭਾਗ ਨੇ ਪਹਿਲਾ ਹੀ ਕਿਹਾ ਸੀ ਕਿ ਉਸ ਨੇ ਟੈਕਸ ਵਸੂਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਯਰਨ ਨੇ ਕਿਹਾ, ‘ਇਨਕਮ ਟੈਕਸ ਵਿਭਾਗ ਨੂੰ ਵੇਦਾਂਤਾ ਲਿਮਟਿਡ ਵਿੱਚ ਉਸ ਦੀ ਹਿੱਸੇਦਾਰੀ ਤੋਂ 15.5 ਕਰੋੜ ਡਾਲਰ ਦਾ ਲਾਭ ਮਿਲ ਚੁੱਕਾ ਹੈ ਤੇ ਇਕ ਹੋਰ ਕੇਸ ਵਿੱਚ ਪੂੰਜੀਗਤ ਲਾਭ ਦੀ ਵੱਧ ਅਦਾਇਗੀ ਦੇ ਏਵਜ਼ ਵਿੱਚ ਕੇਯਰਨ ਨੂੰ ਮਿਲਣ ਵਾਲੀ 23.4 ਕਰੋੜ ਡਾਲਰ ਦੀ ਟੈਕਸ ਰਿਆਇਤ ਨੂੰ ਵੀ ਵਿਭਾਗ ਨੇ ਆਫਸੈਟ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਉਸ ਨੂੰ ਨੋਟੀਫਿਕੇਸ਼ਨ ਕਰ ਦਿੱਤਾ ਹੈ।