ਆਹਾਨ ਸ਼ੈੱਟੀ ਦੇ ਪਿਤਾ ਦਾ ਰੋਲ ਅਕਸ਼ੈ ਕਰਨਗੇ


ਸੁਨੀਲ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਜੋੜੀ ਇੱਕ ਦੌਰ ਵਿੱਚ ਬੇਹੱਦ ਸਫਲ ਮੰਨੀ ਜਾਂਦੀ ਸੀ। ਇਹ ਮੰਨਿਆ ਜਾਂਦਾ ਹੈ ਕਿ ਦੋਵਾਂ ਦੀ ਈਗੋ ਪ੍ਰੋਬਲਮ ਨੇ ਇਸ ਜੋੜੀ ਦੀਆਂ ਸੰਭਾਵਨਾਵਾਂ ਨੂੰ ਰੋਕ ਦਿੱਤਾ। ਇਸ ਵਾਰ ਫਿਰ ਇਹ ਪੁਰਾਣੀ ਜੋੜੀ ਇਕੱਠੇ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਸੁਨੀਲ ਸ਼ੈੱਟੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸੁਨੀਲ ਸ਼ੈੱਟੀ ਨੂੰ ਆਪਣਾ ਪੁਰਾਣਾ ਦੋਸਤ ਦੱਸਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਅਭਿਨੇਤਾ ਹੁਣ ‘ਹੇਰਾਫੇਰੀ’ ਦੇ ਅਗਲੇ ਹਿੱਸੇ ਵਿੱਚ ਕੰਮ ਕਰਨ ਜਾ ਰਹੇ ਹਨ।
ਇਹ ਚਰਚਾ ਹੈ ਕਿ ‘ਹਾਊਸਫੁੱਲ’ ਦੇ ਚੌਥੇ ਰੀਮੇਕ ਦਾ ਹਿੱਸਾ ਸੁਨੀਲ ਸ਼ੈੱਟੀ ਵੀ ਬਣਨ ਜਾ ਰਹੇ ਰਹੇ ਹਨ। ਇਸ ਦੌਰਾਨ ਇੱਕ ਹੋਰ ਦਿਲਚਸਪ ਖਬਰ ਮਿਲੀ ਹੈ। ਸਾਜਿਦ ਨਾਡਿਆਡਵਾਲਾ ਜਲਦ ਹੀ ਸੁਨੀਲ ਸ਼ੈੱਟੀ ਦੇ ਬੇਟੇ ਆਹਾਨ ਨੂੰ ਲਾਂਚ ਕਰਨਗੇ ਤੇ ਸੰਕੇਤ ਮਿਲ ਰਹੇ ਹਨ ਕਿ ਇਸ ਫਿਲਮ ਵਿੱਚ ਆਹਾਨ ਸ਼ੈੱਟੀ ਦੇ ਪਿਤਾ ਦੇ ਰੋਲ ਵਿੱਚ ਅਕਸ਼ੈ ਕੁਮਾਰ ਹੋਣਗੇ। ਇਹ ਛੋਟਾ ਜਿਹਾ ਮਹਿਮਾਨ ਰੋਲ ਹੋਵੇਗਾ। ਸਾਜਿਦ ਪਹਿਲਾਂ ਸੁਨੀਲ ਸ਼ੈੱਟੀ ਨੂੰ ਇਸ ਰੋਲ ਵਿੱਚ ਚਾਹੁੰਦੇ ਸਨ, ਪਰ ਸੁਨੀਲ ਸ਼ੈੱਟੀ ਆਪਣੇ ਬੱਚਿਆਂ ਨਾਲ ਕੰਮ ਕਰਨਾ ਪਸੰਦ ਨਹੀਂ ਕਰਦੇ। ਅਕਸ਼ੈ ਕੁਮਾਰ ਦੇ ਕਰੀਬੀ ਦੋਸਤ ਦਾ ਕਹਿਣਾ ਹੈ ਕਿ ਸੁਨੀਲ ਸ਼ੈੱਟੀ ਨੇ ਅਕਸ਼ੈ ਦੇ ਪਰਵਾਰ ਨੂੰ ਡਿਨਰ ‘ਤੇ ਬੁਲਾਇਆ ਹੈ। ਮੁਮਕਿਨ ਹੈ ਕਿ ਪੁਰਾਣੇ ਦੋਸਤ ਜਲਦ ਹੀ ਡਿਨਰ ਦੀ ਮੇਜ਼ਰ ‘ਤੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ।