ਆਸਟਰੇਲੀਆ ਖਿਲਾਫ ਭਾਰਤੀ ਟੀਮ ਦਾ ਐਲਾਨ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਦੀ ਵਾਪਸੀ

Virat Kohliਮੁੰਬਈ, 10 ਸਤੰਬਰ (ਪੋਸਟ ਬਿਊਰੋ): ਆਸਟਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਲਈ ਭਾਰਤੀ ਟੀਮ ਚੁਣ ਲਈ ਹੈ। ਐਤਵਾਰ ਨੂੰ 16 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਗਈ। ਭਾਰਤੀ ਟੀਮ ਵਿਚ ਤੇਜ਼ ਗੇਦਬਾਜ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ। ਦੋਨੋਂ ਫਿਰਕੀ ਗੇਂਦਬਾਜ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਟੀਮ ਵਿਚ ਨਹੀਂ ਹਨ। ਅਸ਼ਵਿਨ ਫਿਲਹਾਲ ਕਾਊਂਟੀ ਕ੍ਰਿਕਟ ਵਿਚ ਵਿਅਸਥ ਹਨ। ਯੁਵਰਾਜ ਸਿੰਘ ਨੂੰ ਮੌਕਾ ਨਹੀਂ ਦਿੱਤਾ ਗਿਆ ਹੈ।
ਭਾਰਤੀ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਯ ਰਹਾਣੇ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯਜੁਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ।
ਆਸਟਰੇਲੀਆ ਦਾ 27 ਦਿਨਾਂ ਦਾ ਭਾਰਤ-ਦੌਰਾ
ਸਟੀਵ ਸਮਿਥ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ 27 ਦਿਨਾਂ ਦੇ ਭਾਰਤ ਦੌਰੇ ਦਾ ਪਹਿਲਾ ਮੁਕਾਬਲਾ 17 ਸਤੰਬਰ ਨੂੰ ਖੇਡੇਗੀ। ਇਸ ਦੌਰਾਨ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ।
ਇਸ ਤਰ੍ਹਾਂ ਹੋਵੇਗਾ ਭਾਰਤ-ਆਸਟਰੇਲੀਆ ਸੀਰੀਜ਼ ਦਾ ਸ਼ੈਡਿਊਲ
17 ਸਤੰਬਰ- ਪਹਿਲਾ ਵਨਡੇ, ਚੇਨਈ
21 ਸਤੰਬਰ- ਦੂਜਾ ਵਨਡੇ, ਕੋਲਕਾਤਾ
24 ਸਤੰਬਰ- ਤੀਜਾ ਵਨਡੇ, ਇੰਦੌਰ
28 ਸਤੰਬਰ- ਚੌਥਾ ਵਨਡੇ, ਬੈਂਗਲੁਰੂ
1 ਅਕਤੂਬਰ- ਪੰਜਵਾਂ ਵਨਡੇ, ਨਾਗਪੁਰ
7 ਅਕਤੂਬਰ- ਪਹਿਲਾ ਟੀ-20, ਰਾਂਚੀ
10 ਅਕਤੂਬਰ- ਦੂਜਾ ਟੀ-20, ਗੁਹਾਟੀ
13 ਅਕਤੂਬਰ- ਤੀਜਾ ਟੀ-20, ਹੈਦਰਾਬਾਦ