ਆਸਕਰ ਜਾਏਗੀ ‘ਨਿਊਟਨ’

newton
ਇਸ ਸਾਲ ਆਸਕਰ ਵਿੱਚ ਸ਼ਾਮਲ ਹੋਣ ਲਈ ਰਾਜ ਕੁਮਾਰ ਰਾਓ ਦੀ ‘ਨਿਊਟਨ’ ਦਾ ਰਸਮੀ ਐਲਾਨ ਫਿਲਮ ਦੇ ਰਿਲੀਜ਼ ਵਾਲੇ ਦਿਨ ਹੋਇਆ ਹੈ। ਹਮੇਸ਼ਾ ਤੋਂ ਬਿਹਤਰੀਨ ਫਿਲਮਾਂ ਵਿੱਚ ਕੰਮ ਕਰਨ ਅਤੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਰਾਜਕੁਮਾਰ ਦੀ ਇਸ ਫਿਲਮ ਲਈ ਵੀ ਪ੍ਰਸ਼ੰਸਾ ਹੋ ਰਹੀ ਹੈ। ਇਸ ਸਾਲ ਉਸ ਦੀ ‘ਟ੍ਰੈਪਡ’, ‘ਰਾਬਤਾ’, ‘ਬਹਿਨ ਹੋਗੀ ਤੇਰੀ’, ‘ਬਰੇਲੀ ਕੀ ਬਰਫੀ’ ਰਿਲੀਜ਼ ਹੋਈਆਂ ਹਨ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਉਸ ਦੇ ਕੰਮ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਉਸ ਦੇ ਕੋਲ ‘ਪੰਜ ਵੈਡਿੰਗਸ’, ‘ਇਤਫਾਕ’, ‘ਲਵ ਸੋਨੀਆ’ ਵਰਗੀਆਂ ਕਈ ਫਿਲਮਾਂ ਹਨ।
‘ਨਿਊਟਨ’ ਦੀ ਗੱਲ ਕਰੀਏ ਤਾਂ ਇਸ ਦੇ ਡਾਇਰੈਕਟਰ ਅਮਿਤ ਮਾਸੁਰਕਰ ਦਾ ਕਹਿਣਾ ਹੈ, ‘‘ਆਸਕਰ ਵਿੱਚ ਭਾਰਤ ਦੀ ਅਗਵਾਈ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ।’’ ਫਿਲਮ ਦੇ ਪ੍ਰੋਡਿਊਸਰ ਨੇ ਕਿਹਾ, ਇਹ ਸਾਡੇ ਜੀਵਨ ਦੀ ਸਭ ਤੋਂ ਵਧੀਆ ਖਬਰ ਹੈ ਕਿ ਸਾਡੀ ਮਿਹਨਤ ਤੇ ਇਮਾਨਦਾਰੀ ਰੰਗ ਲਿਆ ਰਹੀ ਹੈ। ਵਿਸ਼ਵ ਪੱਧਰ ‘ਤੇ ਆਪਣੇ ਦੇਸ਼ ਨੂੰ ਰਿਪਰਜੈਂਟ ਕਰਨ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ ਅਤੇ ਹੁਣ ਪੂਰੇ ਭਾਰਤ ਵਿੱਚ ‘ਨਿਊਟਨ’ ਦੇ ਥੀਏਟਰਾਂ ਦੇ ਰਿਲੀਜ਼ ਵਾਲੇ ਦਿਨ ਇਸ ਖਬਰ ਦਾ ਐਲਾਨ ਹੋਇਆ ਹੈ। ਸਿਤਾਰੇ ਸੱਚੀਂ ਸਾਡਾ ਸਾਥ ਦੇ ਰਹੇ ਹਨ। ਸਮੀਖਿਅਕਾਂ ਨੇ ਫਿਲਮ ਦੇ ਬਾਰੇ ਵਿੱਚ ਕਾਫੀ ਕੁਝ ਕਿਹਾ ਹੈ ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਦਰਸ਼ਕ ਵੀ ਥੀਏਟਰ ਜਾ ਕੇ ਫਿਲਮ ਦੇਖਣ।