ਆਸ਼ੂਤੋਸ਼ ਦੀ ‘ਪਾਣੀਪਤ’ ਵਿੱਚ ਨਜ਼ਰ ਆ ਸਕਦੇ ਹਨ ਆਮਿਰ ਖਾਨ


ਆਸ਼ੁਤੋਸ਼ ਗੋਵਾਰੀਕਰ ਜਲਦ ਹੀ ਆਪਣੀ ਅਗਲੀ ਫਿਲਮ ‘ਪਾਣੀਪਤ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਖਬਰ ਹੈ ਕਿ ਆਸ਼ੂਤੋਸ਼ ਨੇ ਇਸ ਫਿਲਮ ਵਿੱਚ ਆਮਿਰ ਨੂੰ ਕੈਮੀਓ ਰੋਲ ਆਫਰ ਕੀਤਾ ਹੈ। ਆਮਿਰ ਨੂੰ ਵੀ ਰੋਲ ਪਸੰਦ ਆਇਆ ਹੈ, ਪਰ ਹੁਣ ਤੱਕ ਉਨ੍ਹਾਂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਆਮਿਰ ਅਤੇ ਆਸ਼ੂਤੋਸ਼ ਵੀਹ ਸਾਲ ਪੁਰਾਣੇ ਦੋਸਤ ਹਨ ਅਤੇ ਇੱਕ ਦੂਸਰੇ ਦਾ ਸਨਮਾਨ ਵੀ ਕਰਦੇ ਹਨ। 2001 ਵਿੱਚ ਰਿਲੀਜ਼ ਹੋਈ ‘ਲਗਾਨ’ ਦੇ ਬਾਅਦ ਤੋਂ ਆਸ਼ੂਤੋਸ਼ ਆਮਿਰ ਨਾਲ ਕੰਮ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਇੱਕ ਚੰਗੀ ਸਕ੍ਰਿਪਟ ਦੀ ਉਡੀਕ ਸੀ। ਬਹਰਹਾਲ, ‘ਪਾਣੀਪਤ’ ਵਿੱਚ ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।