ਆਵਾਜਾਈ ਮੰਤਰੀ ਕਹਿੰਦੈ: ਭਾਰਤ ਵਿੱਚ 30 ਫੀਸਦੀ ਡਰਾਈਵਿੰਗ ਲਾਇਸੈਂਸ ਜਾਅਲੀ

gadkari
ਨਾਗਪੁਰ, 2 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੇ ਕੱਲ੍ਹ ਕਿਹਾ ਕਿ ਦੇਸ਼ ਵਿੱਚ ਤਕਰੀਬਨ 30 ਫੀਸਦੀ ਡਰਾਈਵਿੰਗ ਫਰਜ਼ੀ ਹਨ। ਗਡਕਰੀ ਇਥੇ ਸਮਾਰਟ ਇੰਡੀਆ ਹੈਕਾਥਾਨ 2017 ਦੇ ਅੰਤਿਮ ਮਾਕਬਲੇ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਹੁਣ ਦੇਸ਼ ਵਿੱਚ ਈ-ਗਵਰਨੈਂਸ ਤਹਿਤ ਡਰਾਈਵਿੰਗ ਲਾਇਸੈਂਸਾਂ ਦੇ ਇੰਚਾਰਜ ਬਿਜਲਈ ਰੂਪ ਵਿੱਚ ਕੀਤੇ ਜਾਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤਰੀ ਆਵਾਜਾਈ ਦਫਤਰਾਂ (ਆਰ ਟੀ ਓ) ਲਈ ਤਿੰਨ ਦਿਨ ਦੇ ਅੰਦਰ ਅੰਦਰ ਡਰਾਈਵਿੰਗ ਲਾਇਸੈਂਸ ਜਾਰੀ ਕਰਨਾ ਲਾਜ਼ਮੀ ਹੋ ਜਾਵੇਗਾ, ਅਜਿਹਾ ਨਾ ਕਰਨ ‘ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਦੀ ਜਾਣਕਾਰੀ ਪੂਰੇ ਦੇਸ਼ ਵਿੱਚ ਹਾਸਲ ਹੋਵੇਗੀ ਜਿਸ ਕਾਰਨ ਜਾਅਲੀ ਲਾਇਸੈਂਸ ਬਣਾਉਣਾ ਸੰਭਵ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ 28 ਡਰਾਈਵਿੰਗ ਪ੍ਰੀਖਣ ਕੇਂਦਰ ਖੋਲ੍ਹੇ ਗਏ ਹਨ ਅਤੇ ਛੇਤੀ ਹੀ 2000 ਕੇਂਦਰ ਹੋਰ ਖੋਲ੍ਹੇ ਜਾਣਗੇ। ਗਡਕਰੀ ਨੇ ਕਿਹਾ ਕਿ ਆਵਾਜਾਈ ਸੰਕੇਤਾਂ ‘ਤੇ ਕੈਮਰੇ ਲਾਏ ਜਾਣਗੇ ਤਾਂ ਜੋ ਟਰੈਫਿਕ ਪੁਲਸ ਦੀ ਅਸਲ ਰੂਪ ਵਿੱਚ ਮੌਜੂਦਗੀ ਨੂੰ ਵੇਖਿਆ ਜਾ ਸਕੇ। ਉਨ੍ਹਾਂ ਸੜਕੀ ਬਣਾਵਟਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇ ਇੰਜੀਨੀਅਰ ਸਹੀ ਤਰੀਕੇ ਨਾਲ ਸੜਕ ਦੀ ਬਣਾਵਟ ‘ਤੇ ਧਿਆਨ ਦਿੰਦਾ ਹੈ ਤਾਂ ਉਹ ਸੜਕੀ ਦੁਰਘਟਨਾਵਾਂ ਵਿੱਚ ਹੁੰਦੀਆਂ ਮੌਤਾਂ ਨੂੰ 50 ਫੀਸਦੀ ਤੱਕ ਘਟਾ ਸਕਦਾ ਹੈ।