ਆਲੀਆ ਬਣੇਗੀ ਕਸ਼ਮੀਰ ਕੀ ਕਲੀ

alia bhatt
ਬਾਲੀਵੁੱਡ ਅਭਿਨੇਤਰੀ ਆਲੀਆ ਭੱਟ, ਸ਼ਰਮੀਲਾ ਟੈਗੋਰ ਅਤੇ ਪ੍ਰਿਟੀ ਜ਼ਿੰਟਾ ਤੋਂ ਬਾਅਦ ਸਿਲਵਰ ਸਕਰੀਨ ‘ਤੇ ਕਸ਼ਮੀਰੀ ਮੁਟਿਆਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ-ਗੀਤਕਾਰ ਗੁਲਜ਼ਾਰ ਦੀ ਬੇਟੀ ਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਦੀ ਇੱਕ ਕਹਾਣੀ ‘ਤੇ ਆਧਾਰਤ ਫਿਲਮ ਬਣਾਈ ਜਾ ਰਹੀ ਹੈ। ਇਹ ਇੱਕ ਅਜਿਹੀ ਕਸ਼ਮੀਰੀ ਲੜਕੀ ਦੀ ਕਹਾਣੀ ਹੈ, ਜਿਸ ਦਾ ਵਿਆਹ ਪਾਕਿਸਤਾਨੀ ਫੌਜ ਦੇ ਇੱਕ ਅਧਿਕਾਰੀ ਨਾਲ ਹੋ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਲਈ ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਜੰਗਲੀ ਪਿਕਚਰਜ਼ ਨਾਲ ਗਠਜੋੜ ਕੀਤਾ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਵਰਣਨ ਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਰਮੀਲਾ ਟੈਗੋਰ ਫਿਲਮ ‘ਕਸ਼ਮੀਰ ਕੀ ਕਲੀ’ ਅਤੇ ਪ੍ਰਿਟੀ ਜ਼ਿੰਟਾ ‘ਮਿਸ਼ਨ ਕਸ਼ਮੀਰ’ ‘ਚ ਕਸ਼ਮੀਰੀ ਮੁਟਿਆਰ ਦਾ ਕਿਰਦਾਰ ਨਿਭਾ ਚੁੱਕੀਆਂ ਹਨ।