ਆਪਣੇ ਕੈਂਪ ਵਿੱਚ ਅਚਾਨਕ ਚੱਲੇ ਬੰਬ ਨਾਲ 30 ਤਾਲਿਬਾਨ ਮਾਰੇ ਗਏ

Fullscreen capture 8122017 52611 PMਕਾਬੁਲ, 12 ਅਗਸਤ, (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਫਰਾਹ ਸੂਬੇ ਵਿੱਚ ਅੱਜ ਅਚਾਨਕ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 30 ਤਾਲੀਬਾਨ ਅੱਤਵਾਦੀ ਮਾਰੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਬਾਲਿਆ ਬੁਲਕ ਜ਼ਿਲੇ ਦੇ ਪੇਵਾ ਪਾਸਾਵ ਇਲਾਕੇ ਵਿੱਚ ਹੋਇਆ ਪਤਾ ਲੱਗਾ ਹੈ।
ਵਰਨਣ ਯੋਗ ਹੈ ਕਿ ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿੱਚ ਇਨੀਂ ਦਿਨੀਂ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਇੱਕ ਅਧਿਕਾਰੀ ਦੇ ਦੱਸਣ ਮੁਤਾਬਕ ਅੱਤਵਾਦੀਆਂ ਨੇ ਸਰਕਾਰੀ ਫੋਰਸਾਂ ਦੀ ਹਾਲਤ ਦਾ ਪਤਾ ਕਰ ਕੇ ਉਨ੍ਹਾਂ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ, ਪਰ ਜਦੋਂ ਅੱਤਵਾਦੀ ਹਮਲੇ ਲਈ ਤਿਆਰ ਹੋ ਰਹੇ ਸਨ ਤਾਂ ਇੱਕ ਆਤਮਘਾਤੀ ਹਮਲਾਵਰ, ਜਿਸ ਨੇ ਧਮਾਕੇ ਵਾਲੀ ਜੈਕੇਟ ਅਤੇ ਧਮਾਕਾਖੇਜ਼ ਸਮੱਗਰੀ ਲਾਈ ਹੋਈ ਸੀ, ਦੇ ਕੋਲੋਂ ਸਮੇਂ ਤੋਂ ਪਹਿਲਾਂ ਬੰਬ ਐਕਟੀਵੇਟ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਉੱਥੇ ਧਮਾਕਾ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਕਾਫ਼ੀ ਜਬਰਦਸਤ ਸੀ, ਜਿਸ ਨਾਲ ਕਈ ਅੱਤਵਾਦੀ ਜਖ਼ਮੀ ਹੋ ਗਏ ਹਨ।
ਅਸਲ ਵਿੱਚ ਬੀਤੇ ਅਪ੍ਰੈਲ ਤੋਂ ਅਫਗਾਨਿਸਤਾਨ ਸਰਕਾਰ ਨੇ ਅੱਤਵਾਦ ਰੋਕੂ ਮਿਸ਼ਨ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿੱਚ ਅਣਗਿਣਤ ਲੋਕ ਮਾਰੇ ਗਏ ਤੇ ਜਖ਼ਮੀ ਹੋਏ ਹਨ। ਉਦੋਂ ਤੋਂ ਤਾਲੀਬਾਨੀ ਅੱਤਵਾਦੀ ਕਾਫ਼ੀ ਹਮਲਾਵਰ ਹੋ ਗਏ ਹਨ। ਈਰਾਨ ਦੀ ਸਰਹੱਦ ਕੰਢੇ ਵੱਸੇ ਹੋਏ ਇਸ ਰਾਜ ਵਿੱਚ ਬੀਤੇ ਸਾਲਾਂ ਦੌਰਾਨ ਸੁਰੱਖਿਆ ਫੋਰਸਾਂ ਤੇ ਤਾਲੀਬਾਨ ਅੱਤਵਾਦੀਆਂ ਵਿਚਾਲੇ ਕਈ ਖੂਨੀ ਸੰਘਰਸ਼ ਦੇ ਦ੍ਰਿਸ਼ ਦੇਖਣ ਨੂੰ ਮਿਲੇ ਹਨ।