ਆਪਣਾ ਪੀ ਆਰ ਵਰਕ ਖੁਦ ਦੇਖ ਰਹੀ ਹੈ ਦਿਸ਼ਾ

disha patani
ਦਿਸ਼ਾ ਪਟਾਨੀ ਇਸ ਸਮੇਂ ਆਪਣੇ ਪੀ ਆਰ ਵਰਕ ਬਾਰੇ ਪ੍ਰੇਸ਼ਾਨ ਹੈ। ਇਸ ਦਾ ਕਾਰਨ ਹੈ ਉਸ ਦੇ ਆਪਣੀ ਪੀ ਆਰ ਟੀਮ ਨਾਲ ਸੰਬੰਧ ਖਰਾਬ ਹੋਣਾ। ਕੁਝ ਦਿਨ ਪਹਿਲਾਂ ਖਬਰ ਸੀ ਕਿ ਦਿਸ਼ਾ ਨੇ ਆਪਣੇ ਮੈਨੇਜਰ ਨੂੰ ਹਟਾ ਦਿੱਤਾ ਹੈ ਤੇ ਹੁਣ ਉਹ ਆਪਣਾ ਕੰਮ ਖੁਦ ਦੇਖਦੀ ਹੈ। ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਅਪਕਮਿੰਗ ਫਿਲਮ ‘ਚੰਦਾ ਮਾਮਾ ਦੂਰ ਕੇ’ ਵਿੱਚ ਲੀਡ ਹੀਰੋਇਨ ਦਾ ਰੋਲ ਦਿਸ਼ਾ ਨੂੰ ਆਫਰ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਮੀਡੀਆ ਰਿਪੋਰਟਾਂ ਹਨ ਕਿ ਇਹ ਖਬਰ ਖੁਦ ਦਿਸ਼ਾ ਫੈਲਾ ਰਹੀ ਹੈ।
ਇਸ ਦੇ ਇਲਾਵਾ ਦਿਸ਼ਾ ਨੂੰ ਸੁਸ਼ਾਂਤ ਨਾਲ ਇੱਕ ਫਿਲਮ ‘ਰੋਮੀਓ ਅਕਬਰ ਵਾਲਟਰ’ ਆਫਰ ਹੋਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਹ ਖਬਰ ਵੀ ਦਿਸ਼ਾ ਨੇ ਖੁਦ ਸਰਕੂਲੇਰਟ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦਿਸ਼ਾ ਖਬਰਾਂ ਵਿੱਚ ਬਣੇ ਰਹਿਣ ਲਈ ਅਜਿਹਾ ਕਰ ਰਹੀ ਹੈ। ਉਹ ਖੁਜ ਦਿਨਾਂ ਤੋਂ ਖਬਰਾਂ ਤੋਂ ਗਾਇਬ ਹੈ।