ਆਨੰਦ ਦੀ ਫਿਲਮ ਵਿੱਚ ਅਦਿਤੀ


ਫਿਲਮ ‘ਭੂਮੀ’ ਵਿੱਚ ਸੰਜੇ ਦੱਤ ਦੀ ਬੇਟੀ ਦਾ ਰੋਲ ਕਰਨ ਵਾਲੀ ਅਦਿਤੀ ਰਾਓ ਹੈਦਰੀ ਨੂੰ ਇੱਕ ਹੋਰ ਵੱਡਾ ਮੌਕਾ ਮਿਲਿਆ ਹੈ। ਖਬਰ ਹੈ ਕਿ ਆਨੰਦ ਐੱਲ ਰਾਏ ਦੀ ਸ਼ਾਹਰੁਖ ਨੂੰ ਲੈ ਕੇ ਬਣ ਰਹੀ ਫਿਲਮ ਵਿੱਚ ਅਦਿਤੀ ਰਾਓ ਹੈਦਰੀ ਨੂੰ ਵੀ ਕਾਸਟ ਕੀਤਾ ਗਿਆ ਹੈ। ਖਬਰਾਂ ਮੁਤਾਬਕ ਅਦਿਤੀ ਅਗਲੇ ਸਾਲ ਫਰਵਰੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਪਹਿਲੀ ਵਾਰ ਉਹ ਸ਼ਾਹਰੁਖ ਨਾਲ ਕੰਮ ਕਰਨ ਜਾ ਰਹੀ ਹੈ। ਇਹ ਫਿਲਮ 21 ਦਸੰਬਰ 2018 ਨੂੰ ਯਾਨੀ ਅਗਲੇ ਸਾਲ ਰਿਲੀਜ਼ ਹੋਵੇਗੀ। ਅਦਿਤੀ ਨੇ ਇਸ ਫਿਲਮ ਵਿੱਚ ਕੰਮ ਕਰਨ ਦਾ ਸੰਕੇਤ ਦਿੱਤਾ ਹੈ, ਜਦ ਕਿ ਆਨੰਦ ਐਲ ਰਾਏ ਵੱਲੋਂ ਇਸ ਬਾਰੇ ਵਿੱਚ ਕੁਝ ਨਹੀਂ ਕਿਹਾ ਗਿਆ ਹੈ।
ਸ਼ਾਹਰੁਖ ਦੇ ਇਲਾਵਾ ਫਿਲਮ ਵਿੱਚ ਕੈਟਰੀਨਾ ਕੈਫ ਅਤੇ ਅਨੁੁਸ਼ਕਾ ਸ਼ਰਮਾ ਮੁੱਖ ਕਿਰਦਾਰਾਂ ਵਿੱਚ ਹਨ। ਸ਼ਾਹਰੁਖ ਇਸ ਫਿਲਮ ਵਿੱਚ ਬੌਣੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।