ਆਨੰਦ ਐੱਲ ਰਾਏ ਦੀ ਫਿਲਮ ਵਿੱਚ ਸ਼ਾਹਰੁਖ ਦੇ ਨਾਲ ਕੰਮ ਚਾਹੁੰਦੀ ਹੈ ਦੀਪਿਕਾ

deepika
ਦੀਪਿਕਾ ਪਾਦੁਕੋਣ ਦੀ ਹਾਲੀਵੁੱਡ ਫਿਲਮ ਭਾਰਤ ਵਿੱਚ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ, ਫਿਲਹਾਲ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਵਿੱਚ ਬਿਜ਼ੀ ਹੈ। ਇਸ ਦੇ ਇਲਾਵਾ ਉਸ ਕੋਲ ਹੋਰ ਕੋਈ ਪ੍ਰੋਜੈਕਟ ਨਹੀਂ। ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਪਾਦੁਕੋਣ ਹੁਣ ਆਨੰਦ ਐੱਲ ਰਾਏ ਦੇ ਨਿਰਦੇਸ਼ਨ ਵਿੱਚ ਬਣ ਰਹੀ ਸ਼ਾਹਰੁਖ ਖਾਨ ਦੀ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੈ। ਇਸ ਫਿਲਮ ਦੇ ਲਈ ਕੈਟਰੀਨਾ ਕੈਫ ਦਾ ਨਾਂਅ ਸਭ ਤੋਂ ਅੱਗੇ ਹੈ ਤੇ ਕੈਟ ਨੂੰ ਵੀ ਫਾਈਨਲ ਨਹੀਂ ਕੀਤਾ ਗਿਆ। ਦਰਅਸਲ ਆਨੰਦ ਐੱਲ ਰਾਏ ਨੇ ਪਹਿਲਾਂ ਇਸ ਫਿਲਮ ਦੇ ਲਈ ਦੀਪਿਕਾ ਨਾਲ ਗੱਲਬਾਤ ਕੀਤੀ ਸੀ, ਪਰ ਤਦ ਉਹ ਆਪਣੀ ਹਾਲੀਵੁੱਡ ਫਿਲਮ ਵਿੱਚ ਰੁੱਝੀ ਹੋਈ ਸੀ। ਇਸੇ ਕਾਰਨ ਕੈਟਰੀਨਾ ਦੇ ਨਾਂਅ ‘ਤੇ ਵਿਚਾਰ ਵਟਾਂਦਰਾ ਚੱਲ ਰਿਹਾ ਸੀ।
ਹੁਣ ਦੀਪਿਕਾ ਨੇ ਇਸ ਫਿਲਮ ਵਿੱਚ ਕੰਮ ਕਰਨ ਦਾ ਮਨ ਬਣਾ ਲਿਆ ਹੈ, ਇਸ ਲਈ ਉਹ ਫਿਲਮ ਵਿੱਚ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਚਰਚਾ ਹੈ ਕਿ ਉਹ ਇਸ ਦੇ ਲਈ ਆਪਣਾ ਲੁਕ ਟੈਸਟ ਦੇ ਚੁੱਕੀ ਹੈ। ਉਸ ਨੂੰ ਇਹ ਫਿਲਮ ਮਿਲੇਗੀ ਜਾਂ ਨਹੀਂ, ਇਹ ਆਨੰਦ ਐੱਲ ਰਾਏ ਤੈਅ ਕਰਨਗੇ। ਸ਼ਾਹਰੁਖ ਖਾਨ ਪਹਿਲੀ ਵਾਰ ਇਸ ਫਿਲਮ ਵਿੱਚ ਇੱਕ ਬੌਣੇ ਦਾ ਕਿਰਦਾਰ ਨਿਭਾ ਰਹੇ ਹਨ। ਅਗਲੇ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ।