ਆਧੁਨਿਕੀਕਰਨ ਖਾਤਿਰ ਮੈਟਰੋ ਪੰਜ ਸਾਲਾਂ ਵਿੱਚ ਕਰੇਗੀ 280 ਕਰਮਚਾਰੀਆਂ ਦੀ ਛੁੱਟੀ

Metro grocery storeਓਨਟਾਰੀਓ, 12 ਅਕਤੂਬਰ (ਪੋਸਟ ਬਿਊਰੋ) : ਗਰੌਸਰੀ ਸਟੋਰ ਚੇਨ ਮੈਟਰੋ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਹਿਲੇ ਆਟੋਮੇਟਿਡ ਡਿਸਟ੍ਰੀਬਿਊਸ਼ਨ ਸੈਂਟਰਜ਼ ਦੀ ਉਸਾਰੀ ਦਾ ਓਨਟਾਰੀਓ ਦੀਆਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਮਾਂਟਰੀਅਲ ਸਥਿਤ ਕੰਪਨੀ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਡਿਸਟ੍ਰਿਬਿਊਸ਼ਨ ਨੈੱਟਵਰਕ ਦਾ ਰੂਪਰੰਗ ਬਦਲਣ ਲਈ ਉਹ 400 ਮਿਲੀਅਨ ਡਾਲਰ ਖਰਚ ਕਰਨ ਜਾ ਰਹੇ ਹਨ ਤੇ ਇਸ ਨਾਲ 2021 ਤੋਂ ਸ਼ੁਰੂ ਹੋ ਕੇ ਉਹ 280 ਨੌਕਰੀਆਂ ਖ਼ਤਮ ਕਰ ਦੇਣਗੇ।  ਕੰਪਨੀ ਨੇ ਆਖਿਆ ਕਿ ਆਪਣੇ ਨੈੱਟਵਰਕ ਨੂੰ ਆਧੁਨਿਕ ਤੇ ਆਟੋਮੈਟਿਕ ਬਣਾਉਣ ਲਈ ਚੁੱਕੇ ਜਾਣ ਵਾਲੇ ਇਸ ਕਦਮ ਨਾਲ 180 ਦੇ ਕਰੀਬ ਫੁੱਲ ਟਾਈਮ ਤੇ 100 ਪਾਰਟ ਟਾਈਮ ਪੁਜ਼ੀਸ਼ਨਜ਼ ਖ਼ਤਮ ਹੋਣਗੀਆਂ।
ਮੈਟਰੋ ਓਨਟਾਰੀਓ ਦੇ ਡਵੀਜ਼ਨ ਹੈੱਡ ਕਾਰਮਨ ਫੋਰਟੀਨੋ ਨੇ ਆਖਿਆ ਕਿ ਸਾਡੀ ਇੰਡਸਟਰੀ ਵਿੱਚ ਅਸੀਂ ਹਮੇਸ਼ਾਂ ਹੋਰ ਕਾਬਿਲ ਬਣਨ ਲਈ ਤੇ ਕੀਮਤਾਂ ਘਟਾਉਣ ਲਈ ਰਾਹ ਲੱਭਣ ਦੇ ਉਪਰਾਲੇ ਕਰਦੇ ਰਹਿੰਦੇ ਹਾਂ। ਪਰ ਉਨ੍ਹਾਂ ਆਖਿਆ ਕਿ ਜਦੋਂ ਤੋਂ ਉਨ੍ਹਾਂ ਜੁਆਇਨ ਕੀਤਾ ਹੈ ਉਦੋਂ ਤੋਂ ਹੀ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇਸ ਬਾਰੇ ਗੱਲ ਕਰ ਰਹੇ ਹਨ। ਅਗਸਤ ਵਿੱਚ ਮੈਟਰੋ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਓਨਟਾਰੀਓ ਸਰਕਾਰ ਵੱਲੋਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤੇ ਜਾਣ ਦੀ ਯੋਜਨਾ ਦੇ ਮੱਦੇਨਜ਼ਰ ਉਨ੍ਹਾਂ ਆਪਣਾ ਖਰਚਾ ਘਟਾਉਣ ਲਈ ਆਟੋਮੇਸ਼ਨ ਦੇ ਰਾਹ ਉੱਤੇ ਤੁਰਨ ਦਾ ਫੈਸਲਾ ਕੀਤਾ।
ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ ਮੈਟਰੋ ਦੇ ਛੇ ਡਿਸਟ੍ਰੀਬਿਊਸ਼ਨ ਸੈਂਟਰ ਹਨ ਜਿਨ੍ਹਾਂ ਵਿੱਚੋਂ ਚਾਰ ਟੋਰਾਂਟੋ ਵਿੱਚ ਹਨ ਤੇ ਦੋ ਓਟਵਾ ਵਿੱਚ ਹਨ। ਇਨ੍ਹਾਂ ਵਿੱਚ 1500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਓਨਟਾਰੀਓ ਦਾ ਮੌਜੂਦਾ ਡਿਸਟ੍ਰਿਬਿਊਸ਼ਨ ਨੈੱਟਵਰਕ 1960ਵਿਆਂ ਤੋਂ ਇਹੋ ਜਿਹਾ ਹੀ ਤੇ ਇਹ ਅੱਜ ਦੇ ਕਾਰੋਬਾਰ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ। ਫੌਰਟਿਨੋ ਨੇ ਆਖਿਆ ਕਿ ਅਸੀਂ ਪ੍ਰੋਵਿੰਸ ਵਿੱਚ ਕਈ ਮੌਕੇ ਵੇਖ ਰਹੇ ਹਾਂ ਤੇ ਅਸੀਂ ਆਪਣੇ ਸਟੋਰਜ਼ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ।