ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ : ਦੀਪਿਕਾ ਪਾਦੁਕੋਣ

deepika
ਸੌਖਾ, ਪਰ ਆਤਮ ਵਿਸ਼ਵਾਸੀ। ਬਿੰਦਾਸ, ਪਰ ਕਰੀਅਰ ਓਰੀਐਂਟਿਡ। ਇਹੀ ਹੈ ਅੱਜ ਦੀ ਕੁੜੀ ਦੀ ਪਛਾਣ ਤੇ ਇਸ ਪਛਾਣ ਨਾਲ ਹਜ਼ਾਰਾਂ ਕੁੜੀਆਂ ਦੀ ਆਦਰਸ਼ ਤੇ ਹਜ਼ਾਰਾਂ ਕੁੜੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ ਦੀਪਿਕਾ ਪਾਦੁਕੋਣ। ਉਹ ਸਾੜ੍ਹੀ ਵਿੱਚ ਜਿੰਨੀ ਖੂਬਸੂਰਤ ਨਜ਼ਰ ਆਉਂਦੀ ਹੈ, ਓਨੀ ਹੀ ਅਪੀਲਿੰਗ ਬਿਕਨੀ ਵਿੱਚ ਦਿਸਦੀ ਹੈ। ਆਪਣੇ ਟੀਚੇ ਉੱਤੇ ਨਜ਼ਰਾਂ ਟਿਕਾਈ ਬੈਠੀ ਦੀਪਿਕਾ ਬਿਨਾਂ ਕਿਸੇ ਹੇਰ-ਫੇਰ ਦੇ ਆਪਣੀ ਗੱਲ ਸਾਫ ਕਰਦੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਕੰਮ ਤੋਂ ਕਿਤੇ ਜ਼ਿਆਦਾ ਚਰਚਾ ਤੁਹਾਡੀ ਲਵ-ਲਾਈਫ ਦੀ ਹੁੰਦੀ ਹੈ। ਕੀ ਇਹ ਤੁਹਾਨੂੰ ਪਸੰਦ ਆਉਂਦਾ ਹੈ?
– ਮੈਨੂੰ ਇਨ੍ਹਾਂ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਜਾਣਦੀ ਹਾਂ ਕਿ ਫਿਲਹਾਲ ਮੈਂ ਸਿੰਗਲ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਬਿਤਾ ਰਹੀ ਹਾਂ। ਉਂਝ ਵੀ ਸਿੰਗਲ ਗਰਲ ਦੀ ਮੁੰਡਿਆਂ ਨਾਲ ਦੋਸਤੀ ਰੱਖਣ ਤੇ ਉਨ੍ਹਾਂ ਨਾਲ ਮਿਲਣ-ਜੁਲਣ ਵਿੱਚ ਕੀ ਬੁਰਾਈ ਹੈ। ਲੋਕ ਮੇਰੇ ਬਾਰੇ ਜੋ ਵੀ ਸੋਚਣ, ਪਰ ਮੈਂ ਅਜਿਹੇ ਮੁੰਡੇ ਨਲ ਰਿਸ਼ਤਾ ਰੱਖਣਾ ਚਾਹਾਂਗੀ, ਜੋ ਸਾਧਾਰਨ, ਇਮਾਨਦਾਰ ਅਤੇ ਦਿਲਚਸਪ ਹੋਣ ਦੇ ਨਾਲ ਹੀ ਮੈਨੂੰ ਹਸਾ ਵੀ ਸਕੇ।
* ਤੁਸੀਂ ਸ਼ਰਟਸ ਹਾਫ ਪੈਂਟਸ ਨਾਲ ਇੱਕ ਡਿਫਰੈਂਟ ਸਟਾਈਲ ਸਟੇਟਮੈਂਟ ਬਣਾਇਆ ਹੈ। ਇਸ ਨੂੰ ਇੰਨਾ ਪਾਪੂਲਰ ਹੋਰ ਕਿਸੇ ਨੇ ਨਹੀਂ ਕੀਤਾ…
-ਸ਼ਰਟਸ ਮੇਰੀ ਪ੍ਰਸਨਲ ਫੇਵਰਟ ਨਹੀਂ, ਇਸ ਨੂੰ ਮੈਂ ਸਿਰਫ ਸਕਰੀਨ ਰੋਲ ਲਈ ਕੈਰੀ ਕਰਦੀ ਹਾਂ। ਰੀਅਲ ਲਾਈਫ ਵਿੱਚ ਮੈਨੂੰ ਸਭ ਤੋਂ ਵੱਧ ਪਸੰਦ ਸਾੜ੍ਹੀ ਹੈ। ਇਸ ਨੂੰ ਕੈਰੀ ਉਦੋਂ ਕਰੋ, ਜਦੋਂ ਤੁਸੀਂ ਇਸ ਵਿੱਚ ਕੰਫਰਟੇਬਲ ਹੋਵੋ। ਤੁਸੀਂ ਚਾਹੇ ਕੋਈ ਵੀ ਲਿਬਾਸ ਕਿਉਂ ਨਾ ਪਹਿਨੋ, ਪਰ ਆਰਾਮ ਮਹਿਸੂਸ ਹੋਣਾ ਚਾਹੀਦਾ ਹੈ।
* ਤੁਹਾਡੇ ਕੋਲ ਬਹੁਤ ਸਾਰੀਆਂ ਐਂਡੋਰਸਮੈਂਟ ਡੀਲਸ ਹਨ। ਕੀ ਐਕਟਰ ਦੀ ਕਮਾਈ ਦਾ ਬਹੁਤਾ ਹਿੱਸਾ ਇਨ੍ਹਾਂ ਤੋਂ ਆਉਂਦਾ ਹੈ?
– ਏਦਾਂ ਨਹੀਂ ਹੈ। ਭਾਵੇਂ ਐਂਡੋਰਸਮੈਂਟ ਤੋਂ ਕਾਫੀ ਪੈਸਾ ਮਿਲਦਾ ਹੈ, ਪਰ ਹਰ ਡੀਲ ਦੇ ਪਿੱਛੇ ਬਹੁਤ ਸਾਰਾ ਕਮਿਟਮੈਂਟ ਹੁੰਦਾ ਹੈ। ਤੁਸੀਂ ਕੋਈ ਵੀ ਬੇਤੁਕੀ ਜਾਂ ਫਜ਼ੂਲ ਦੀ ਐਡ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਇਮੇਜ਼ ‘ਤੇ ਅਸਰ ਪੈਂਦਾ ਹੈ। ਜੇ ਮੈਂ ਕਿਸੇ ਬ੍ਰੈਂਡ ਨਾਲ ਜੁੜੀ ਹਾਂ ਤਾਂ ਮੈਨੂੰ ਸਾਈਨ ਕਰਨ ਵਾਲੇ ਜ਼ਰੂਰ ਚਾਹੁਣਗੇ ਕਿ ਇਸ ਦੇ ਬਦਲੇ ਉਨ੍ਹਾਂ ਨੂੰ ਪੈਸਾ ਬਣਾਉਣ ਦਾ ਮੌਕਾ ਮਿਲੇ। ਜਿੱਥੋਂ ਤੱਕ ਮੇਰੀ ਗੱਲ ਹੈ, ਤਾਂ ਮੈਨੂੰ ਕੰਮ ਕਰਨ ਵਿੱਚ ਰਚਨਾਤਮਕ ਸੰਤੁਸ਼ਟੀ ਮਿਲਣੀ ਚਾਹੀਦੀ ਹੈ। ਫਿਰ ਉਹ ਭਾਵੇਂ ਫਿਲਮ ਤੋਂ ਹੋਵੇ ਜਾਂ ਐਡ ਤੋਂ।
* ਬ੍ਰਾਂਡਸ ਐਂਡੋਰਸਮੈਂਟ ਦੀ ਚੋਣ ਕਰਦੇ ਸਮੇਂ ਤੁਸੀਂ ਕੀ ਦੇਖਦੇ ਹੋ?
– ਮੈਂ ਉਹੀ ਬ੍ਰਾਂਡ ਸਿਲੈਕਟ ਕਰਦੀ ਹਾਂ, ਜਿਸ ਦੇ ਲਈ ਮੈਨੂੰ ਲੱਗਦਾ ਹੈ ਕਿ ਮੈਂ ਕੰਜ਼ਿਊਮਰ ਤੱਕ ਉਸ ਦੀ ਗੱਲ ਪੁਚਾ ਸਕਾਂਗੀ ਅਤੇ ਮੈਂ ਉਸ ਦੇ ਮੈਸੇਜ ਨੂੰ ਜਸਟੀਫਾਈ ਕਰਦੀ ਨਜ਼ਰ ਆਵਾਂਗੀ। ਜੇ ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਉਸ ਬ੍ਰਾਂਡ ਲਈ ਮਨ੍ਹਾ ਕਰ ਦਿੰਦੀ ਹਾਂ। ਮੇਰੇ ਲਈ ਜ਼ਿਆਦਾ ਮਹੱਤਵ ਪੂਰਨ ਇਹ ਹੈ ਕਿ ਮੈਂ ਜੋ ਕਹਿ ਰਹੀ ਹਾਂ ਜਾਂ ਕਰ ਰਹੀ ਹਾਂ, ਉਸ ਨੂੰ ਦੇਖ ਕੇ ਪਬਲਿਕ ਦੇ ਮਨ ਵਿੱਚ ਵਿਸ਼ਵਾਸ ਆਉਣਾ ਚਾਹੀਦਾ ਹੈ ਕਿ ਹਾਂ, ਦੀਪਿਕਾ ਸੱਚ ਕਹਿ ਰਹੀ ਹੈ ਜਾਂ ਸਹੀ ਕਹਿ ਰਹੀ ਹੈ।
* ਅੱਜ ਕੱਲ੍ਹ ਫਿਲਮਾਂ ਵਿੱਚ ਹੀਰੋਇਨਾਂ ਨੂੰ ਰਿਪਲੇਸ ਕਰਨ ਦਾ ਰੁਝਾਨ ਵਧ ਰਿਹਾ ਹੈ। ਇਸ ਤਰ੍ਹਾਂ ਦੇ ਮਾਹੌਲ ‘ਚ ਕੀ ਹੀਰੋਇਨਾਂ ‘ਚ ਦੋਸਤੀ ਦੀ ਸੰਭਾਵਨਾ ਹੈ?
– ਮੈਂ ਇੱਕ ਸਪੋਰਟਸ ਪਰਸਨ ਹਾਂ। ਮੈਂ ਉਨ੍ਹਾਂ ਲੋਕਾਂ ਖਿਲਾਫ ਮੈਚ ਖੇਡੇ ਹਨ, ਜਿਨ੍ਹਾਂ ਨਾਲ ਮੇਰੀ ਪੱਕੀ ਦੋਸਤੀ ਹੈ ਅਤੇ ਫਿਰ ਉਨ੍ਹਾਂ ਨਾਲ ਹੀ ਕਮਰਾ ਸ਼ੇਅਰ ਕੀਤਾ ਹੈ। ਇਹ ਮੇਰੇ ਲਈ ਵੱਡੀ ਗੱਲ ਨਹੀਂ ਕਿ ਪ੍ਰੋਫੈਸ਼ਨਲ ਨਿਯਮ ਕਾਰਨ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣੀਏ। ਮੇਰੇ ਖਿਆਲ ਨਾਲ ਅਸੀਂ ਸਾਰੇ ਇੱਕ ਦੂਜੇ ਨੂੰ ਜਦੋਂ ਵੀ ਮਿਲੀਏ ਗਰਮਜੋਸ਼ੀ ਅਤੇ ਆਪਣੇਪਨ ਨਾਲ ਮਿਲੀਏ।
* ਤੁਸੀਂ ਗਲੈਮਰਸ ਦੇ ਨਾਲ ਨਾਨ-ਗਲੈਮਰਸ ਰੋਲ ਵੀ ਕੀਤੇ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਗਲੈਮਰਸ ਰੋਲ ਲਈ ਕਿਸੇ ਖਾਸ ਟੇਲੈਂਟ ਦੀ ਲੋੜ ਨਹੀਂ ਹੁੰਦੀ?
-ਇਹ ਸੱਚ ਹੈ ਕਿ ਮੈਂ ਚਮਕ ਦਮਕ ਵਾਲੇ ਕਿਰਦਾਰਾਂ ਦੇ ਨਾਲ ਸਾਧਾਰਨ ਕਿਰਦਾਰ ਵੀ ਕੀਤੇ ਹਨ, ਪਰ ਮੈਨੂੰ ਲੋਕਾਂ ਦੀ ਇਹ ਗੱਲ ਬੁਰੀ ਲੱਗਦੀ ਹੈ ਕਿ ਚਮਕ ਦਮਕ ਵਾਲੇ ਕਿਰਦਾਰ ਲਈ ਸਖਤ ਮਿਹਨਤ ਦੀ ਲੋੜ ਨਹੀਂ ਪੈਂਦੀ। ਸੱਚ ਇਹ ਹੈ ਕਿ ਮੈਨੂੰ ਗਲੈਮਰਸ ਕਿਰਦਾਰ ਕਾਫੀ ਮਹੱਤਵ ਪੂਰਨ ਲੱਗਦੇ ਹਨ, ਪਰ ਇਹ ਗਲਤ ਧਾਰਨਾ ਹੈ ਕਿ ਚਮਕ-ਦਮਕ ਭਰੇ ਕਿਰਦਾਰਾਂ ਲਈ ਟੇਲੈਂਟ ਦੀ ਲੋੜ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੇ ਕਿਰਦਾਰ ਹੋਣ ਉਨ੍ਹਾਂ ਵਿੱਚ ਅਭਿਨੈ ਦੀ ਲੋੜ ਨਹੀਂ ਹੁੰਦੀ ਹੈ ਅਤੇ ਅਭਿਨੈ ਤਾਂ ਅਭਿਨੈ ਹੀ ਹੁੰਦਾ ਹੈ।