ਆਈ ਬੀ ਐੱਮ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਬਣਾਇਆ, ਕੀਮਤ ਸਿਰਫ ਸੱਤ ਰੁਪਏ


ਲਾਸ ਵੇਗਾਸ, 22 ਮਾਰਚ (ਪੋਸਟ ਬਿਊਰੋ)- ਆਈ ਬੀ ਐੱਸ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਬਣਾ ਲੈਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਲਾਸ ਵੇਗਾਸ ਵਿੱਚ ਇੱਕ ਪ੍ਰੋਗਰਾਮ ਵਿੱਚ ਮਾਈਕ੍ਰੋ ਕੰਪਿਊਟਰ ਨੂੰ ਲੋਕਾਂ ਸਾਹਮਣੇ ਰੱਖਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਐਂਟੀ ਫਰਾਡ ਡਿਵਾਈਸ ਹੈ, ਜਿਸ ਵਿੱਚ ਇੱਕ ਚਿਪ ਦੇ ਅੰਦਰ ਪ੍ਰੋਸੈਸਰ, ਮੈਮਰੀ ਅਤੇ ਸਟੋਰੇਜ ਸਮੇਤ ਪੂਰਾ ਕੰਪਿਊਟਰ ਸਿਸਟਮ ਹੈ। ਨਮਕ ਦੇ ਦਾਣੇ ਦੇ ਆਕਾਰ ਦਾ ਇਹ ਕੰਪਿਊਟਰ ਪੰਜ ਸਾਲ ਵਿੱਚ ਮਾਰਕੀਟ ਵਿੱਚ ਆ ਜਾਏਗਾ। ਇਸ ਦੀ ਕੀਮਤ ਕਰੀਬ ਸੱਤ ਰੁਪਏ ਹੋਵੇਗੀ।
ਇੱਕ ਸਕੇਅਰ ਮਿਲੀਮੀਟਰ ਸਾਈਜ਼ ਦੇ ਇਸ ਕੰਪਿਊਟਰ ਨੂੰ ਕ੍ਰਿਪਟੋ ਐਂਕਰ ਪ੍ਰੋਗਰਾਮ ਹੇਠ ਬਣਾਇਆ ਗਿਆ ਹੈ। ਇਸ ਨੂੰ ਐਂਟੀ ਫਰਾਡ ਡਿਵਾਈਸ ਕਿਹਾ ਜਾ ਰਿਹਾ ਹੈ। ਇਸ ਡਿਵਾਈਸ ਦੇ ਨਾਲ ਫੈਕਟਰੀ ਤੋਂ ਨਿਕਲਣ ਤੋਂ ਕੰਜ਼ਿਊਮਰ ਤੱਕ ਪਹੁੰਚਣ ਤੱਕ ਪ੍ਰੋਡਕਟ ਨਾਲ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਛੇੜਛਾੜ ਨੂੰ ਰੋਕਿਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪੰਜ ਸਾਲ ਵਿੱਚ ਧੋਖਾਧੜੀ ਅਤੇ ਖੁਰਾਕ ਸੁਰੱਖਿਆ ਸਮੇਤ ਦੂਸਰੇ ਮੁੱਦਿਆਂ ਨਾਲ ਨਿਪਟਣ ਦੇ ਲਈ ਪ੍ਰੋਡਕਟਾਂ ਵਿੱਚ ਅਜਿਹੇ ਕ੍ਰਿਪਟੋਗ੍ਰਾਫਿਕਸ ਐਂਕਰ ਲਾਏ ਜਾ ਸਕਦੇ ਹਨ, ਜਿਸ ਨਾਲ ਪੂਰੀ ਸਪਲਾਈ ਚੇਨ ਵਿੱਚ ਕੋਈ ਗੜਬੜ ਹੋਵੇਗੀ ਤਾਂ ਉਸ ਨੂੰ ਤੁਰੰਤ ਫੜਿਆ ਜਾ ਸਕਦਾ ਹੈ। ਇਹ ਇਨੋਵੇਸ਼ਨ ਇਸ ਲਈ ਵੀ ਖਾਸ ਹੈ ਕਿ ਸਪਲਾਈ ਚੇਨ ਵਿੱਚ ਹੋਣ ਵਾਲੀਆਂ ਚੋਰੀਆਂ ਨਾਲ ਹਰ ਸਾਲ ਵਰਲਡ ਇਕੋਨਾਮੀ ਨੂੰ 39 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।
ਆਈ ਬੀ ਐੱਮ ਦੇ ਰਿਸਰਚਰ ਅਰਵਿੰਦ ਖੰਨਾ ਨੇ ਦੱਸਿਆ ਕਿ ਆਈ ਬੀ ਐੱਮ ਇਸ ਤਕਨੀਕ ਦੇ ਇਲਾਵਾ ਲੇਟਿਸ ਕ੍ਰਿਪਟੋਗ੍ਰਾਫਿਕ ਐਂਕਰ, ਏ ਆਈ ਪਾਵਰ ਰੋਬੋਟ ਮਾਈਕ੍ਰੋਸਕੋਪ ਅਤੇ ਕਵਾਂਟਮ ਕੰਪਿਊਟਰ ਵਰਗੀ ਦੂਸਰੀ ਤਕਨੀਕ ਵੀ ਲਿਆ ਰਹੇ ਹਨ, ਜਿਸ ਤੋਂ ਪ੍ਰਦੂਸ਼ਣ, ਪਾਣੀ ਦੀ ਕਮੀ ਅਤੇ ਧਰਤੀ ਦੇ ਵਧਦੇ ਤਾਪਮਾਨ, ਕਲਾਈਮੈਟ ਚੇਂਜ ਆਦਿ ਦਿੱਕਤਾਂ ਨੂੰ ਦੂਰ ਕੀਤਾ ਜਾ ਸਕਦਾ ਹੈ।