ਆਈ ਐੱਸ ਵਿੱਚ ਸ਼ਾਮਲ ਹੋਣ ਚਾਹੁੰਦੀ ਔਰਤ ਨੂੰ ਅੱਠ ਸਾਲ ਜੇਲ੍ਹ

jail to women isi
ਫਿਲਾਡੈਲਫੀਆ, 8 ਸਤੰਬਰ (ਪੋਸਟ ਬਿਊਰੋ)- ਇਸਲਾਮਕ ਸਟੇਟ ‘ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਯੋਜਨਾ ਬਣਾਉਣ ਤੇ ਕਈ ਸਾਲ ਅੱਤਵਾਦੀਆਂ ਦੇ ਸੰਦੇਸ਼ਾਂ ਦਾ ਆਨਲਾਈਨ ਪ੍ਰਚਾਰ ਕਰਨਾ ਮੰਨ ਚੁੱਕੀ ਫਿਲਾਡੈਲਫੀਆ ਦੀ ਔਰਤ ਨੂੰ ਅੱਠ ਸਾਲ ਸਜ਼ਾ ਹੋਈ ਹੈ। ਸਜ਼ਾ ਮਿਲਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਹ ਬੁਰੀ ਔਰਤ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਿਆਨੋ ਥੋਮਸ ਦੋਹਰੀ ਜ਼ਿੰਦਗੀ ਜੀਅ ਰਹੀ ਸੀ। ਉਸ ਦਾ ਇੱਕ ਰੂਪ ਦੋ ਬੱਚਿਆਂ ਦੀ ਮਿਹਨਤੀ ਮਾਂ ਦਾ ਹੈ, ਦੂਜਾ ਰੂਪ ਬੜਬੋਲਾ ਹੈ, ਜੋ ਹਿੰਸਾ ਦਾ ਆਨਲਾਈਨ ਪ੍ਰਚਾਰ ਕਰਦੀ ਸੀ। ਉਸ ਨੇ ਪੱਛਮ ਏਸ਼ੀਆ ਜਾਣ ਲਈ ਕਦਮ ਚੁੱਕੇ ਤੇ ਕੱਟੜਪੰਥੀ ਲੋਕਾਂ ਦੇ ਨਾਲ ਨਜ਼ਦੀਕੀ ਸੰਬੰਧ ਬਣਾਏ। ਸਰਕਾਰੀ ਪੱਖ ਨੇ ਦੱਸਿਆ ਕਿ ਇਸ ਵਿੱਚ ਇਸਲਾਮਕ ਸਟੇਟ ਦਾ ਉਹ ਲੜਾਕਾ ਸ਼ਾਮਲ ਹੈ ਜਿਸ ਨਾਲ ਉਸ ਨੇ ਆਨਲਾਈਨ ਵਿਆਹ ਕੀਤਾ ਸੀ। ਕਿਉਨਾ ਥੋਮਸ (33) ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕਿਹਾ, ‘ਮੈਂ ਬੁਰੀ ਨਹੀਂ। ਮੈਂ ਇੱਕ ਅਜਿਹੀ ਮਹਿਲਾ ਹਾਂ ਜਿਸ ਨੂੰ ਇੱਕ ਸਮੇਂ ਪ੍ਰਭਾਵਤ ਕੀਤਾ ਜਾ ਸਕਦਾ ਸੀ।’ ਕਿਉਨਾ ਨੂੰ ਸਾਲ 2015 ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਪਿਛਲੇ ਸਾਲ ਉਸ ਨੇ ਅੱਤਵਾਦੀ ਸਮੂਹਾਂ ਨੂੰ ਸਮੱਗਰੀ ਉਪਲਬਧ ਕਰਵਾਉਣ ਦੀ ਗੱਲ ਸਵੀਕਾਰ ਕਰ ਲਈ ਸੀ।