ਆਈ ਏ ਐਸ ਅਧਿਕਾਰੀ ਦੇ ਜਨਮ ਦਿਨ ਮੌਕੇ ਸੜਕ ਕਿਨਾਰੇ ਲਾਸ਼ ਮਿਲੀ

ias dead
ਲਖਨਊ, 18 ਮਈ (ਪੋਸਟ ਬਿਊਰੋ)- ਲਖਨਊ ਦੇ ਹਜ਼ਰਤਗੰਜ ਇਲਾਕੇ ਵਿੱਚੋਂ ਕੱਲ੍ਹ ਇਕ ਆਈ ਏ ਐਸ ਅਧਿਕਾਰੀ ਦੀ ਸ਼ੱਕੀ ਹਾਲਤ ‘ਚ ਲਾਸ਼ ਮਿਲੀ ਹੈ। ਮ੍ਰਿਤਕ ਅਨੁਰਾਗ ਤਿਵਾੜੀ 2007 ਬੈਚ ਦੇ ਕਰਨਾਟਕਾ ਕੇਡਰ ਦੇ ਆਈ ਏ ਐਸ ਅਧਿਕਾਰੀ ਸਨ ਤੇ ਪਿਛਲੇ ਦੋ ਦਿਨ ਤੋਂ ਇਥੋਂ ਦੇ ਮੀਰਾਬਾਈ ਗੈਸਟ ਹਾਊਸ ‘ਚ ਠਹਿਰੇ ਹੋਏ ਸਨ, ਕੱਲ੍ਹ ਉਨ੍ਹਾਂ ਦਾ ਜਨਮ ਦਿਨ ਸੀ, ਜਦੋਂ ਉਨ੍ਹਾਂ ਦੀ ਲਾਸ਼ ਮਿਲੀ ਹੈ।
ਹਜ਼ਰਤਗੰਜ ਥਾਣੇ ਦੇ ਇੰਚਾਰਜ ਏ ਕੇ ਸ਼ਾਹੀ ਨੇ ਦੱਸਿਆ ਕਿ ਆਈ ਏ ਐੱਸ ਅਫਸਰ ਦੀ ਲਾਸ਼ ਗੈਸਟ ਹਾਊਸ ਨੇੜੇ ਸੜਕ ‘ਤੇ ਪਈ ਸੀ, ਜਿਸ ਬਾਰੇ ਕੋਲੋਂ ਲੰਘਣ ਵਾਲਿਆਂ ਨੇ ਪੁਲਸ ਨੂੰ ਇਤਲਾਹ ਕੀਤੀ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਉਨ੍ਹਾਂ ਦੀ ਠੋਡੀ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ ਤੇ ਹੋਰ ਕਿਤੇ ਵੀ ਕੋਈ ਸੱਟ ਚੋਟ ਦਾ ਨਿਸ਼ਾਨ ਨਹੀਂ ਹੈ ਤੇ ਮੌਤ ਦੇ ਕਾਰਨਾਂ ਦਾ ਪੂਰਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ।