ਆਈਫਾ ਐਵਾਰਡਜ਼ ਦੌਰਾਨ ਸਿਤਾਰਿਆਂ ਨਾਲ ਜਗਮਗਾ ਉੱਠਿਆ ਮੈੱਟਲਾਈਫ ਸਟੇਡੀਅਮ

iifa 2

iifa 3

iifa
ਨਿਊ ਯਾਰਕ, 16 ਜੁਲਾਈ (ਪੋਸਟ ਬਿਊਰੋ) : ਭਾਰਤੀ ਸਿਨੇ ਜਗਤ ਬਾਲੀਵੁੱਡ ਦੇ ਨਾਮਵਰ ਕਲਾਕਾਰਾਂ ਨੇ ਨਿਊ ਯਾਰਕ, ਯੂਐਸਏ ਦੇ ਮੈੱਟਲਾਈਫ ਸਟੇਡੀਅਮ ਵਿੱਚ ਕਰਵਾਏ ਗਏ ਆਈਫਾ ਐਵਾਰਡਜ਼ ਵਿੱਚ ਹਿੱਸਾ ਲਿਆ।
ਇਸ ਦੌਰਾਨ ਕਰਨ ਜੌਹਰ ਤੇ ਸੈਫ ਅਲੀ ਖਾਨ ਨੇ ਸਟੇਜ ਸਾਂਭੀ ਤੇ ਭਾਰਤ ਦੇ ਚਿਰਾਂ ਤੋਂ ਉਡੀਕੇ ਜਾਣ ਵਾਲੇ ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਕੀਤੀ। ਇਸ ਜੋੜੇ ਨੇ ਆਪਣੀਆਂ ਛੁਰਲੀਆਂ ਤੇ ਹਾਜ਼ਰ ਜਵਾਬੀ ਨਾਲ ਆਏ ਹੋਏ ਮਹਿਮਾਨਾਂ ਦਾ ਖੂਭ ਮਨੋਰੰਜਨ ਕੀਤਾ। ਇਸ ਦੌਰਾਨ ਕਲਾਕਾਰਾਂ ਨੇ ਆਪਣੀ ਕਲਾ ਦੇ ਕਮਾਲ ਦੇ ਜੌਹਰ ਵਿਖਾਏ। ਪੰਜ ਸਾਲ ਪਹਿਲਾਂ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਆਲੀਆ ਭੱਟ ਦੀ ਪਰਫੌਰਮੈਂਸ ਨਾਲ ਸੋ਼ਅ ਦੀ ਸ਼ੁਰੂਆਤ ਹੋਈ। ਸਲਮਾਨ ਖਾਨ, ਕੈਟਰੀਨਾ ਕੈਫ, ਸ਼ਾਹਿਦ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਕ੍ਰਿਤੀ ਸੈਨਨ ਤੋਂ ਇਲਾਵਾ ਕਈ ਹੋਰਨਾਂ ਕਲਾਕਾਰਾਂ ਨੇ ਆਪੋ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ।
ਵਰੁਣ ਧਵਨ ਨੇ ਵੀ ਇਸ ਮੌਕੇ ਆਪਣੀ ਪੇਸ਼ਕਾਰੀ ਨਾਲ ਪਿਤਾ ਡੇਵਿਡ ਧਵਨ ਦੀ ਬਾਲੀਵੁੱਡ ਵਿੱਚ ਚੱਲੀ ਆ ਰਹੀ ਵਿਰਾਸਤ ਨੂੰ ਸਲਾਮ ਕੀਤਾ। ਆਈਫਾ ਨੇ ਇਸ ਸਾਲ ਵੁਮਨ ਆਫ ਦ ਯੀਅਰ ਐਵਾਰਡ ਅਦਾਕਾਰਾ ਤਾਪਸੀ ਪੰਨੂ ਨੂੰ ਦਿੱਤਾ ਤੇ ਮਿੰਤਰਾ ਸਟਾਈਲ ਆਇਕਨ ਐਵਾਰਡ ਆਲੀਆ ਭੱਟ ਨੂੰ ਦਿੱਤਾ ਗਿਆ। ਇਸ ਦੌਰਾਨ ਸਦਾਬਹਾਰ ਅਭਿਨੇਤਾ ਅਨਿਲ ਕਪੂਰ, ਸੁਧਾਂਸੂ ਵਤਸ, ਗਰੁੱਪ ਸੀਈਓ, ਵਾਇਆਕੌਮ 18 ਨੇ ਬਿਹਤਰੀਨ ਕਰੀਅਰ ਲਈ ਏਆਰ ਰਹਿਮਾਨ ਨੂੰ ਇੰਡਸਟਰੀ ਵਿੱਚ 25 ਸਾਲ ਪੂਰੇ ਹੋਣ ਉੱਤੇ ਸਨਮਾਨਿਤ ਕੀਤਾ। ਆਈਫਾ ਐਵਾਰਡਜ਼ ਜੇਤੂਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਰਹੀ:
ਬੈਸਟ ਪਿਕਚਰ-ਨੀਰਜਾ
ਬੈਸਟ ਸਟੋਰੀ- (ਕਪੂਰ ਐਂਡ ਸਨਜ਼)ਆਇਸ਼ਾ ਦੇਵਿੱਤਰੇ ਢਿੱਲੋਂ, ਸਕੁਨ ਬੱਤਰਾ
ਬੈਸਟ ਪਰਫੌਰਮੈਂਸ ਇਨ ਅ ਕੌਮਿਕ ਰੋਲ-ਵਰੁਣ ਧਵਨ (ਢਿਸ਼ੁਮ)
ਬੈਸਟ ਡਾਇਰੈਕਸਨ-(ਪਿੰਕ) ਅਨਿਰੁੱਧ ਰੌਏ ਚੌਧਰੀ
ਬੈਸਟ ਐਕਟਰ ਫੀਮੇਲ-ਆਲੀਆ ਭੱਟ (ਉਡਤਾ ਪੰਜਾਬ)
ਬੈਸਟ ਐਕਟਰ ਮੇਲ- ਸ਼ਾਹਿਦ ਕਪੂਰ (ਉਡਤਾ ਪੰਜਾਬ)
ਬੈਸਟ ਲਿਰਿਸਿਸਟ- ਅਮਿਤਾਭ ਭੱਟਾਚਾਰਿਆ (ਚੰਨਾ ਮੇਰਿਆ)
ਬੈਸਟ ਮਿਊਜਿ਼ਕ ਡਾਇਰੈਕਟਰ-ਪ੍ਰੀਤਮ (ਐ ਦਿਲ ਹੈ ਮੁਸ਼ਕਿਲ)
ਬੈਸਟ ਨੈਗੇਟਿਵ ਰੋਲ-ਜਿਮ ਸਰਭ (ਨੀਰਜਾ)
ਬੈਸਟ ਪਲੇਅਬੈਕ ਸਿੰਗਰ ਫੀਮੇਲ-ਕਨਿਕਾ ਕਪੂਰ (ਉਡਤਾ ਪੰਜਾਬ-ਦਾ ਦਾ ਦੱਸੇ) ਤੇ ਤੁਲਸੀ ਕੁਮਾਰ (ਏਅਰਲਿਫਟ-ਸੋਚ ਨਾ ਸਕੇ)
ਬੈਸਟ ਪਲੇਅਬੈਕ ਸਿੰਗਰ ਮੇਲ-ਅਮਿਤ ਮਿਸ਼ਰਾ (ਐ ਦਿਲ ਹੈ ਮੁਸ਼ਕਿਲ-ਬੁੱਲਿਆ)
ਸਪੋਰਟਿੰਗ ਐਕਟਰ ਫੀਮੇਲ-ਸ਼ਬਾਨਾ ਆਜ਼ਮੀ (ਨੀਰਜਾ)
ਸਪੋਰਟਿੰਗ ਐਕਟਰ ਮੇਲ- ਅਨੁਪਮ ਖੇਰ (ਐਮਐਸ ਧੋਨੀ)
ਮਿੰਤਰਾ ਸਟਾਈਲ ਆਇਕਨ ਐਵਾਰਡ-ਆਲੀਆ ਭੱਟ
ਵੁਮਨ ਆਫ ਦ ਯੀਅਰ- ਤਾਪਸੀ ਪੰਨੂ
ਬੈਸਟ ਡੈਬਿਊ ਮੇਲ- ਦਲਜੀਤ ਦੁਸਾਂਝ (ਉਡਤਾ ਪੰਜਾਬ)
ਬੈਸਟ ਡੈਬਿਊ ਫੀਮੇਲ-ਦਿਸ਼ਾ ਪਟਾਨੀ (ਐਮਐਸ ਧੋਨੀ)