ਆਈਟਮ ਨੰਬਰ ਨਾਲ ਵਾਪਸੀ ਕਰੇਗੀ ਪਾਇਲ


ਇੱਕ ਦਹਾਕੇ ਪਹਿਲਾਂ ਫਿਲਮ ‘ਕਾਰਪੋਰੇਟ’ ਵਿੱਚ ਆਈਟਮ ਨੰਬਰ ‘ਓ ਸਿਕੰਦਰ’ ਕਰਨ ਵਾਲੀ ਪਾਇਲ ਰੋਹਤਗੀ ਇੱਕ ਆਈਟਮ ਨੰਬਰ ਨਾਲ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। ਹਾਲਾਂਕਿ ‘ਆਦਤ ਖਰਾਬ ਹੈ…’ ਬੋਲ ਵਾਲਾ ਇਹ ਆਈਟਮ ਨੰਬਰ ਇੱਕ ਰੀਜਨਲ ਫਿਲਮ ਲਈ ਉਸ ‘ਤੇ ਫਿਲਮਾਇਆ ਗਿਆ ਹੈ। ਇਹ ਫਿਲਮ ਤਮਿਲ, ਤੇਲਗੂ ਅਤੇ ਭੋਜਪੁਰੀ ਤਿੰਨ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ, ਪਰ ਇਹ ਗੀਤ ਹਿੰਦੀ ਵਿੱਚ ਹੋਵੇਗਾ। ਭੋਜਪੁਰੀ ਵਿੱਚ ਫਿਲਮ ‘ਹਲਫਾ ਮਚਾਕੇ ਗਈਲ’ ਨਾਂਅ ਨਾਲ ਰਿਲੀਜ਼ ਹੋਵੇਗੀ। ਇਸ ਗੀਤ ਦੀ ਸ਼ੂਟਿੰਗ ਇੱਕ ਵਿਸ਼ਾਲ ਸੈਟ ‘ਤੇ ਕੀਤੀ ਗਈ, ਜਿਸ ਵਿੱਚ ਪਾਇਲ ਨਾਲ ਫਿਲਮ ਦਾ ਹੀਰੋ ਰਾਘਵ ਨਈਅਰ ਵੀ ਸੀ। ਗੀਤ ਵਿੱਚ ਪਾਇਲ ਦਾ ਬਿੰਦਾਸ ਰੂਪ ਦਿਸਿਆ।
ਪਾਇਲ ਕਹਿੰਦੀ, ‘‘ਮੈਨੂੰ ਡਾਂਸ ਨਾਲ ਪਿਆਰ ਹੈ, ਪਰ ਮੈਂ ‘ਓ ਸਿਕੰਦਰ’ ਤੋਂ ਬਾਅਦ ਕੋਈ ਆਈਟਮ ਨੰਬਰ ਨਹੀਂ ਕੀਤਾ, ਕਿਉਂਕਿ ਮੈਂ ਆਈਟਮ ਡਾਂਸਰ ਦੇ ਅਕਸ ਵਿੱਚ ਬੱਝਣਾ ਨਹੀਂ ਚਾਹੁੰਦੀ ਸੀ। ਇਸ ਦੀ ਬਜਾਏ ਮੈਂ ਛੋਟੇ ਪਰਦੇ ‘ਤੇ ਬਿੱਗ ਬੌਸ’ ਅਤੇ ‘ਸਰਵਾਈਵਰ ਇੰਡੀਆ’ ਵਰਗੇ ਸ਼ੋਅ ਕੀਤੇ। ਮੈਂ ਸੰਗਰਾਮ ਸਿੰਘ (ਪਹਿਲਵਾਨ ਅਤੇ ਅਭਿਨੇਤਾ) ਨਾਲ ਮੁਲਾਕਾਤ ਤੋਂ ਬਾਅਦ ਉਸ ਨਾਲ ‘ਨੱਚ ਬੱਲੀਏ’ ਵਿੱਚ ਵੀ ਹਿੱਸਾ ਲਿਆ। ਹੁਣ ਮੈਂ ਇਸ ਆਈਟਮ ਨੰਬਰ ਵਿੱਚ ਇਸ ਲਈ ਦਿਲਚਸਪੀ ਲਈ ਹੈ ਕਿਉਂਕਿ ਇਸ ਨੂੰ ਇੱਕ ਵੱਡੇ ਪੱਧਰ ‘ਤੇ ਵੱਡੇ ਬਜਟ ਨਾਲ ਫਿਲਮਾਇਆ ਜਾ ਰਿਹਾ ਹੈ। ਅਜਿਹੇ ‘ਚ ਜਦੋਂ ਪ੍ਰੋਡਿਊਸਰ ਰਮੇਸ਼ ਨਈਅਰ ਨੇ ਮੈਨੂੰ ਇਸ ਫਿਲਮ ਦਾ ਆਫਰ ਦਿੱਤਾ ਹੈ ਤਾਂ ਮੈਂ ਨਾਂਹ ਨਹੀਂ ਕਹਿ ਸਕੀ।