ਅੱਲੇ ਜ਼ਖਮਾਂ ਉੱਤੇ ਕਦੇ ਅੰਗੂਰ ਨਹੀਂ ਆਉਣਾ

-ਕੁਲਮਿੰਦਰ ਕੌਰ
ਆਪਣੇ ਜੀਵਨ ਕਾਲ ਦੇ ਪਹਿਲੇ ਦਹਾਕਿਆਂ ਵਿੱਚ ਮੈਂ ਮੌਤ ਦੇ ਸੰਕਲਪ ਬਾਰੇ ਕਦੇ ਸੰਜੀਦਗੀ ਨਾਲ ਨਹੀਂ ਸੀ ਵਿਚਾਰਿਆ। ਕਿਸੇ ਨੇੜਲੇ ਰਿਸ਼ਤੇਦਾਰ ਜਾਂ ਪਿੰਡ ਵਿੱਚ ਕਿਸੇ ਦੀ ਮੌਤ ਹੋਣ ‘ਤੇ ਮੈਂ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਦੀ ਕਿ ਇਸ ਅਣਹੋਣੀ ਦਾ ਸਬੱਬ ਕੀ ਬਣਿਆ? ਆਮ ਤੌਰ ਉੱਤੇ ਇਹੀ ਸੁਣਨ ‘ਚ ਆਉਂਦਾ ਕਿ ‘ਕਈ ਦਿਨ ਬੁਖਾਰ ਚੜ੍ਹਦਾ ਰਿਹਾ, ਬਥੇਰੇ ਓਹੜ ਪੋੜ੍ਹ ਕੀਤੇ, ਸ਼ਹਿਰ ਵੀ ਲੈ ਕੇ ਗਏ, ਪਰ ਜਦੋਂ ਬੁਲਾਵਾ ਆ ਜਾਵੇ ਉਪਰ ਵਾਲੇ ਦਾ ਤਾਂ ਬੰਦੇ ਦੇ ਕੀ ਵੱਸ। ਜਨਮ ਦਾ ਇਕੋ ਢੰਗ ਹੈ, ਮਰਨ ਦੇ ਕਈ ਢੰਗ ਸਾਹਮਣੇ ਹਨ। ਕੁਦਰਤੀ ਜਾਂ ਸੁਭਾਵਿਕ ਮੌਤ ਨੂੰ ਜਲਦੀ ਸਵੀਕਾਰ ਲਿਆ ਜਾਂਦਾ ਹੈ, ਪਰ ਹੋਰ ਅਣਿਆਈ ਮੌਤਾਂ ਵੀ ਹੁੰਦੀਆਂ ਹਨ। ਜ਼ਿੰਦਗੀ ਤੇ ਮੌਤ ਦਾ ਫਾਸਲਾ ਤਾਂ ਪਲ ਛਿਣ ‘ਚ ਮਿਟ ਜਾਂਦਾ ਹੈ। ਸਾਹ ਚੱਲਦਾ ਹੈ ਤਾਂ ਜ਼ਿੰਦਗੀ ਹੈ, ਨਬਜ਼ ਰੁਕ ਗਈ ਤਾਂ ਬੰਦਾ ਮੁੱਕ ਜਾਂਦਾ ਹੈ।
ਇਸ ਦਾ ਅਹਿਸਾਸ ਮੇਰੀਆਂ ਅੱਖਾਂ ਸਾਹਮਣੇ ਬੜੀ ਪਿਆਰੀ, ਮੋਹਵੰਤੀ, ਮੇਰੇ ਨਾਲ ਧੀ ਦਾ ਰਿਸ਼ਤਾ ਨਿਭਾ ਰਹੀ ਇਕ ਕੁਲੀਗ ਅਧਿਆਪਕਾ ਨਾਲ ਵਾਪਰੀ ਘਟਨਾ ਨੇ ਕਰਾ ਦਿੱਤਾ। ਬਾਰਾਂ ਤੇਰ੍ਹਾਂ ਸਾਲ ਪਹਿਲਾਂ ਫਰੀਦਕੋਟ ਤੋਂ 20 ਕਿਲੋਮੀਟਰ ਦੂਰ ਇਕ ਸਕੂਲ ‘ਚ ਮੇਰੀ ਨੌਕਰੀ ਦੇ ਅੰਤਿਮ ਸਾਲ ਸਨ, ਜਿਥੋਂ ਮੈਂ ਰਿਟਾਇਰ ਹੋਈ। ਹਿੰਦੀ ਟੀਚਰ ਨੀਤਿਕਾ ਦੀ ਪਹਿਲੀ ਨਿਯੁਕਤੀ ਇਥੇ ਹੋਈ ਸੀ। ਇਹ ਵਿਸ਼ਾ ਅਮੂਮਨ ਪਿੰਡ ਦੇ ਬੱਚਿਆਂ ਨੂੰ ਔਖਾ ਸਮਝ ਆਉਂਦਾ ਹੈ। ਉਹ ਬੜੀ ਮਿਹਨਤ ਤੇ ਲਗਨ ਨਾਲ ਪੜ੍ਹਾਉਂਦੀ ਤੇ ਉਨ੍ਹਾਂ ‘ਚ ਇਸ ਵਿਸ਼ੇ ਪ੍ਰਤੀ ਲਗਾਵ ਤੇ ਰੁਚੀ ਪੈਦਾ ਕਰਨ ਦੀ ਪੂਰੀ ਵਾਹ ਲਾਉਂਦੀ। ਦੋ ਭਰਾਵਾਂ ਦੀ ਇਕਲੌਤੀ ਭੈਣ, ਪਰ ਮਾਂ ਦੇ ਪਿਆਰ ਤੋਂ ਵਿਹੂਣੀ ਨੀਤਿਕਾ ਵਿਹਲੇ ਸਮੇਂ ‘ਚ ਕਈ ਸਮਾਜਿਕ ਤੇ ਘਰੇਲੂ ਮਸ਼ਵਰਿਆਂ ‘ਚ ਮੇਰੀ ਸਲਾਹ ਲੈਂਦੀ। ਬਹੁਤ ਸਿਆਣੀ ਅਤੇ ਘੱਟ ਉਮਰ ਦੀ ਹੋਣ ਨਾਤੇ ਸਾਰੇ ਸਟਾਫ ਦਾ ਮੋਹ ਬਟੋਰਦੀ ਸੀ। ਸਕੂਲ ਦੇ ਹਰ ਕੰਮ ”ਚ ਦਿਲਚਸਪੀ ਰੱਖਦੀ ਤੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ।
ਰੋਜ਼ ਦੀ ਤਰ੍ਹਾਂ ਇਕ ਦਿਨ ਛੁੱਟੀ ਤੋਂ ਬਾਅਦ ਅਸੀਂ ਸਕੂਲ ਗੇਟ ਤੋਂ ਬਾਹਰ ਇਕ ਮਿੰਨੀ ਬੱਸ ਦੀ ਉਡੀਕ ਵਿੱਚ ਖੜੇ ਸਾਂ। ਕੁਝ ਸਮਾਂ ਇੰਤਜ਼ਾਰ ਕਰਕੇ ਅਸੀਂ ਇਕ ਖਾਲੀ ਆਏ ਟੈਂਪੂ ਵਿੱਚ ਬੈਠ ਗਏ। ਮੁੱਖ ਸੜਕ ਉੱਤੇ ਚੜ੍ਹਨ ਤੋਂ ਪਹਿਲਾਂ ਕੋਈ ਦੋ ਕਿਲੋਮੀਟਰ ਲਿੰਕ ਰੋਡ ਹੈ, ਜਿਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਕਈ ਦਿਨਾਂ ਤੋਂ ਉਥੇ ਪੱਥਰ ਖਿਲਰੇ ਪਏ ਸਨ। ਨੀਤਿਕਾ ਆਪਣੀ ਸਹੇਲੀ ਨਾਲ ਅੱਗੇ ਡਰਾਈਵਰ ਦੀ ਸੀਟ ‘ਤੇ ਬਾਹਰਵਾਰ ਬੈਠੀ ਸੀ। ਸਾਵਧਾਨੀ ਦੇ ਤੌਰ ‘ਤੇ ਅੱਗੇ ਇਕ ਹੈਂਡਲ ਨੂੰ ਫੜ ਕੇ ਰੱਖਣਾ ਚਾਹੀਦਾ ਹੈ। ਸਾਰੇ ਗੱਲਾਂ ਕਰਦੇ ਹੱਸਦੇ ਹਸਾਉਂਦੇ ਜਾ ਰਹੇ ਸਾਂ ਕਿ ਟੈਂਪੂ ਅੱਗੇ ਇਕ ਵੱਡਾ ਪੱਥਰ ਆ ਗਿਆ। ਇਹ ਜ਼ੋਰ ਦੀ ਉਛਲਿਆ ਤੇ ਨੀਤਿਕਾ ਬੁੜ੍ਹਕ ਕੇ ਬਾਹਰ ਸੜਕ ‘ਤੇ ਹਟਵਾਂ ਡਿੱਗ ਪਈ। ਸਿੱਧੀ ਚੁਫਾਲ ਪਈ ਸੀ। ਸਾਰੇ ਉਤਰ ਕੇ ਪਿੱਛੇ ਨੂੰ ਦੌੜੇ। ਉਹ ਬੇਸੁਰਤ ਪਈ ਸੀ। ਚੁੱਕ ਕੇ ਟੈਂਪੂ ਦੀ ਸੀਟ ‘ਤੇ ਲਿਟਾਇਆ ਤੇ ਸਿਰ ਮੇਰੀ ਗੋਦੀ ‘ਚ ਸੀ। ਮੂੰਹ ‘ਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਮਝ ਨਾ ਆਵੇ, ਕੀ ਬਣਿਆ ਹੈ? ਡਰਾਈਵਰ ਨੂੰ ਹੁਸ਼ਿਆਰੀ ਤੇ ਕੁਝ ਤੇਜ਼ੀ ਨਾਲ ਚੱਲਣ ਨੂੰ ਕਿਹਾ।
ਮੁੱਖ ਸੜਕ ‘ਤੇ ਪਹੁੰਚ ਕੇ ਕਸਬੇ ਦੇ ਡਾਕਟਰ ਤੋਂ ਸਲਾਹ ਲਈ। ਉਸ ਨੇ ਫਰੀਦਕੋਟ ਮੈਡੀਕਲ ਹਸਪਤਾਲ ਪਹੁੰਚਣ ਨੂੰ ਕਿਹਾ, ਜੋ ਇਸੇ ਰੋਡ ‘ਤੇ ਸੀ। ਰਸਤੇ Ḕਚ ਐਸ ਟੀ ਡੀ ਤੋਂ ਨੀਤਿਕਾ ਦੇ ਘਰ ਫੋਨ ਕਰ ਦਿੱਤਾ। ਅਸੀਂ ਉਸ ਨੂੰ ਕਦੇ ਬੁਲਾਉਂਦੇ, ਹੱਥ ਪੈਰ ਮਲਦੇ, ਨਬਜ਼ ਟੋਂਹਦੇ ਤੇ ਰੱਬ ਅੱਗੇ ਅਰਦਾਸਾਂ ਕਰੀ ਜਾ ਰਹੇ ਸਾਂ। ਕੁੜੀ ਦੇ ਨਾਂ ਕੋਈ ਝਰੀਟ ਤੇ ਨਾ ਕਿੱਧਰੇ ਖੂਨ ਵਹਿ ਰਿਹਾ ਸੀ। ਬਸ ਅਹਿਲ ਪਈ ਸੀ। ਅਸੀਂ ਆਪਸ ਵਿੱਚ ਹਾਂ ਤੇ ਕਦੇ ਨਾਂਹ ਵਾਚਕ ਇਸ਼ਾਰੇ ਕਰੀ ਜਾਂਦੇ। ਹਸਪਤਾਲ ਪਹੁੰਚੇ ਡਾਕਟਰਾਂ ਨੇ ਆਕਸੀਜਨ ਲਗਾਈ, ਦਿਲ Ḕਤੇ ਹੱਥਾਂ ਅਤੇ ਮਸ਼ੀਨ ਨਾਲ ਕਈ ਧੱਫੇ ਜਿਹੇ ਮਾਰੇ। ਥੋੜ੍ਹੀ ਦੇਰ ਬਾਅਦ ਡਾਕਟਰ ਨੇ ਐਲਾਨ ਕਰ ਦਿੱਤਾ ਕਿ ਇਸ ਦੀ ਮੌਤ ਘਟਨਾ ਵਾਲੀ ਥਾਂ ‘ਤੇ ਹੀ ਦਿਲ ਫੇਲ੍ਹ ਹੋਣ ਕਾਰਨ ਹੋ ਗਈ ਸੀ। ਪਰਵਾਰ ਵਾਲੇ ਪਹੁੰਚ ਚੁੱਕੇ ਸਨ।
ਦੋ ਭਰਾਵਾਂ ਦੀ ਲਾਡਲੀ ਭੈਣ ਅੱਜ ਘਰ ਪਹੁੰਚਣ ਦੀ ਬਜਾਏ ਸਦੀਵੀ ਵਿਛੋਡਾ ਦੇ ਗਈ ਤੇ ਵਿਯੋਗ Ḕਚ ਉਹ ਧਾਹਾਂ ਮਾਰਦੇ ਡਾਕਟਰਾਂ ਦੇ ਮਗਰ ਵਾਹੋ-ਦਾਹੀ ਭੱਜੇ ਫਿਰਦੇ ਸਨ। ਸਾਡੇ ਤੋਂ ਵਾਪਰੀ ਘਟਨਾ ਬਾਰੇ ਸਵਾਲ Ḕਤੇ ਸਵਾਲ ਪੁੱਛ ਰਹੇ ਸਨ। ਬਿਰਧ ਬਾਪ ਦਿਲ Ḕਚ ਉਠਦੇ ਵੈਰਾਗ ਤੇ ਉਬਾਲ ਨੂੰ ਅੰਦਰ ਸਮਾਂ ਕੇ ਹੁਣ ਮੌਕਾ ਸੰਭਾਲਣ Ḕਚ ਲੱਗ ਗਿਆ। ਇਸ ਬਾਪ ਨੇ ਮਾਂ ਬਣ ਕੇ ਧੀ ਨੂੰ ਪਾਲਿਆ ਪੋਸਿਆ ਤੇ ਆਪਣੀ ਕਸ਼ਮਕਸ਼ ਭਰੀ ਜ਼ਿੰਦਗੀ Ḕਚ ਉਸ ਨੂੰ ਇਸ ਮੁਕਾਮ Ḕਤੇ ਪੁਚਾ ਕੇ ਜ਼ਿੰਦਗੀ ਸਫਲ ਸਮਝਦਾ ਸੀ। ਉਚ ਤਾਲੀਮ ਯਾਫਤਾ ਬਣਾ ਕੇ ਉਸ ਨੂੰ ਸੁਲਝੀ ਹੋਈ ਸੂਝਵਾਨ, ਪਿੰਡਾਂ ਦੇ ਬੱਚਿਆਂ Ḕਚ ਵਿੱਦਿਆ ਦਾ ਚਾਨਣ ਬਿਖੇਰਦੀ ਹੋਣਹਾਰ ਅਧਿਆਪਕਾ ਵੇਖ ਅੰਤਾਂ ਦਾ ਮਾਣ ਕਰਦਾ।
ਹੁਣ ਉਹ ਬਾਪ ਰਾਤ ਦਿਨ ਆਪਣੀ ਧੀ ਲਈ ਚੰਗਾ ਵਰ ਲੱਭ ਕੇ ਬੜੀਆਂ ਸੱਧਰਾਂ ਨਾਲ ਉਸ ਦੀ ਡੋਲੀ ਸਜਾ ਕੇ ਘਰੋਂ ਵਿਦਾ ਕਰਨ ਦੇ ਸੁਪਨੇ ਲੈਂਦਾ ਸੀ। ਉਸ ਦੇ ਸੁਪਨਿਆਂ ਦਾ ਅੰਤ ਧੀ ਦਾ ਦੁਨੀਆ ਤੋਂ ਰੁਖਸਤੀ ਤੇ ਅੰਤਿਮ ਵਿਦਾਇਗੀ ਦੇ ਰੂਪ Ḕਚ ਹੋਇਆ। ਧੀ ਨੂੰ ਡੋਲੀ ਦੀ ਥਾਂ ਅਰਥੀ ਨਸੀਬ ਹੋਈ ਸੀ, ਜੋ ਪਲ ਛਿਣ Ḕਚ ਜ਼ਿੰਦਗੀ ਦਾ ਸਫਰ ਅੱਧਵਾਟੇ ਛੱਡ ਕੇ ਪਤਾ ਨਹੀਂ ਕਿਸ ਦੁਨੀਆ ਵੱਲ ਤੁਰ ਪਈ। ਅਣਗੌਲੀ ਸੜਕ Ḕਤੇ ਕਈ ਦਿਨਾਂ ਤੋਂ ਖਿਲਰਿਆ ਪਿਆ ਪੱਥਰ ਇਕ ਅਨਮੋਲ ਜਿੰਦਗੀ ਦਾ ਕਾਲ ਰੂਪ ਹੋ ਨਿਬੜਿਆ।
ਇਹ ਮਲੂਕੜੀ ਜਿਹੀ ਮੁਟਿਆਰ, ਜੋ ਸਾਡੀ ਇੰਚਾਰਜ ਪ੍ਰਿੰਸੀਪਲ ਤੋਂ ਲੈ ਕੇ ਸਾਰੇ ਸਟਫ ਦੀ ਚੇਹਤੀ ਕੁਲੀਗ ਤੇ ਵਿਦਿਆਰਥੀਆਂ ਦੀ ਹਰਮਨ ਪਿਆਰੀ, ਮਿੱਠ ਬੋਲੜੀ ਅਧਿਆਪਕਾ ਨੂੰ ਅਸੀਂ ਸਾਰੇ ਪੂਰੀ ਵਾਹ ਲਗਾ ਕੇ ਵੀ ਮੌਤ ਦੇ ਜ਼ਾਲਮ ਪੰਜੇ ਵਿੱਚੋਂ ਨਹੀਂ ਬਚਾ ਸਕੇ। ਥੋੜ੍ਹਾ ਸਮਾਂ ਪਾ ਕੇ ਸਕੂਲ Ḕਚ ਨੀਤਿਕਾ ਦੇ ਲਈ ਅਖੰਡ ਪਾਠ ਕਰਾਇਆ ਗਿਆ। ਹਰ ਇਕ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਪਰਵਾਰ ਵਾਲਿਆਂ ਨੇ ਉਸ ਦੀ ਸਾਰੀ ਜਮ੍ਹਾਂ ਪੂੰਜੀ Ḕਚੋਂ ਇਕ ਕਮਰਾ ਬਣਾਉਣ ਦਾ ਐਲਾਨ ਕੀਤਾ। ਸਾਰਾ ਸਕੂਲ ਉਦਾਸ ਸੀ। ਵਿਦਿਆਰਥੀਆਂ ਦੇ ਅੱਥਰੂ ਨਹੀਂ ਸੀ ਰੁਕ ਰਹੇ।
ਮੈਂ ਉਸ ਦਿਨ ਤਸੱਵਰ ਕੀਤਾ ਕਿ ਕਾਸ਼! ਇਹੋ ਜਿਹੇ ਸ਼ਰਧਾਂਜਲੀ ਸਮਾਰੋਹ ਕੋਈ ਨਾ ਹੰਢਾਏ, ਪਰ ਅਫਸੋਸ ਹੈ ਕਿ ਅੱਜ ਵੀ ਸੜਕਾਂ ਦੀ ਹਾਲਤ ਤੇ ਆਵਾਜਾਈ ਦੇ ਪ੍ਰਬੰਧਾਂ Ḕਚ ਨਿੱਘਰ ਚੁੱਕੇ ਸਿਸਟਮ ਦੀ ਗਵਾਹੀ ਪੰਜਾਬ Ḕਚ ਵੱਡੇ ਪੱਧਰ Ḕਤੇ ਹੋ ਰਹੇ ਸੜਕ ਹਾਦਸੇ ਭਰ ਰਹੇ ਹਨ। ਕੋਈ ਅਜਿਹਾ ਦਿਨ ਨਹੀਂ, ਜਦੋਂ ਕਿਧਰੇ ਹਾਦਸਿਆਂ ਦੀ ਖਬਰ ਪੜ੍ਹੀ ਸੁਣੀ ਨਾ ਹੋਵੇ। ਪੂਰਾ ਭਰਿਆ ਪਰਵਾਰ, ਪ੍ਰਤਿਭਾਵਾਨ ਸ਼ਖਸੀਅਤਾਂ, ਅਣਮੁੱਲੀਆਂ ਜਾਨਾਂ ਐਵੇਂ ਅਣਿਆਈ ਮੌਤ ਹਵਾਲੇ ਹੋ ਰਹੀਆਂ ਹਨ। ਲੰਘੇ ਸਾਲ 10 ਦਸੰਬਰ ਨੂੰ ਅਖਬਾਰ ਦੀ ਮੁੱਖ ਸੁਰਖੀ ਹੇਠ ਛਪੀ ਖਬਰ ‘ਧੁੰਦ ਬਣੀ ਕਾਲ, ਸੜਕ ਹਾਦਸੇ Ḕਚ 12 ਅਧਿਆਪਕਾਂ ਦੀ ਮੌਤḔ ਪੜ੍ਹ ਕੇ ਇਕ ਵੇਰ ਫਿਰ ਮੇਰਾ ਮਨ ਝੰਜੋੜਿਆ ਗਿਆ ਸੀ।
ਚੌਗਿਰਦੇ ਫੈਲੀ ਅਪਰਾਦਰਸ਼ਿਤਾ ਵਿੱਚ ਵੀ ਮੰਜ਼ਿਲ Ḕਤੇ ਪਹੁੰਚਣ ਦੀ ਕਾਹਲੀ ਵਿੱਚ ਤੇਜ਼ ਰਫਤਾਰ ਨਾਲ ਅਗਲੇ ਵਾਹਨ ਨੂੰ ਓਵਰਟੇਕ ਕਰਦਿਆਂ ਇਹ ਹਾਦਸਾ ਵਾਪਰਿਆ। 25 ਸਾਲਾ ਤੇਜਿੰਦਰ ਕੌਰ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਇਕ ਟੀਚਰ ਸੱਤ ਮਹੀਨੇ ਦੀ ਗਰਭਵਤੀ ਸੀ। ਦੇਸ਼ ਦਾ ਭਵਿੱਖ ਸੰਵਾਰਨ ਜਾ ਰਹੀਆਂ ਪ੍ਰਤਿਭਾਵਾਨ ਸ਼ਖਸੀਅਤਾਂ ਦਾ ਜੀਵਨ ਸਫਰ ਪਲਾਂ Ḕਚ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ ਸੀ। ਇਹ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਦੂਰ ਨੇੜੇ ਬੈਠੇ ਹਰ ਵਿਅਕਤੀ ਦੇ ਮਨ ਮਸਤਕ Ḕਚ ਸਾਕਾਰ ਹੋਇਆ ਤੇ ਕਈਆਂ ਦੇ ਅੱਲ੍ਹੇ ਜ਼ਖਮ ਫਿਰ ਹਰੇ ਹੋਏ।
ਉਸ ਦਿਨ ਨੀਤਿਕਾ ਦੇ ਭਰਾ ਦਾ ਅੱਥਰੂਆਂ ਭਿੱਜੀ ਆਵਾਜ਼ Ḕਚ ਫੋਨ ਆਇਆ, ‘ਮੈਡਮ, ਅੱਜ ਮੇਰੀ ਭੈਣ ਦੀ ਬੜੀ ਯਾਦ ਆਈ ਹੈ।Ḕ ਮੇਰੀ ਕਲਮ ਨੇ ਵੀ ਅੱਖਾਂ ਸਾਹਮਣੇ ਵਾਪਰੇ ਹਾਦਸੇ ਕਾਰਨ ਹੰਢਾਏ ਅਣਚਾਹੇ ਦਰਦ ਦੀ ਕਹਾਣੀ, ਹਰਫਾਂ ਰਾਹੀਂ ਸਭ ਨਾਲ ਸਾਂਝੀ ਕੀਤੀ ਹੈ। ਪਰਵਾਰਾਂ ਦੇ ਅੱਲ੍ਹੇ ਜ਼ਖਮ ਹਰੇ ਨਾ ਹੋਣ ਤੇ ਸਮਾਜ ਨੂੰ ਇਹ ਖਮਿਆਜ਼ਾ ਕਦੇ ਨਾ ਭੁਗਤਣਾ ਪਵੇ, ਇਸ ਲਈ ਸੜਕੀ ਆਵਾਜਾਈ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਅਤੇ ਜਨ ਸਮੂਹਿਕ ਤੌਰ Ḕਤੇ ਵੀ ਭਰਪੂਰ ਯਤਨ ਕੀਤੇ ਜਾਣੇ ਚਾਹੀਦ ਹਨ। ਸੜਕ ਸੁਰੱਖਿਆ ਤੇ ਸੇਫ ਵਾਹਨ ਸਕੀਮ ਅਧੀਨ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਕਰਨਾ ਤਮਾਮ ਨਿਜ਼ਾਮ ਦਾ ਫਰਜ਼ ਬਣਦਾ ਹੈ।