ਅੱਜ-ਨਾਮਾ

ਮਿਲੇ ਕੈਪਟਨ ਨੂੰ ਕਈ ਵਿਧਾਇਕ ਜਾ ਕੇ,

ਦੱਸ ਕੇ ਆਏ ਹਨ ਆਪਣੀ ਬਾਤ ਮਿੱਤਰ।

        ਰੁਕਿਆ ਚੱਕਰ ਵਿਕਾਸ ਦਾ ਪਿਆ ਜਿਹੜਾ,

        ਉਸ ਦੇ ਉੱਪਰ ਪਵਾਈ ਕੁਝ ਝਾਤ ਮਿੱਤਰ।

ਮੁੱਦੇ ਪਹਿਲਾਂ ਤੋਂ ਦਿਨੋ-ਦਿਨ ਵਧੀ ਜਾਂਦੇ,

ਹੁੰਦੀ ਜਾਪ ਰਹੀ ਸਾਫ ਬਹੁਤਾਤ ਮਿੱਤਰ।

        ਵਿਗੜੀ ਜਾਵੇ ਬਈ ਭਾਸ਼ਾ ਵਿਰੋਧੀਆਂ ਦੀ,

        ਹੋ ਰਹੀ ਦੋਸ਼ਾਂ ਦੀ ਬੜੀ ਬਰਸਾਤ ਮਿੱਤਰ।

                ਮਗਰੋਂ ਇਹ ਨਹੀਂ ਕਿਹਾ ਕੋਈ ਹੱਲ ਕੱਢੋ,

                ਨਿੱਜੀ ਮੰਗਾਂ ਲਈ ਮੌਕੇ ਹਨ ਵਰਤ ਆਏ।

                ਲਾਲੀ-ਪਾਪ ਜਿਹਾ ਕਹਿੰਦੇ ਨੇ ਲੈਣ ਪਿੱਛੋਂ,

                ਸੁਫਨੇ ਲੈਂਦੇ ਉਹ ਘਰਾਂ ਵੱਲ ਪਰਤ ਆਏ।

                                        -ਤੀਸ ਮਾਰ ਖਾਂ