ਅੱਜ-ਨਾਮਾ

ਡੁੱਬਦੀ ਕੂੜੇ ਦੇ ਵਿੱਚ ਪਈ ਜਾਏ ਦਿੱਲੀ,

ਮੰਗ ਲਿਆ ਕੋਰਟ ਨੇ ਕੱਲ੍ਹ ਜਵਾਬ ਬੇਲੀ।

        ਕਿਹੜੇ ਅਫਸਰ ਦੇ ਕੋਲ ਵਿਭਾਗ ਕਿਹੜਾ,

        ਲਾਉਣਾ ਔਖਾ ਇਹ ਬਹੁਤ ਹਿਸਾਬ ਬੇਲੀ।

ਕੁਰਸੀ ਜੰਗ ਦੇ ਵਿੱਚ ਪਈ ਫਸੀ ਦਿੱਲੀ,

ਭੁੱਲਿਆ ਪਿਆ ਹੈ ਅਦਬ ਅਦਾਬ ਬੇਲੀ।

        ਲੀਡਰ ਵੇਖੀਏ ਜਾਂ ਅਫਸਰ ਵੇਖ ਲਈਏ,

        ਹਰ ਕੋਈ ਦਿੱਲੀ ਦਾ ਦਿੱਸੇ ਨਵਾਬ ਬੇਲੀ।

                ਸਿਰਫ ਦਿੱਲੀ ਦੀ ਅਜੇ ਗਈ ਗੱਲ ਛੋਹੀ,

                ਚਰਚੇ ਮੁਲਕ ਦੇ ਅੰਦਰ ਪਏ ਹੋਣ ਬੇਲੀ।

                ਜਿਹੜੇ ਸ਼ਹਿਰ ਵੱਲ ਚੁੱਕੀਏ ਅੱਖ ਬੇਲੀ,

                ਦਿੱਲੀ ਵਾਂਗਰ ਹੀ ਲੋਕ ਪਏ ਰੋਣ ਬੇਲੀ।

                                        -ਤੀਸ ਮਾਰ ਖਾਂ