ਅੱਜ-ਨਾਮਾ

ਬਦਲਣ ਲੱਗਾ ਇਰਾਨ ਵੀ ਰੂਪ ਸੁਣਿਆ,

ਉੱਤੇ ਸੜਕਾਂ ਦੇ ਲੋਕ ਹਨ ਆਉਣ ਲੱਗੇ।

        ਕੁੜੀ ਇੱਕ ਨੂੰ ਪੁਲਸ ਨੇ ਪਕੜ ਲਿਆ ਸੀ,

        ਨਾਅਰੇ ਓਸ ਦੇ ਮਗਰ ਇਹ ਲਾਉਣ ਲੱਗੇ।

ਕੀਤਾ ਪਾਪ ਨਹੀਂ ਕੁੜੀ ਨੇ ਡਾਂਸ ਕਰ ਕੇ,

ਲੋਕ ਏਸ ਨੂੰ ਜਾਇਜ਼ ਠਹਿਰਾਉਣ ਲੱਗੇ।

        ਕੱਟੜਪੰਥੀਆ ਨੂੰ ਚੈਲਿੰਜ ਕਰਨ ਦੇ ਲਈ,

        ਸੜਕਾਂ ਉੱਪਰ ਨੇ ਨੱਚਣ-ਨਚਾਉਣ ਲੱਗੇ।

                ਕਰਨੀ ਕਿਸੇ ਨੂੰ ਸਿਰਫ ਹੈ ਪਹਿਲ ਪੈਂਦੀ,

                ਕਾਫਲੇ ਵਾਲੀ ਫਿਰ ਧਾਰਦੇ ਸ਼ਕਲ ਏਦਾਂ।

                ਆ ਜਾਣ ਖਿਝੇ ਜਦ ਲੋਕ ਮੈਦਾਨ ਅੰਦਰ,

                ਕੱਟੜਪੰਥੀਆਂ ਨੂੰ ਆਉਂਦੀ ਅਕਲ ਏਦਾਂ।

                                        -ਤੀਸ ਮਾਰ ਖਾਂ