ਅੱਜ-ਨਾਮਾ

ਚੰਡੀਗੜ੍ਹ ਪਿਆ ਗੈਂਗਾਂ ਦਾ ਗੜ੍ਹ ਬਣਿਆ,

ਰਾਜਾਂ ਤਿੰਨਾਂ ਤੋਂ ਲੁਕਣ ਨੂੰ ਆਉਣ ਬੇਲੀ।

        ਸਮਝਣ ਹੱਕ ਪੰਜਾਬ ਤੋਂ ਆਉਣ ਜਿਹੜੇ,

        ਅੱਡਾ ਆ ਕੇ ਹਰਿਆਣੀਏ ਲਾਉਣ ਬੇਲੀ।

ਹਿਮਾਚਲ ਵੱਲੋਂ ਵੀ ਜਿਨ੍ਹਾਂ ਨੂੰ ਲੋੜ ਪੈਂਦੀ,

ਏਧਰ ਆਣ ਉਹ ਸਿਰੀ ਲੁਕਾਉਣ ਬੇਲੀ।

        ਪਰਲੇ ਯੂ ਪੀ, ਬਿਹਾਰ ਵਿੱਚ ਗੈਂਗ ਫਿਰਦੇ,

        ਉਹ ਵੀ ਆਉਂਦੇ ਈ ਡੰਗ ਟਪਾਉਣ ਬੇਲੀ।

                ਤਿੰਨਾਂ ਰਾਜਾਂ ਦੀ ਪੁਲਸ ਦੇ ਸਖਤ ਪਹਿਰੇ,

                ਚੱਲਦਾ ਗੈਂਗਾਂ ਦਾ ਫੇਰ ਪਿਆ ਘੋਲ ਬੇਲੀ।

                ਓਦਾਂ ਕੇਂਦਰ ਸਰਕਾਰ ਆ ਨਿੱਤ ਕਹਿੰਦੀ,

                ਸਾਡਾ ਹਾਲਾਤ ਦੇ ਉੱਪਰ ਕੰਟਰੋਲ ਬੇਲੀ।

                                        -ਤੀਸ ਮਾਰ ਖਾਂ