ਅੱਜ-ਨਾਮਾ

ਦਿੱਲੀ ਵਿੱਚ ਸਰਗਰਮੀ ਆ ਨਵੀਂ ਚੱਲੀ,

ਮਿਥਣਾ ਚੋਣਾਂ ਦਾ ਨਵਾਂ ਈ ਢੰਗ ਮੀਆਂ।

        ਆ ਗਈ ਚੋਣ ਲੱਗਦੀ ਪਾਰਲੀਮੈਂਟ ਵਾਲੀ,

        ਆ ਗਈ ਨਵੀਂ ਕੁਝ ਰਾਜਸੀ ਮੰਗ ਮੀਆਂ।

ਪਾਰਲੀਮੈਂਟ ਦੀ ਕਰਨ ਤੋਂ ਚੋਣ ਪਹਿਲਾਂ,

ਕਰ ਦਿਓ ਨਾਲ ਅਸੈਂਬਲੀ ਭੰਗ ਮੀਆਂ।

        ਮੁੜ-ਮੁੜ ਚੋਣ ਦੇ ਕਰਨ ਦੀ ਲੋੜ ਹੈ ਨਾ,

        ਇੱਕੋ ਵਾਰ ਵਿੱਚ ਸਾਰ ਲਓ ਡੰਗ ਮੀਆਂ।

                ਬਾਹਲਾ ਸਮਾਂ ਨਹੀਂ ਜਿਨ੍ਹਾਂ ਨੇ ਰਾਜ ਕਰਿਆ,

                ਸੁਣਿਆ ਨੀਂਦ ਗਈ ਉਨ੍ਹਾਂ ਦੀ ਉੱਡ ਮੀਆਂ।

                ਸਰਕਾਰ ਜਿਨ੍ਹਾਂ ਦੀ ਟੁੱਟੀ ਸੀ ਸਾਲ ਪਿਛਲੇ,

                ਉਹ ਹੀ ਆਖਦੇ, ਆਈਡੀਆ ਗੁੱਡ ਮੀਆਂ।

                                        -ਤੀਸ ਮਾਰ ਖਾਂ