ਅੱਜ-ਨਾਮਾ

ਮੌਸਮ ਮਹਿਕਮੇ ਕੱਲ੍ਹ ਇਹ ਕਿਹਾ ਬੇਲੀ,

ਬਾਰਸ਼ ਕਿਸੇ ਵੀ ਵਕਤ ਹੈ ਆ ਸਕਦੀ।

        ਉਂਜ ਬਾਰਸ਼ ਤੋਂ ਥੋੜ੍ਹਾ ਕੁ ਸਮਾਂ ਪਹਿਲਾਂ,

        ਹਨੇਰੀ ਆਣ ਕੇ ਭਾਜੜ ਹੈ ਪਾ ਸਕਦੀ।

ਬੁੱਢੇ-ਠੇਰੇ ਦਰੱਖਤ ਹਨ ਲਮਕ ਰਹੇ ਜੋ,

ਪੁੱਟ-ਪੁੱਟ ਜੜ੍ਹਾਂ ਤੋਂ ਸਭ ਵਿਛਾ ਸਕਦੀ।

        ਮੌਨਸੂਨ ਵੀ ਡਾਢੀ ਸਰਗਰਮ ਹੋ ਗਈ,

        ਵਹਿਣ ਸੜਕ ਦੇ ਉੱਪਰ ਵਗਾ ਸਕਦੀ।

                ਕਰਿਆ ਲੋਕਾਂ ਨੂੰ ਬਾਹਲਾ ਸੁਚੇਤ ਬੇਸ਼ੱਕ,

                ਲੋਕੀਂ ਸੁਣਨ ਮਗਰੋਂ ਖਿੜ ਕੇ ਹੱਸਦੇ ਆ।

                ਨਿਕਲੀ ਕਦੇ ਨਹੀਂ ਸੱਚੀ ਭਵਿੱਖ-ਬਾਣੀ,

                ਕਿੱਸੇ ਪਹਿਲਾਂ ਦੇ ਲੋਕ ਕਈ ਦੱਸਦੇ ਆ।

                                        -ਤੀਸ ਮਾਰ ਖਾਂ